ਜਦੋਂ ਫਰਾਂਸ ਦੀ ਫਰਸਟ ਲੇਡੀ ਨੇ ਸਿਰ ਢੱਕ ਕੇ ਕੀਤਾ ਮਸਜਿਦ ਦਾ ਦੌਰਾ

Saturday, Nov 11, 2017 - 07:41 PM (IST)

ਪੈਰਿਸ (ਏਜੰਸੀ)- ਫਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੈਕ੍ਰਾਨ ਇਨੀਂ ਦਿਨੀਂ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰਤ ਦੌਰੇ ਉੱਤੇ ਹੈ। ਉਨ੍ਹਾਂ ਨਾਲ ਫਰਾਂਸ ਦੀ ਫਰਸਟ ਲੇਡੀ ਅਤੇ ਉਨ੍ਹਾਂ ਦੀ ਪਤਨੀ ਬ੍ਰਿਜਿਟ ਮੈਕਰੋਨ ਵੀ ਆਈ ਹੈ। ਆਪਣੇ ਇਸ ਅਧਿਕਾਰਤ ਦੌਰੇ ਦੌਰਾਨ ਉਨ੍ਹਾਂ ਨੇ ਆਬੂਧਾਬੀ ਸਥਿਤ ਅਲ ਸ਼ੇਖ ਜਾਇਦ ਅਲ ਕਬੀਰ ਮਸਜਿਦ ਦਾ ਦੌਰਾ ਕੀਤਾ। ਇਸ ਦੌਰਾਨ ਉਹ ਬੜੀ ਹੀ ਅਦਬ ਨਾਲ ਰਹੀ। ਉਨ੍ਹਾਂ ਨੇ ਸਟਾਈਲਿਸ਼ ਡਰੈਸ ਪਹਿਨਣ ਦੀ ਬਜਾਏ ਸਿੰਪਲ ਟੁਕਸੋਦੋ ਟ੍ਰਾਊਜ਼ਰ ਸੂਟ ਪਹਿਨਿਆ, ਨਾਲ ਹੀ ਮਸਜਿਦ ਵਿਚ ਨੰਗੇ ਪੈਰ ਚਲੀ, ਸਭ ਤੋਂ ਖਾਸ ਗੱਲ ਇਹ ਰਹੀ ਕਿ ਇਸ ਦੌਰਾਨ ਉਹ ਸਕਾਰਫ ਨਾਲ ਆਪਣੇ ਸਿਰ ਨੂੰ ਢੱਕ ਰਹੀ ਸੀ। ਇਸਲਾਮਿਕ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਸਨਮਾਨ ਨੂੰ ਲੈ ਕੇ ਫਰਸਟ ਲੇਡੀ ਦੀ ਦੁਨੀਆ ਭਰ ਵਿਚ ਖਾਸ ਕਰਕੇ ਮੁਸਲਿਮ ਵਿਸ਼ਵ ਵਿਚ ਉਨ੍ਹਾਂ ਦੀ ਤਰੀਫ ਹੋ ਰਹੀ ਹੈ।


Related News