...ਜਦੋਂ ਇਟਲੀ 'ਚ ਪੰਜਾਬੀਆਂ ਦੇ ਢੋਲ ਦੇ ਡੱਗੇ 'ਤੇ ਨੱਚੇ ਇਟਾਲੀਅਨ

Sunday, May 22, 2022 - 02:53 PM (IST)

...ਜਦੋਂ ਇਟਲੀ 'ਚ ਪੰਜਾਬੀਆਂ ਦੇ ਢੋਲ ਦੇ ਡੱਗੇ 'ਤੇ ਨੱਚੇ ਇਟਾਲੀਅਨ

ਰੋਮ (ਕੈਂਥ): ਭਾਰਤੀ ਸੱਭਿਆਚਾਰ, ਭਾਰਤੀ ਵਿਰਸਾ, ਸਿੱਖ ਧਰਮ ਤੇ ਭਾਰਤੀ ਉਤਸਵਾਂ ਤੋਂ ਇਟਾਲੀਅਨ ਲੋਕਾਂ ਨੂੰ ਡੂੰਘਾਈ ਵਿੱਚ ਜਾਣੂ ਕਰਵਾਉਣ ਹਿੱਤ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਪੁਨਤੀਨੀਆਂ ਵਿਖੇ ਇੱਥੋਂ ਦੇ ਭਾਰਤੀ ਭਾਈਚਾਰੇ ਵੱਲੋਂ ਇਟਾਲੀਅਨ ਭਾਈਚਾਰੇ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਜਿੱਥੇ ਇਟਲੀ ਵਿੱਚ ਭਾਰਤੀਆਂ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਸੰਬਧੀ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ, ਉੱਥੇ ਹੀ ਭਾਰਤੀ ਸੱਚਿਆਚਾਰ, ਭਾਰਤੀ ਤਿਉਹਾਰਾਂ ਤੇ ਮਹਾਨ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਤੋਂ ਵੀ ਇਟਾਲੀਅਨ ਲੋਕਾਂ ਨੂੰ ਜਾਣੂ ਕਰਵਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਨੇ ਰੂਸ ਤੋਂ ਛੋਟ 'ਤੇ ਤੇਲ ਖਰੀਦਣ ਲਈ ਭਾਰਤ ਦੀ ਫਿਰ ਕੀਤੀ ਤਾਰੀਫ਼ 

ਇਸ ਮੌਕੇ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਭੰਗੜਾ ਇਟਾਲੀਅਨ ਲੋਕਾਂ ਦੀ ਵਿਸੇ਼ਸ ਖਿੱਚ ਦਾ ਕੇਂਦਰ ਰਿਹਾ ਤੇ ਡੱਗੇ ਦੀ ਧਮਕ 'ਤੇ ਇਟਾਲੀਅਨ ਲੋਕਾਂ ਨੇ ਵੀ ਪੈਰ ਥਿਰਕਾਏ। ਨੰਨੇ ਮੁੰਨੇ ਭਾਰਤੀ ਤੇ ਇਟਾਲੀਅਨ ਸਕੂਲੀ ਬੱਚਿਆਂ ਵੱਲੋਂ ਰੂਹ ਲਗਾਕੇ ਇਸ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ ਜਿਹੜੀ ਕਿ ਸਮੁੱਚੇ ਪ੍ਰਬੰਧਕੀ ਢਾਂਚੇ ਲਈ ਕਾਬਲੇ ਤਾਰੀਫ਼ ਸੀ।

ਪੜ੍ਹੋ ਇਹ ਅਹਿਮ ਖ਼ਬਰ- ਛੋਟੀ ਉਮਰ 'ਚ ਪਹਿਲਾ ਅੰਦੋਲਨ, ਇਕੱਲੇ ਮਾਂ ਨੇ ਪਾਲਿਆ, ਜਾਣੋ ਆਸਟ੍ਰੇਲੀਆ ਦੇ ਨਵੇਂ PM ਦੀ ਦਿਲਚਸਪ ਕਹਾਣੀ
 


author

Vandana

Content Editor

Related News