ਅਮਰੀਕੀ ਚੋਣਾਂ ਦਰਮਿਆਨ ਭਾਰਤੀ ਖਾਣਾ ਲੁੱਟ ਰਿਹਾ ਵਾਹ-ਵਾਹੀ

02/01/2020 9:04:57 PM

ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਚੋਣਾਂ ਦੌਰਾਨ ਯੂ.ਐਸ. ਵੋਟਰਾਂ ਨਾਲ ਜੁੜਿਆ ਹੋਇਆ ਇਕ ਬੇਹਦ ਰੋਚਕ ਤੱਥ ਸਾਹਮਣੇ ਆਇਆ ਹੈ। ਕੁਝ ਅਜਿਹੇ ਸਵਾਲ ਹਨ ਜੋ ਯੂ.ਐਸ. ਦੇ ਵੋਟਰਾਂ ਦੀ ਪਸੰਦ ਨੂੰ ਦੱਸਦੇ ਹਨ। ਜਿਵੇਂ ਕਿ ਤੁਸੀਂ ਪਿਛਲੀ ਵਾਰ ਵਿੰਡਾਲੂ ਜਾਂ ਤੰਦੂਰੀ ਚਿਕਨ ਕਦੋਂ ਖਾਦਾ ਸੀ। ਇਸ ਸਵਾਲ ਦਾ ਜਵਾਬ ਜੇਕਰ ਤੁਸੀਂ ਨਹੀਂ ਵਿਚ ਦਿੰਦੇ ਹੋ ਤਾਂ ਸ਼ਾਇਦ ਤੁਸੀਂ ਅਯੋਵਾ ਵਿਚ ਜੋ ਬਾਈਡੇਨ ਨੂੰ ਸਪੋਰਟ ਕਰਨ ਵਾਲੇ ਇਕ ਡੈਮੋਕ੍ਰੇਟ ਹੋ। ਨਿਊਯਾਰਕ ਟਾਈਮਜ਼/ਸਿਏਨਾ ਕਾਲੇਟ ਦੇ ਲੇਟੇਸਟ ਪੋਲ ਵਿਚ ਅਯੋਵਾ ਦੇ ਤਕਰੀਬਨ 584 ਲੋਕਾਂ ਤੋਂ ਕਈ ਟਿਪੀਕਲ ਰਾਜਨੀਤਕ ਸਵਾਲ ਪੁੱਛੇ ਗਏ। ਜਿਵੇਂ ਤੁਸੀਂ ਡੈਮੋਕ੍ਰੇਟ ਹੋ ਜਾਂ ਰੀਪਬਲੀਕਨ ਅਤੇ ਕੀ ਉਨ੍ਹਾਂ ਨੇ ਵੋਟ ਕਰਨ ਦੀ ਕੋਈ ਯੋਜਨਾ ਬਣਾਈ। ਇਸ ਪੋਲ ਵਿਚ ਕਈ ਅਜਿਹੇ ਸਵਾਲ ਵੀ ਪੁੱਛੇ ਗਏ ਜੋ ਰਾਜਨੀਤਕ ਨਹੀਂ ਸਨ ਜਿਵੇਂ ਕਿ ਕੀ ਉਹ ਕਦੇ ਭਾਰਤੀ ਖਾਣੇ ਲਈ ਬਾਹਰ ਗਏ ਹਨ ਜਾਂ ਉਨ੍ਹਾਂ ਦੇ ਲਈ ਆਰਗੈਨਿਕ ਫੂਡ ਖਰੀਦਣਾ ਕਿੰਨਾ ਲਾਜ਼ਮੀ ਹੈ?

ਕਈ ਵਾਰ ਅਜਿਹਾ ਹੁੰਦਾ ਹੈ ਕਿ ਗੈਰ ਰਾਜਨੀਤਕ ਮੁੱਦਿਆਂ ਨਾਲ ਲੋਕਾਂ ਦੀ ਰਾਜਨੀਤਕ ਰਾਏ ਦਾ ਪਤਾ ਲੱਗਦਾ ਹੈ, ਖਾਣਾ, ਟ੍ਰੈਵਲ ਅਤੇ ਖੇਡ ਨਾਲ ਜੁੜੇ ਸਵਾਲਾਂ ਦੇ ਜਵਾਬ ਵਿਚ ਕਿਸੇ ਦੀ ਰਾਏ ਦਾ ਪਤਾ ਚੱਲਦਾ ਹੈ। 2008 ਵਿਚ ਡੈਮੋਕ੍ਰੇਟਿਕ ਪ੍ਰਾਇਮਰੀ ਦੌਰਾਨ ਇਨ੍ਹਾਂ ਸਵਾਲਾਂ ਤੋਂ ਇਹ ਪਤਾ ਲੱਗਾ ਕਿ ਕਿਸ ਨੇ 2008 ਵਿਚ ਬਰਾਕ ਓਬਾਮਾ ਨੂੰ ਅਤੇ ਕਿਸ ਨੇ ਹਿਲੇਰੀ ਕਲਿੰਟਨ ਨੂੰ ਚੁਣਿਆ। ਇਸ ਦੌਰਾਨ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਨੇ ਟ੍ਰੈਵਲ ਜਾਂ ਖਾਣ ਦੇ ਨਾਲ ਦੂਜੇ ਕਲਚਰ ਦਾ ਜ਼ਿਆਦਾ ਤਜ਼ਰਬਾ ਕੀਤਾ ਸੀ। ਉਨ੍ਹਾਂ ਦੇ ਓਬਾਮਾ ਨੂੰ ਵੋਟ ਦੇਣ ਦੀ ਉਮੀਦ ਜ਼ਿਆਦਾ ਸੀ।

ਗੈਰ ਰਾਜਨੀਤਕ ਸਵਾਲਾਂ 'ਤੇ ਜ਼ਿਆਦਾਤਰ ਵੋਟਰਸ ਦੀ ਇਕ ਰਾਏ
ਇਸ ਤਰ੍ਹਾਂ ਦੇ ਸਵਾਲਾਂ ਤੋਂ 2016 ਵਿਚ ਰੀਪਬਲੀਕਨ ਪ੍ਰਾਇਮਰੀ ਵਿਚ ਡੋਨਾਲਡ ਟਰੰਪ ਅਤੇ ਦੂਜੇ 16 ਉਮੀਦਵਾਰਾਂ ਨੂੰ ਚੁਣਨ ਵਾਲੇ ਲੋਕਾਂ ਵਿਚ ਫਰਕ ਕਰਨ ਵਿਚ ਵੀ ਮਦਦ ਮਿਲੀ। ਜੋ ਵੋਟਰਸ ਯੂਰਪ, ਆਸਟਰੇਲੀਆ, ਕੈਨੇਡਾ ਜਾਂ ਮੈਕਸੀਕੋ ਗਏ ਸਨ ਅਤੇ ਜਿਨ੍ਹਾਂ ਨੇ ਭਾਰਤੀ ਰੈਸਟੋਰੈਂਟ ਵਿਚ ਖਾਣਾ ਖਾਦਾ ਸੀ, ਉਨ੍ਹਾਂ ਵਲੋਂ ਟਰੰਪ ਨੂੰ ਚੁਣੇ ਜਾਣ ਦੀ ਉਮੀਦ 10 ਤੋਂ 12 ਫੀਸਦੀ ਘੱਟ ਸੀ। ਟਾਈਮਜ਼/ਸਿਏਨਾ ਦੇ ਪੋਲ ਰਾਹੀਂ ਖੁਲਾਸਾ ਹੋਇਆ ਕਿ ਸਾਰੇ ਉਮੀਦਵਾਰਾਂ ਦੇ ਹਮਾਇਤੀਆਂ ਨੇ ਰਾਸ਼ਟਰਪਤੀ ਨੂੰ ਲੋ ਰੇਟਿੰਗ ਦਿੱਤੀ ਅਤੇ ਈਰਾਨ ਦੇ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਲਈ ਮਿਲਟਰੀ ਸਟ੍ਰਾਈਕ ਤੋਂ ਸਹਿਮਤੀ ਨਹੀਂ ਜਤਾਈ। ਉਨ੍ਹਾਂ ਦਾ ਮੰਨਣਾ ਸੀ ਕਿ ਰਾਸ਼ਟਰਪਤੀ ਨੂੰ ਹਟਾ ਦੇਣਾ ਚਾਹੀਦਾ ਹੈ। ਹਾਲਾਂਕਿ ਆਯੋਵਾ ਵਿਚ ਉਮੀਦਵਾਰਾਂ ਦੇ ਹਮਾਇਤੀਆਂ ਤੋਂ ਪੁੱਛੇ ਗਏ ਕਈ ਗੈਰਰਾਜਨੀਤਕ ਸਵਾਲਾਂ ਵਿਚ ਕੋਈ ਫਰਕ ਨਹੀਂ ਦਿਖਿਆ। ਜਿਵੇਂ ਕਿ ਆਰਗੈਨਿਕ ਫੂਡ ਖਰੀਦਣ ਦੇ ਸਵਾਲ 'ਤੇ ਸਾਰੇ ਉਮੀਦਵਾਰਾਂ ਦੇ ਜ਼ਿਆਦਾਤਰ ਸਮਰਥਕਾਂ ਦਾ ਕਹਿਣਾ ਸੀ ਕਿ ਅਜਿਹਾ ਕਰਨਾ ਲਾਜ਼ਮੀ ਹੈ। ਉਥੇ ਹੀ ਟਵਿਟਰ 'ਤੇ ਰਾਜਨੀਤਕ ਖਬਰਾਂ ਨੂੰ ਪੜ੍ਹਣ ਨੂੰ ਜ਼ਿਆਦਾਤਰ ਨੇ ਲਾਜ਼ਮੀ ਨਹੀਂ ਦੱਸਿਆ ਪਰ ਭਾਰਤੀ ਖਾਣੇ ਦੇ ਸਵਾਲ 'ਤੇ ਵੋਟਰਾਂ ਦੀ ਚੋਣ ਵਿਚ ਫਰਕ ਇਸ ਵਾਰ ਵੀ ਦਿਖਿਆ।

ਬਰਨੀ ਸੈਂਡਰਸ ਦੇ ਹਮਾਇਤੀ ਭਾਰਤੀ ਖਾਣੇ ਦੇ ਸ਼ੌਕੀਨ
ਆਯੋਵਾ ਵਿਚ ਬਰਨੀ ਸੈਂਡਰਸ ਦੇ ਹਮਾਇਤੀ ਭਾਰਤੀ ਖਾਣੇ ਦੇ ਸਭ ਤੋਂ ਵੱਡੇ ਸ਼ੌਕੀਨ ਦੇਖੇ ਗਏ। ਬਰਨੀ ਦੇ 71 ਫੀਸਦੀ ਹਮਾਇਤੀਆਂ ਨੇ ਕਿਹਾ ਕਿ ਉਹ ਪਿਛਲੇ 10 ਸਾਲਾਂ ਵਿਚ ਘੱਟੋ-ਘੱਟ ਇਕ ਵਾਰ ਫਿਰ ਭਾਰਤੀ ਰੈਸਟੋਰੈਂਟ ਵਿਚ ਗਏ ਹਨ। ਉਥੇ ਹੀ ਬਾਈਡੇਨ ਦੇ ਸਮਰਥਕਾਂ 30 ਪੁਆਇੰਟ ਦੇ ਨਾਲ ਭਾਰਤੀ ਖਾਣਾ ਖਾਣ ਦੇ ਮਾਮਲੇ ਵਿਚ ਸਭ ਤੋਂ ਪਿੱਛੇ ਰਹੇ। ਅਜਿਹਾ ਹੋਣਾ ਜਾਇਜ਼ ਵੀ ਹੈ। ਸੈਂਡਰਸ ਦੇ ਹਮਾਇਤੀ ਨੌਜਵਾਨ ਹਨ ਅਤੇ ਸ਼ਾਇਦ ਇਨ੍ਹਾਂ ਦੇ ਕਾਲਜ ਟਾਊਨ ਅਤੇ ਵੱਡੇ ਮੈਟਰੋਪਾਲੀਟਨ ਸ਼ਹਿਰਾਂ ਵਿਚ ਰਹਿਣ ਦੀ ਉਮੀਦ ਜ਼ਿਆਦਾ ਹੈ।
ਹਾਲਾਂਕਿ, ਅਜਿਹਾ ਨਹੀਂ ਹੈ ਕਿ ਭਾਰਤੀ ਖਾਣਾ ਖਾਣ ਵਾਲੇ ਲੋਕ ਇਕ ਡੈਮੋਕ੍ਰੇਟਿਕ ਉਮੀਦਵਾਰ ਦੇ ਮੁਕਾਬਲੇ ਵਿਚ ਦੂਜੇ ਨੂੰ ਹਮਾਇਤ ਕਰਨ ਵਿਚ ਅੱਗੇ ਹਨ। ਕਈ ਵੋਟਰਸ ਦਾ ਕਹਿਣਾ ਸੀ ਕਿ ਭਾਰਤੀ ਖਾਣਾ ਉਨ੍ਹਆਂ ਲਈ ਘਰ ਦੇ ਖਾਣੇ ਵਰਗਾ ਹੈ।


Sunny Mehra

Content Editor

Related News