ਜਦ 18 ਸਾਲ ਦੇ ਪ੍ਰਿੰਸ ਫਿਲਿਪ ਨੂੰ ਦਿਲ ਦੇ ਬੈਠੀ ਸੀ 13 ਸਾਲ ਦੀ ਮਹਾਰਾਣੀ ਐਲੀਜ਼ਾਬੇਥ, ਸ਼ਾਹੀ ਜੋੜੇ ਦੀ ਪ੍ਰੇਮ ਕਹਾਣੀ

04/10/2021 3:06:48 AM

ਲੰਡਨ - 13 ਸਾਲ ਦੀ ਰਾਜਕੁਮਾਰੀ ਐਲੀਜ਼ਾਬੇਥ ਦੀ ਸਾਲ 1939 ਵਿਚ ਰਾਇਲ ਨੇਵਲ ਕਾਲਜ ਦੇ ਟੂਰ 'ਤੇ 18 ਸਾਲ ਦੇ ਕੈਡੇਟ ਫਿਲਿਪ ਮਾਊਂਟਬੇਟਨ ਨਾਲ ਮੁਲਾਕਾਤ ਹੋਈ ਅਤੇ ਦੋਵੇਂ ਇਕ-ਦੂਜੇ ਨੂੰ ਦਿਲ ਦੇ ਬੈਠੇ। ਸਿਲਸਿਲਾ ਸ਼ੁਰੂ ਹੋਇਆ ਪ੍ਰੇਮ-ਪੱਤਰ ਲਿੱਖਣ ਦਾ ਅਤੇ ਆਖਿਰ ਵਿਚ ਫਿਲਿਪ ਨੇ ਐਲੀਜ਼ਾਬੇਥ ਦਾ ਹੱਥ ਮੰਗ ਲਿਆ। 1946 ਵਿਚ ਦੋਹਾਂ ਨੇ ਚੁੱਪ-ਚਪੀਤੇ ਮੰਗਣੀ ਕਰ ਲਈ ਅਤੇ ਇਕ ਸਾਲ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਸ਼ਾਹੀ ਘਰਾਣੇ ਵਿਚ ਪਹਿਲਾਂ ਸਮਾਰੋਹ ਸੀ। ਇਸ ਦਿਨ ਨਾ ਸਿਰਫ ਇਕ ਪ੍ਰੇਮ ਕਹਾਣੀ ਪੂਰੀ ਹੋਈ ਬਲਕਿ ਆਉਣ ਵਾਲੇ 74 ਸਾਲਾਂ ਤੱਕ ਚੱਲਣ ਵਾਲੇ ਰਿਸ਼ਤੇ ਨੂੰ ਨੀਂਹ ਪਈ। ਇਹ ਸਫਰ 9 ਅਪ੍ਰੈਲ, 2021 ਨੂੰ ਪੂਰਾ ਹੋਇਆ ਜਦ ਪ੍ਰਿੰਸ ਫਿਲਿਪ ਨੇ ਵਿੰਡਸਰ ਕਾਸਲ ਵਿਚ ਆਖਰੀ ਸਾਹ ਲਿਆ।

ਇਹ ਵੀ ਪੜੋ - ਅਮਰੀਕੀ ਸਮੁੰਦਰੀ ਫੌਜ ਨੇ ਭਾਰਤ 'ਚ ਕੀਤੀ 'ਦਾਦਾਗਿਰੀ', ਬਿਨਾਂ ਇਜਾਜ਼ਤ ਦੇ ਕੀਤਾ ਇਹ ਕੰਮ

PunjabKesari

ਚੁੱਪ-ਚਪੀਤੇ ਮੰਗਣੀ ਅਤੇ ਸ਼ਾਹੀ ਵਿਆਹ
ਐਲੀਜ਼ਾਬੇਥ ਅਤੇ ਫਿਲਿਪ ਜਦ ਮਿਲੇ ਤਾਂ ਉਨ੍ਹਾਂ ਦਰਮਿਆਨ ਕੈਮਿਸਟ੍ਰੀ ਸ਼ਾਨਦਾਰ ਸੀ। ਦੋਹਾਂ ਦੀ ਪਸੰਦ-ਨਾਪਸੰਦ ਵੀ ਇਕ ਸੀ। ਦੋਵੇਂ ਪਹਿਲੀ ਵਾਰ 1934 ਵਿਚ ਇਕ ਵਿਆਹ ਵਿਚ ਮਿਲੇ ਸਨ ਫਿਰ ਉਦੋਂ ਮਿਲੇ ਜਦ ਨੇਵਲ ਕਾਲਜ ਵਿਚ ਫਿਲਿਪ ਇਕ ਕੈਡੇਟ ਸਨ। ਹੌਲੀ-ਹੌਲੀ ਪਿਆਰ ਪਰਵਾਨ ਚੜਿਆ ਅਤੇ 1946 ਦੀਆਂ ਗਰਮੀਆਂ ਵਿਚ ਦੋਹਾਂ ਨੇ ਚੁੱਪ-ਚਪੀਤੇ ਮੰਗਣੀ ਕਰ ਲਈ। 20 ਨਵੰਬਰ, 1947 ਨੂੰ 2000 ਲੋਕਾਂ ਸਾਹਮਣੇ ਵੈਸਟਮਿੰਸਟਰ ਐਬੀ ਵਿਚ ਦੋਹਾਂ ਨੇ ਵਿਆਹ ਕਰਾ ਲਿਆ। ਐਲੀਜ਼ਾਬੇਥ ਅਤੇ ਫਿਲਿਪ ਹੁਣ ਤੱਕ ਜਨਤਕ ਹੋਵੇ ਜਾਂ ਨਿੱਜੀ, ਹਰ ਉਤਾਰ-ਚੜਾਅ ਦਾ ਸਾਹਮਣਾ ਮਿਲ ਕੇ ਕਰਦੇ ਰਹੇ ਹਨ।

ਇਹ ਵੀ ਪੜੋ ਅਸਲੀ ਕੋਰੋਨਾ ਵਾਰੀਅਰ : 104 ਸਾਲ ਦੀ ਉਮਰ ਤੇ 2 ਵਾਰ ਦਿੱਤੀ ਕੋਰੋਨਾ ਨੂੰ ਮਾਤ

PunjabKesari

ਬਦਲਦੇ ਵੇਲੇ ਨੂੰ ਸਮਝਿਆ
ਐਲੀਜ਼ਾਬੇਥ ਨੇ ਵਿਆਹ ਦੀ 50ਵੀਂ ਵਰ੍ਹੇਗੰਢ 'ਤੇ ਫਿਲਿਪ ਤੋਂ ਤਾਕਤ ਮਿਲਣ ਦਾ ਜ਼ਿਕਰ ਵੀ ਕੀਤਾ ਸੀ। ਕਿਹਾ ਜਾਂਦਾ ਹੈ ਕਿ ਪ੍ਰਿੰਸ ਫਿਲਿਪ ਸ਼ਾਹੀ ਘਰਾਣੇ ਵਿਚ ਇਕ ਵੱਖਰੀ ਹੀ ਊਰਜਾ ਭਰ ਦਿੰਦੇ ਸਨ। ਨੇਵਲ ਅਫਸਰ ਰਹੇ ਫਿਲਿਪ ਨੇ ਬ੍ਰਿਟੇਨ ਦੇ ਸ਼ਾਹੀ ਸ਼ਾਸਨ ਨੂੰ ਕਾਫੀ ਬਦਲਿਆ ਵੀ ਸੀ। ਫਿਲਿਪ ਕਈ ਸਿਆਸੀ ਅਤੇ ਸਮਾਜਿਕ ਚੁਣੌਤੀਆਂ ਨੂੰ ਪਾਰ ਕਰਨ ਵਿਚ ਐਲੀਜ਼ਾਬੇਥ ਦੀ ਮਦਦ ਕਰਦੇ ਰਹਿੰਦੇ ਸਨ। 1990 ਦੇ ਦਹਾਕੇ ਵਿਚ ਬਦਲਦੇ ਵੇਲੇ ਦੇ ਹਿਸਾਬ ਨਾਲ ਸ਼ਾਹੀ ਰਵੱਈਏ ਨੂੰ ਵੀ ਨਵਾਂ ਰੂਪ ਦੇਣ ਵਿਚ ਉਨ੍ਹਾਂ ਨੇ ਵੱਡੀ ਭੂਮਿਕਾ ਨਿਭਾਈ। ਇਥੋਂ ਤੱਕ ਕਿ ਟੀ. ਵੀ. ਦੀ ਮਦਦ ਨਾਲ ਸ਼ਾਹੀ ਰੁਤਬੇ ਨੂੰ ਵਧਾਉਣ ਦੇ ਤਰੀਕੇ ਵੀ ਕੱਢੇ।

ਇਹ ਵੀ ਪੜੋ ਬ੍ਰਿਟੇਨ ਨੇ ਭਾਰਤੀ ਡਾਕਟਰਾਂ ਤੇ ਨਰਸਾਂ ਨੂੰ ਵੀਜ਼ਾ ਸਬੰਧੀ ਦਿੱਤਾ ਇਹ ਤੋਹਫਾ

PunjabKesari

ਟੀ. ਵੀ. 'ਤੇ ਇੰਟਰਵਿਊ ਦੇਣ ਵਾਲੇ ਪਹਿਲੇ ਸ਼ਾਹੀ ਮੈਂਬਰ
ਫਿਲਿਪ ਨੇ ਹੀ 1953 ਵਿਚ ਮਹਾਮਾਰੀ ਦੇ ਤਾਜਪੋਸ਼ੀ ਦੇ ਲਾਈਵ ਟੈਲੀਕਾਸਟ 'ਤੇ ਜ਼ੋਰ ਦਿੱਤਾ। 25 ਸਾਲ ਦੀ ਉਮਰ ਵਿਚ ਐਲੀਜ਼ਾਬੇਥ ਮਹਾਰਾਣੀ ਬਣੀ ਤਾਂ ਫਿਲਿਪ ਉਨ੍ਹਾਂ ਦੇ ਨਾਲ ਰਹੇ। ਕਹਿੰਦੇ ਹਨ ਕਿ ਉਹ ਮਹਾਰਾਣੀ ਨੂੰ ਉਨ੍ਹਾਂ ਦੀ ਸ਼ਾਹੀ ਡਿਊਟੀ ਤੋਂ ਅਲੱਗ ਇਕ ਜੀਵਨਸਾਥੀ ਦੇ ਤੌਰ 'ਤੇ ਵੇਖਦੇ ਸਨ। ਇਥੋਂ ਤੱਕ ਕਿ ਟੀ. ਵੀ. 'ਤੇ ਇੰਟਰਵਿਊ ਦੇਣ ਵਾਲੇ ਉਹ ਪਹਿਲੇ ਸ਼ਾਹੀ ਮੈਂਬਰ ਸਨ। ਲੰਬੇ ਵੇਲੇ ਤੱਕ ਬੀਮਾਰ ਰਹਿਣ ਤੋਂ ਬਾਅਦ ਉਨ੍ਹਾਂ ਨੇ 99 ਸਾਲ ਵਿਚ ਆਖਰੀ ਸਾਹ ਲਿਆ। ਇਸ ਤੋਂ ਪਹਿਲਾਂ ਉਹ ਵਿੰਡਸਰ ਕਾਸਲ ਵਿਚ ਮਹਾਰਾਣੀ ਦੇ ਨਾਲ ਰਹੇ ਸਨ।

ਇਹ ਵੀ ਪੜੋ ਮਿਆਂਮਾਰ 'ਚ ਫੌਜ ਖਿਲਾਫ ਮੈਦਾਨ 'ਚ ਉਤਰੀ 22 ਸਾਲਾਂ 'ਬਿਊਟੀ ਕੁਇਨ', ਦੁਨੀਆ ਨੂੰ ਕੀਤੀ ਇਹ ਅਪੀਲ

PunjabKesari

74 ਸਾਲ ਤੱਕ ਇਕ-ਦੂਜੇ ਦੇ ਨਾਲ
ਇਨ੍ਹਾਂ 74 ਸਾਲਾਂ ਵਿਚ ਦੋਹਾਂ ਨੇ ਇਕ-ਦੂਜੇ ਦਾ ਹਰ ਕਦਮ 'ਤੇ ਸਾਥ ਦਿੱਤਾ। ਕਈ ਵਾਰ ਦੋਹਾਂ ਦੇ ਰਿਸ਼ਤੇ ਵਿਚਾਲੇ ਦਰਾਰਾਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਪਰ ਆਖਿਰ ਤੱਕ ਦੋਹਾਂ ਦਾ ਸਾਥ ਬਣਿਆ ਰਿਹਾ। ਉਨ੍ਹਾਂ ਦੀਆਂ ਕਈ ਅਜਿਹੀਆਂ ਤਸਵੀਰਾਂ ਹਨ ਜਿਸ ਵਿਚ ਦੋਹਾਂ ਦੇ ਪ੍ਰੇਮ ਦੀ ਰੌਣਕ ਵੇਖੀ ਜਾ ਸਕਦੀ ਹੈ। ਸ਼ਾਹੀ ਇਤਿਹਾਸਕਾਰ ਹਿਊਗੋ ਵਿਕਰਸ ਨੇ ਰਾਇਟਰਸ ਨੂੰ ਦੱਸਿਆ ਸੀ ਕਿ ਫਿਲਿਪ ਨੇ ਹਮੇਸ਼ਾ ਐਲੀਜ਼ਾਬੇਥ ਦਾ ਹਰ ਤਰੀਕੇ ਨਾਲ ਸਾਥ ਦੇਣਾ ਆਪਣੀ ਪਹਿਲੀ ਡਿਊਟੀ ਮੰਨਿਆ।

ਇਹ ਵੀ ਪੜੋ ਪਾਕਿਸਤਾਨੀ ਫੌਜ ਦਾ ਉਡਾਇਆ ਮਜ਼ਾਕ ਤਾਂ ਜਾਣਾ ਪੈ ਸਕਦੇ ਇੰਨੇ ਸਾਲ ਲਈ ਜੇਲ ਤੇ ਦੇਣੇ ਹੋਣਗੇ 5 ਲੱਖ ਰੁਪਏ

PunjabKesari


Khushdeep Jassi

Content Editor

Related News