ਬੱਸ ''ਚ ਮੁਫ਼ਤ ਯਾਤਰਾ ਤੋਂ ਕੀਤਾ ਮਨ੍ਹਾ ਤਾਂ ਮੁਸਲਿਮ ਸ਼ਖ਼ਸ ਨੇ ਡਰਾਈਵਰ ਨੂੰ ਮਾਰਿਆ ਚਾਕੂ

Wednesday, Jul 03, 2024 - 06:31 PM (IST)

ਇੰਟਰਨੈਸ਼ਨਲ ਡੈਸਕ- ਸਵੀਡਨ 'ਚ ਇਕ ਬੱਸ ਡਰਾਈਵਰ ਨੂੰ ਮੁਸਲਿਮ ਸ਼ਖ਼ਸ ਨੂੰ ਬੱਸ 'ਚ ਮੁਫ਼ਤ ਯਾਤਰਾ ਕਰਨ ਲਈ ਮਨ੍ਹਾ ਕਰਨਾ ਭਾਰੀ ਪੈ ਗਿਆ। ਉਸ ਮੁਸਲਿਮ ਸ਼ਖ਼ਸ ਨੇ ਡਰਾਈਵਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਹ ਮੁਸਲਿਮ ਸ਼ਖ਼ਸ, ਜੋ ਅਫਗਾਨਿਸਤਾਨ ਤੋਂ ਸ਼ਰਨਾਰਥੀ ਵਜੋਂ ਸਵੀਡਨ ਆਇਆ ਸੀ ਨੇ ਮੁਫ਼ਤ 'ਚ ਬੱਸ 'ਚ ਯਾਤਰਾ ਕਰਨ ਜ਼ਿੱਦ ਫੜ ਲਈ। ਬੱਸ ਡਰਾਈਵਰ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਅਫਗਾਨ ਸ਼ਰਨਾਰਥੀ ਗੁੱਸੇ ਹੋ ਗਿਆ ਅਤੇ ਉਸ ਨੇ ਬੱਸ ਡਰਾਈਵਰ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। 

ਬੱਸ ਡਰਾਈਵਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਇਲਾਜ ਲਈ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਡਰਾਈਵਰ ਦੀ ਜਾਨ ਬਚ ਗਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਕੇ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਹੈ। ਦੱਸਣਯੋਗ ਹੈ ਕਿ ਸਵੀਡਨ 'ਚ ਪਿਛਲੇ ਕੁਝ ਸਾਲਾਂ 'ਚ ਕਈ ਇਸਲਾਮਿਕ ਦੇਸ਼ਾਂ ਤੋਂ ਲੋਕ ਸ਼ਰਨਾਰਥੀ ਬਣ ਕੇ ਸ਼ਰਨ ਲੈਣ ਆਏ ਅਤੇ ਹੁਣ ਉੱਥੇ ਰਹਿਣ ਲੱਗੇ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News