ਜਦੋਂ ਮਿਸ਼ੇਲ ਓਬਾਮਾ ਨੂੰ ਕਰਨਾ ਪਿਆ ਸੀ ਗਰਭਪਾਤ ਦਾ ਸਾਹਮਣਾ
Saturday, Nov 10, 2018 - 02:53 AM (IST)
ਵਾਸ਼ਿੰਗਟਨ — ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਖੁਦ ਦੇ ਬਾਰੇ 'ਚ ਅਜਿਹੀਆਂ ਗੱਲਾਂ ਸਾਂਝੀਆਂ ਕੀਤੀ ਜਿਹੜੀਆਂ ਉਨ੍ਹਾਂ ਦੇ ਸੰਘਰਸ਼ ਨੂੰ ਜਾਹਿਰ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਮਨੁੱਖ ਭਾਵੇਂ ਕਿਸੇ ਵੀ ਮੁਕਾਮ 'ਤੇ ਹੋਵੇ ਕਦੇ ਨਾ ਕਦੇ ਉਸ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਮਿਸ਼ੇਲ ਵੀ ਇਕ ਅਜਿਹੇ ਹੀ ਸਮੇਂ ਦਾ ਸਾਹਮਣਾ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ 20 ਸਾਲ ਪਹਿਲਾਂ ਉਨ੍ਹਾਂ ਨੂੰ ਗਰਭਪਾਤ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਤੋਂ ਬਾਅਦ ਉਹ ਨਿਰਾਸ਼ ਹੋ ਗਈ। 2 ਬੱਚੀਆਂ ਦੇ ਜਨਮ ਤੋਂ ਬਾਅਦ ਉਸ ਨੂੰ ਵਿਟ੍ਰੋ ਫਰਟੀਲਾਈਜੇਸ਼ਨ ਦਾ ਸਹਾਰਾ ਲੈਣ ਪਿਆ।
ਅਮਰੀਕਾ ਦੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਦੱਸਿਆ ਕਿ ਮੈਨੂੰ ਲੱਗਾ ਕਿ ਮੈਂ ਅਸਫਲ ਹੋ ਚੁੱਕੀ ਹਾਂ ਕਿਉਂਕਿ ਗਰਭਪਾਤ ਦੇ ਬਾਰੇ 'ਚ ਪਤਾ ਹੀ ਨਹੀਂ ਸੀ। ਇਸ ਬਾਰੇ 'ਚ ਲੋਕ ਜ਼ਿਆਦਾ ਗੱਲਬਾਤ ਨਹੀਂ ਕਰਦੇ ਸਨ। 54 ਸਾਲਾ ਮਿਸ਼ੇਲ ਨੇ ਦੱਸਿਆ ਕਿ ਸਾਸ਼ਾ ਅਤੇ ਮਾਲੀਆ ਦੇ ਜਨਮ ਤੋਂ ਬਾਅਦ ਉਸ ਨੂੰ ਆਈ. ਵੀ. ਐਫ. ਦਾ ਸਹਾਰਾ ਲੈਣਾ ਪਿਆ ਸੀ। ਹੁਣ ਸਾਸ਼ਾ 17 ਸਾਲ ਅਤੇ ਮਾਲੀਆ 20 ਸਾਲਾ ਦੀ ਹੈ।
ਆਪਣੀ ਕਿਤਾਬ '' 'ਚ ਉਸ ਨੇ ਆਪਣੀ ਜ਼ਿੰਦਗੀ ਦੇ ਬਾਰੇ 'ਚ ਖੁਲ੍ਹ ਕੇ ਲਿੱਖਿਆ ਹੈ। ਉਨ੍ਹਾਂ ਨੇ ਸ਼ਿਕਾਗੋ 'ਚ ਰਹਿਣ ਤੋਂ ਲੈ ਕੇ ਨਸਲਵਾਦ ਦਾ ਸਾਹਮਣਾ ਕਰਨ ਤੱਕ ਸਾਰੀਆਂ ਗੱਲਾਂ ਇਸ 'ਚ ਦਰਜ ਕੀਤੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਜਦੋਂ ਉਨ੍ਹਾਂ ਦੇ ਪਤੀ ਓਬਾਮਾ ਨੇ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ ਤਾਂ ਵਿਆਹੁਤਾ ਜ਼ਿੰਦਗੀ 'ਚ ਉਨ੍ਹਾਂ ਨੂੰ ਕਿੰਨਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
