ਪਾਕਿ ਦੇ MQM ਸਮਰਥਕਾਂ ਨੇ ਵ੍ਹਾਈਟ ਹਾਊਸ, ਵਿਦੇਸ਼ ਮੰਤਰਾਲੇ ਦੇ ਬਾਹਰ ਕੀਤਾ ਪ੍ਰਦਰਸ਼ਨ

Sunday, Jun 20, 2021 - 12:28 PM (IST)

ਵਾਸ਼ਿੰਗਟਨ (ਭਾਸ਼ਾ): ਪਾਕਿਸਤਾਨ ਦੇ ਮੁਤਾਹਿਦਾ ਕੌਮੀ ਮੂਵਮੈਂਟ (ਐੱਮ.ਕਿਊ.ਐੱਮ.) ਦੇ ਸਮਰਥਕਾਂ ਨੇ ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਅਤੇ ਵਿਦੇਸ਼ ਮੰਤਰਾਲੇ ਦੇ ਬਾਹਰ ਸ਼ਾਂਤੀਪੂਰਨ ਪ੍ਰਦਰਸ਼ਨ ਕਰਦੇ ਹੋਏ ਰੈਲੀ ਕੱਢੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਮੁਹਾਜਿਰ ਭਾਈਚਾਰਾ, ਖਾਸ ਕਰ ਕੇ ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰੀ ਖੇਤਰ ਵਿਚ ਰਹਿ ਰਹੇ ਭਾਈਚਾਰੇ ਨੂੰ ਆਈ.ਐੱਸ.ਆਈ. ਦੇ ਅੱਤਿਆਚਾਰਾਂ ਅਤੇ ਬੇਰਹਿਮੀ ਦਾ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 

ਐੱਮ.ਕਿਊ.ਐੱਮ. ਨੇ ਵ੍ਹਾਈਟ ਹਾਊਸ ਅਤੇ ਵਿਦੇਸ਼ ਮੰਤਰਾਲੇ ਨੂੰ ਦਿੱਤੀ ਆਪਣੀ ਪਟੀਸ਼ਨ ਵਿਚ ਕਿਹਾ,''ਅਸੀਂ ਪਹਿਲਾਂ ਹੀ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਦੇ ਬਾਰੇ ਇਕ ਸੰਪੂਰਨ ਵਿਸਤ੍ਰਿਤ ਰਿਪੋਰਟ ਤੁਹਾਡੇ ਦਫਤਰ ਵਿਚ ਜਮਾਂ ਕਰਵਾਈ ਹੈ।'' ਉਹਨਾਂ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦੇ ਘੋਸ਼ਣਾ ਪੱਤਰ ਦੇ ਤਹਿਤ ਸਵੈ-ਨਿਰਣੈ ਦੇ ਅਧਿਕਾਰ ਦੀ ਮੰਗ ਕਰਦੇ ਹੋਏ ਅਮਰੀਕੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਜ਼ਮੀਨੀ ਹਕੀਕਤ ਪਤਾ ਕਰਨ ਲਈ ਮੁਹਾਜਿਰ ਅਤੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਸਿੰਧੀਆਂ ਨਾਲ ਗੱਲਬਾਤ ਲਈ ਸੰਯੁਕਤ ਰਾਸ਼ਟਰ ਦੀ ਇਕ ਟੀਮ ਭੇਜੇ। 

ਪੜ੍ਹੋ ਇਹ ਅਹਿਮ ਖਬਰ- ਭਾਰਤੀਆਂ ਲਈ ਖੁਸ਼ਖ਼ਬਰੀ, UAE ਨੇ ਸ਼ੁਰੂ ਕੀਤੀਆਂ ਉਡਾਣਾਂ

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਚੀਨੀ ਬਸਤੀਵਾਦ ਨੂੰ ਖ਼ਤਮ ਕਰਨ ਵਿਚ ਮਦਦ ਕਰੇ। ਐੱਮ.ਕਿਊ.ਐੱਮ. ਨੇ ਸੰਯੁਕਤ ਰਾਸ਼ਟਰ ਅਤੇ ਮਨੁੱਖੀ ਅਧਿਕਾਰ ਸੰਗਠਨ ਤੋਂ ਪਾਕਿਸਤਾਨ ਵਿਚ ਅਗਵਾ ਕਰਨ, ਗੈਗ ਕਾਨੂੰਨੀ ਕਤਲੇਆਮ ਅਤੇ ਸਿੰਧ ਦੇ ਲੋਕਾਂ ਦਾ ਰਾਜਨੀਤਕ ਸ਼ੋਸ਼ਣ ਸਮੇਤ ਮਨੁੱਖੀ ਅਧਿਕਾਰਾ ਦੀ ਉਲੰਘਣਾ ਰੋਕਣ ਵਿਚ ਮਦਦ ਲਈ ਦਖਲ ਦੇਣ ਦੀ ਵੀ ਅਪੀਲ ਕੀਤੀ।


Vandana

Content Editor

Related News