...ਜਦੋਂ ਬੰਗਲਾਦੇਸ਼ ਦੀ ਪਹਿਲੀ ਟਰਾਂਸਜੈਂਡਰ ਨੇ ਪੜ੍ਹਿਆ ਨਿਊਜ਼ ਬੁਲੇਟਿਨ

Wednesday, Mar 10, 2021 - 02:10 AM (IST)

...ਜਦੋਂ ਬੰਗਲਾਦੇਸ਼ ਦੀ ਪਹਿਲੀ ਟਰਾਂਸਜੈਂਡਰ ਨੇ ਪੜ੍ਹਿਆ ਨਿਊਜ਼ ਬੁਲੇਟਿਨ

ਢਾਕਾ (ਏ.ਐੱਫ.ਪੀ.)- ਬੰਗਲਾਦੇਸ਼ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ ਬਣੀ ਤਸ਼ਨੁਵਾ ਅਨਾਨ ਸ਼ਿਸ਼ਿਰ ਨੇ ਆਜ਼ਾਦੀ ਦੇ 50ਵੇਂ ਸਾਲ ਵਿਚ ਜਦੋਂ ਪਹਿਲੀ ਵਾਰ ਨਿਊਜ਼ ਪੜ੍ਹੀ ਤਾਂ ਇਹ ਪਲ ਦੇਸ਼ ਅਤੇ ਖੁਦ ਉਸ ਲਈ ਯਾਦਗਾਰ ਬਣ ਗਿਆ। ਇਸ ਮੌਕੇ ਵਿਸ਼ਵ ਮਹਿਲਾ ਦਿਵਸ ਨੇ ਇਸ ਨੂੰ ਹੋਰ ਖਾਸ ਬਣਾ ਦਿੱਤਾ। ਬਾਵਜੂਦ ਇਸ ਦੇ ਕਿ ਤਸ਼ਨੁਵਾ ਇਕ ਟਰਾਂਸਜੈਂਡਰ ਹੈ। ਜਦੋਂ ਖਬਰਾਂ ਖਤਮ ਹੋਈਆਂ ਤਾਂ ਤਸ਼ਨੁਵਾ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਸਨ। ਉਨ੍ਹਾਂ ਨੇ ਕਿਹਾ ਕਿ ਉਹ ਅੰਦਰੋਂ ਪੂਰੀ ਤਰ੍ਹਾਂ ਝਿੰਜੋੜ ਚੁੱਕੀ ਸੀ ਪਰ ਇਕ ਵਾਰ ਬੁਲੇਟਿਨ ਖਤਮ ਹੋਇਆ ਤਾਂ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ। ਇਸ ਪਲ ਨੇ ਉਨ੍ਹਾਂ ਦੇ ਹੌਸਲੇ ਅਤੇ ਆਤਮਵਿਸ਼ਵਾਸ ਨੂੰ ਵਧਾਉਣ ਦਾ ਕੰਮ ਕੀਤਾ ਅਤੇ ਉਹ ਬਹੁਤ ਹੀ ਖੁਸ਼ ਹੈ।

ਇਹ ਵੀ ਪੜ੍ਹੋ- ਸਵਾਲ ਪੁੱਛਣ 'ਤੇ ਭੜਕੇ ਥਾਈ PM, ਪੱਤਰਕਾਰਾਂ 'ਤੇ ਛਿੜਕਿਆ ਸੈਨੇਟਾਈਜ਼ਰ

PunjabKesari

ਤਸ਼ਨੁਵਾ (29 ਸਾਲਾ) ਨੇ ਆਪਣੇ ਬੀਤੇ ਦਿਨਾਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਅੱਲ੍ਹੜਪੁਣੇ ਵਿਚ ਇਸ ਗੱਲ ਦਾ ਅੰਦਾਜ਼ਾ ਹੋਇਆ ਸੀ ਕਿ ਉਨ੍ਹਾਂ ਅੰਦਰ ਕੁਝ ਅਜੀਬ ਹੈ। ਉਨ੍ਹਾਂ ਮੁਤਾਬਕ ਉਹ ਕਈ ਸਾਲ ਤੱਕ ਜਿਣਸੀ ਹਿੰਸਾ ਦੀ ਸ਼ਿਕਾਰ ਬਣੀ ਰਹੀ। ਉਨ੍ਹਾਂ ਨੂੰ ਚੁੱਪ ਰਹਿਣ ਲਈ ਧਮਕਾਇਆ ਡਰਾਇਆ ਜਾਂਦਾ ਸੀ। ਉਹ ਸਮਾਂ ਭਿਆਨਕ ਸੀ ਇਸ ਲਈ ਕਈ ਵਾਰ ਮਨ ਵਿਚ ਖੁਦਕੁਸ਼ੀ ਦਾ ਵੀ ਖਿਆਲ ਆਇਆ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਉਹ ਘਰ ਛੱਡ ਕੇ ਢਾਕਾ ਆ ਗਈ ਜਿੱਥੇ ਉਹ ਬਿਲਕੁਲ ਇਕੱਲੀ ਸੀ। ਇਸ ਪਿੱਛੋਂ ਉਹ ਨਾਰਾਇਣਗੰਜ ਚਲੀ ਗਈ। ਉਥੇ ਉਨ੍ਹਾਂ ਨੇ ਹਾਰਮੋਨ ਥੈਰੇਪੀ ਲਈ ਅਤੇ ਪੜ੍ਹਾਈ ਦੇ ਨਾਲ-ਨਾਲ ਥਿਏਟਰ ਵਿਚ ਕੰਮ ਕਰਨਾ ਸ਼ੁਰੂ ਕੀਤਾ। ਜਨਵਰੀ ਵਿਚ ਉਹ ਪਬਲਿਕ ਹੈਲਥ ਵਿਚ ਮਾਸਟਰ ਡਿਗਰੀ ਹਾਸਲ ਕਰਨ ਵਾਲੀ ਪਹਿਲੀ ਟਰਾਂਸਜੈਂਡਰ ਬਣੀ।

ਇਹ ਵੀ ਪੜ੍ਹੋ- ਪੁਲਸ ਤਸ਼ੱਦਦ ਤੋਂ ਬਾਅਦ ਵੀ ਮਿਆਂਮਾਰ 'ਚ ਪ੍ਰਦਰਸ਼ਨਕਾਰੀ ਸੜਕਾਂ 'ਤੇ ਉਤਰੇ

ਨ੍ਹਾਂ ਨੇ ਦੱਸਿਆ ਕਿ ਬੋਇਸ਼ਾਖੀ ਟੀਵੀ ਨੇ ਉਨ੍ਹਾਂ ਨੂੰ ਤਕਰੀਬਨ ਢਾਈ ਮਹੀਨੇ ਪਹਿਲਾਂ ਆਡੀਸ਼ਨ ਲਈ ਬੁਲਾਇਆ ਸੀ ਅਤੇ ਉਥੋਂ ਇਸ ਸਫਰ ਦੀ ਸ਼ੁਰੂਆਤ ਹੋਈ। ਤਸ਼ਨੁਵਾ ਨੇ ਕਿਹਾ ਹੈ ਕਿ ਉਹ ਨਹੀਂ ਚਾਹੁੰਦੀ ਸੀ ਕਿ ਕਿਸੇ ਵੀ ਟਰਾਂਸਜੈਂਡਰ ਨੂੰ ਸਮਾਜ ਦੀਆਂ ਮੁਸ਼ਕਲਾਂ ਝੱਲਣੀਆਂ ਪੈਣ। ਉਹ ਚਾਹੁੰਦੀ ਹੈ ਕਿ ਹਰ ਕਿਸੇ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਹਿਸਾਬ ਨਾਲ ਕੰਮ ਮਿਲੇ ਅਤੇ ਉਹ ਵੀ ਸਮਾਜ ਵਿਚ ਸਨਮਾਨ ਹਾਸਲ ਕਰ ਸਕਣ। ਉਨ੍ਹਾਂ ਨੇ ਦੱਸਿਆ ਕਿ ਬੁਲੇਟਿਨ ਖਤਮ ਹੋਣ ਪਿੱਛੋਂ ਸਟੂਡੀਓ ਵਿਚ ਮੌਜੂਦ ਲੋਕਾਂ ਨੇ ਤਾੜੀਆਂ ਵਜਾਈਆਂ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਥੇ ਮੌਜੂਦ ਹੋਰ ਮਹਿਲਾ ਸਾਥੀਆਂ ਨੇ ਉਨ੍ਹਾਂ ਨੂੰ ਗਲੇ ਲਗਾ ਕੇ ਮੁਬਾਰਕਬਾਦ ਦਿੱਤੀ ਤਾਂ ਉਨ੍ਹਾਂ ਦੀਆਂ ਅੱਖਾਂ ਭਰ ਗਈਆਂ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Sunny Mehra

Content Editor

Related News