ਬਾਈਡੇਨ ਦੇ ਸਵਾਗਤ ''ਚ ਕਾਲੀਨਾਂ ਦੀ ਸਫਾਈ ''ਤੇ ਵ੍ਹਾਈਟ ਹਾਊਸ ਖਰਚੇਗਾ 44 ਹਜ਼ਾਰ ਡਾਲਰ

Wednesday, Dec 30, 2020 - 12:50 PM (IST)

ਬਾਈਡੇਨ ਦੇ ਸਵਾਗਤ ''ਚ ਕਾਲੀਨਾਂ ਦੀ ਸਫਾਈ ''ਤੇ ਵ੍ਹਾਈਟ ਹਾਊਸ ਖਰਚੇਗਾ 44 ਹਜ਼ਾਰ ਡਾਲਰ

ਵਾਸ਼ਿੰਗਟਨ- ਅਮਰੀਕਾ ਦੇ ਚੁਣੇ ਗਏ ਨਵੇਂ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਵਾਗਤ ਲਈ ਵ੍ਹਾਈਟ ਹਾਊਸ ਕਥਿਤ ਤੌਰ 'ਤੇ ਕਾਲੀਨਾਂ ਦੀ ਸਫਾਈ 'ਤੇ 44 ਹਜ਼ਾਰ ਡਾਲਰ (ਤਕਰੀਬਨ 32 ਲੱਖ 30 ਹਜ਼ਾਰ ਰੁਪਏ) ਖਰਚ ਕਰਨ ਜਾ ਰਿਹਾ ਹੈ। 

ਦੱਸ ਦਈਏ ਕਿ ਡੋਨਾਲ਼ਡ ਟਰੰਪ ਨੂੰ ਹਰਾਉਣ ਵਾਲੇ ਜੋਅ ਬਾਈਡੇਨ 20 ਜਨਵਰੀ ਨੂੰ ਵ੍ਹਾਈਟ ਹਾਊਸ ਵਿਚ ਦਾਖ਼ਲ ਹੋਣਗੇ। ਉਂਝ ਤਾਂ ਰਾਸ਼ਟਰਪਤੀ ਵਿਚ ਬਦਲਾਅ ਤੋਂ ਬਾਅਦ ਰਾਸ਼ਟਰਪਤੀ ਆਵਾਸ ਅਤੇ ਦਫਤਰ ਦੀ ਸਫਾਈ ਪਰੰਪਰਿਕ ਹੈ ਪਰ ਕੋਰੋਨਾ ਵਾਇਰਸ ਕਾਰਨ ਇਸ ਵਾਰ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ।

PunjabKesari

ਦੱਸ ਦਈਏ ਕਿ ਵ੍ਹਾਈਟ ਹਾਊਸ 55 ਹਜ਼ਾਰ ਵਰਗ ਫੁੱਟ ਵਿਚ ਬਣਿਆ ਹੈ ਅਤੇ ਇਸ ਵਿਚ 16 ਬੈੱਡਰੂਮ, 35 ਬਾਥਰੂਮ ਅਤੇ 132 ਕਮਰੇ ਹਨ। ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਖੁਦ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਗਏ ਸਨ ਤੇ ਉਨ੍ਹਾਂ ਦੀ ਪਤਨੀ ਨੇ ਪੁੱਤਰ ਬੈਰਨ ਵੀ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਜਾਣਕਾਰੀ ਮੁਤਾਬਕ ਵ੍ਹਾਈਟ ਹਾਊਸ ਵਿਚ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਉਣ ਕਾਰਨ ਸਫਾਈ ਖਰਚ ਵਿਚ ਵਾਧਾ ਕੀਤਾ ਗਿਆ ਹੈ।  


author

Lalita Mam

Content Editor

Related News