ਅਫਗਾਨਿਸਤਾਨ ’ਤੇ ਕਬਜ਼ਾ ਕਰਨ ਦੌਰਾਨ ਤਾਲਿਬਾਨ ਨੇ ਕੀ ਕੀਤਾ?

Thursday, Aug 19, 2021 - 12:47 PM (IST)

ਅਫਗਾਨਿਸਤਾਨ ’ਤੇ ਕਬਜ਼ਾ ਕਰਨ ਦੌਰਾਨ ਤਾਲਿਬਾਨ ਨੇ ਕੀ ਕੀਤਾ?

ਕਾਬੁਲ (ਵਿਸ਼ੇਸ਼)- ਸਿਰਫ਼ ਇਕ ਹਫ਼ਤੇ ਵਿਚ, ਅਫਗਾਨਿਸਤਾਨ ਦੇ ਨਵੇਂ ਸ਼ਾਸਕ ਤਾਲਿਬਾਨ ਨੇ ਸ਼ਹਿਰ-ਦਰ-ਸ਼ਹਿਰ ਕਬਜ਼ਾ ਕਰ ਲਿਆ ਅਤੇ ਕਾਬੁਲ ਨੂੰ ਆਪਣੇ ਕੰਟਰੋਲ ਵਿਚ ਲੈ ਲਿਆ, ਜਿਸ ਨਾਲ ਉਨ੍ਹਾਂ ਦੀ ਜਿੱਤ ਪੂਰੀ ਹੋਈ। ਤਾਲਿਬਾਨ ਨੇ ਜਿਸ ਹੈਰਾਨੀਜਨਕ ਰਫ਼ਤਾਰ ਨਾਲ ਵਪਾਰ ਮਾਰਗਾਂ ’ਤੇ ਕਬਜ਼ਾ ਕੀਤਾ ਹੈ ਅਤੇ ਸਰਹੱਦ ਪਾਰ ਤੋਂ ਅੱਗੇ ਨਿਕਲ ਗਏ, ਇਹ ਜਿੱਤ ਅਮਰੀਕਾ ਅਤੇ ਨਾਟੋ ਫੌਜੀਆਂ ਦੀ ਪੂਰੀ ਤਰ੍ਹਾਂ ਵਾਪਸੀ ਦੇ ਕੁਝ ਹਫ਼ਤੇ ਪਹਿਲਾਂ ਹੋਈ ਹੈ ਅਤੇ ਇਹ ਅਮਰੀਕੀ ਨਿਰਮਿਤ ਹਥਿਆਰਾਂ ਨਾਲ ਸੰਭਵ ਹੋਈ ਹੈ, ਜਿਸ ਨਾਲ ਤਾਲਿਬਾਨ ਲੜਾਕਿਆਂ ਨੇ ਦੇਸ਼ ’ਤੇ ਕਬਜ਼ਾ ਕਰ ਲਿਆ। ਜ਼ਬਤ ਕੀਤੇ ਗਏ ਉਪਕਰਣਾਂ ਵਿਚ ਰਾਈਫਲ ਅਤੇ ਬਾਡੀ ਆਰਮਰ ਸੂਟ ਅਤੇ ਕੁਝ ਮਹਿੰਗੀਆਂ ਹਥਿਆਰ ਪ੍ਰਣਾਲੀਆਂ ਸ਼ਾਮਲ ਹਨ।

ਇਥੇ ਸੂਚੀ ਹੈ : ਤਾਲਿਬਾਨ ਲੜਾਕੇ ਫਾਇਰ ਆਰਮਸ ਅਤੇ ਵਾਹਨਾਂ ਦੇ ਨਾਲ ਘੁੰਮਦੇ ਹੋਏ ਦੇਖੇ ਜਾਂਦੇ ਹਨ, ਜਿਨ੍ਹਾਂ ਦੀ ਵਰਤੋਂ ਅਮਰੀਕੀ ਫੌਜੀਆਂ ਨੇ ਕੀਤੀ ਜਾਂ ਅਫਗਾਨ ਰਾਸ਼ਟਰੀ ਸੁਰੱਖਿਆ ਫੋਰਸਾਂ ਨੇ ਕੀਤੀ। ਕੁਝ ਵੀਡੀਓ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਉਹ ਐਡਵਾਂਸਡ ਯੂ. ਐੱਚ.-60 ਬਲੈਕ ਹਾਕ ਅਟੈਕ ਹੈਲੀਕਾਪਟਰ ਦੀ ਵਰਤੋਂ ਕਰਦੇ ਹੋਏ ਦਿਖਾਈ ਦਿੰਦੇ ਹਨ।

  • ਵਿਦਰੋਗੀਆਂ ਨੇ ਦਹਾਕਿਆਂ ਤੋਂ ਸੁੰਨੀ ਪਸ਼ਤੂਨ ਸਮੂਹ ਨਾਲ ਲੜ ਰਹੇ ਅਫਗਾਨ ਸਰਦਾਰ ਅਬਦੁੱਲ ਰਾਸ਼ਿਦ ਦੋਸਤਮ ਦੀ ਮਹਿਲਨੁਮਾ ਰਿਹਾਇਸ਼ ’ਤੇ ਵੀ ਕਬਜ਼ਾ ਕਰ ਲਿਆ। ਉੱਤਰੀ ਸ਼ਹਿਰ ਮਜ਼ਾਰ-ਏ-ਸ਼ਰੀਫ ਵਿਚ ਤਾਲਿਬਾਨ ਦੇ ਹਮਲੇ ਦੌਰਾਨ ਰਿਹਾਇਸ਼ ’ਤੇ ਕਬਜ਼ਾ ਕਰ ਲਿਆ ਗਿਆ ਸੀ।
  • ਕੁਝ ਤਾਲਿਬਾਨ ਲੜਾਕਿਆਂ ਨੂੰ ਅਮਰੀਕੀ ਤੋਪਾਂ ਲਈ ਆਪਣੀ ਰੂਸੀ ਨਿਰਮਿਤ ਏ. ਕੇ.-47 ਰਾਈਫਲਾਂ ਦੀ ਟਰੇਡਿੰਗ ਕਰਦੇ ਹੋਏ ਵੀ ਦੇਖਿਆ ਗਿਆ ਹੈ। ਉਨ੍ਹਾਂ ਨੂੰ ਅਫਗਾਨ ਫੌਜ ਵਲੋਂ ਸੁੱਟੀ ਗਈ ਐੱਮ.-4 ਕਾਰਬਾਈਨ ਅਤੇ ਐੱਮ.-16 ਰਾਈਫਲਾਂ ਲਿਜਾਂਦੇ ਹੋਏ ਦੇਖਿਆ ਗਿਆ ਸੀ।
  • ਉੱਤਰੀ ਕੁੰਦੁਜ ਵਿਚ ਆਤਮ ਸਮਰਪਣ ਕਰਨ ਵਾਲੇ ਅਫਗਾਨ ਫੌਜੀਆਂ ਦੀ ਫੁਟੇਜ ਵਿਚ ਫੌਜ ਦੇ ਵਾਹਨਾਂ ਨੂੰ ਭਾਰੀ ਹਥਿਆਰਾਂ ਨਾਲ ਲੱਦੇ ਹੋਏ ਅਤੇ ਤੋਪਖਾਨੇ ਦੀਆਂ ਤੋਪਾਂ ਨਾਲ ਦਿਖਾਇਆ ਗਿਆ ਹੈ।
  • ਤਾਲਿਬਾਨ ਨੇ ਭਾਰਤ ਵਲੋਂ ਅਫਗਾਨਿਸਤਾਨ ਨੂੰ ਤੋਹਫੇ ਵਿਚ ਦਿੱਤੇ ਗਏ ਐੱਮ. ਆਈ.-24 ਹੈਲੀਕਾਪਟਰਾਂ ’ਤੇ ਵੀ ਕੰਟਰੋਲ ਹਾਸਲ ਕਰ ਲਿਆ ਹੈ। ਕੁੰਦੁਜ ਸ਼ਹਿਰ ਦੇ ਡਿੱਗਣ ’ਤੇ ਕੁਝ ਲੜਾਕਿਆਂ ਨੇ ਹੈਲੀਕਾਪਟਰ ਦੇ ਬਿਲਕੁਲ ਨਾਲ ਖੜ੍ਹੇ ਹੋ ਕੇ ਤਸਵੀਰਾਂ ਕਲਿੱਕ ਕੀਤੀਆਂ ਹਨ। ਫੋਟੋਆਂ ਵਿਚ ਹਮਲੇ ਦੇ ਹੈਲੀਕਾਟਰ ਦੇ ਰੋਟਲ ਬਲੇਡ ਗਾਇਬ ਸਨ, ਇਹ ਦਰਸਾਉਂਦਾ ਹੈ ਕਿ ਤਾਲਿਬਾਨ ਨੂੰ ਉਨ੍ਹਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਅਫਗਾਨ ਫੋਰਸਾਂ ਨੇ ਉਨ੍ਹਾਂ ਨੂੰ ਹਟਾ ਦਿੱਤਾ ਸੀ।
     

author

cherry

Content Editor

Related News