ਕੀ ਹੋ ਸਕਦਾ ਹੈ Elon Musk ਦਾ ਕਤਲ? ਡਰੇ ਹੋਏ ਨੇ ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਦੇ ਪਿਤਾ

Tuesday, Sep 05, 2023 - 09:03 PM (IST)

ਕੀ ਹੋ ਸਕਦਾ ਹੈ Elon Musk ਦਾ ਕਤਲ? ਡਰੇ ਹੋਏ ਨੇ ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਦੇ ਪਿਤਾ

ਇੰਟਰਨੈਸ਼ਨਲ ਡੈਸਕ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਸਪੇਸਐਕਸ ਦੇ ਮਾਲਕ ਐਲਨ ਮਸਕ ਦਾ ਕਤਲ ਹੋ ਸਕਦਾ ਹੈ। ਇਹ ਖਦਸ਼ਾ ਉਨ੍ਹਾਂ ਦੇ 77 ਸਾਲਾ ਸੇਵਾਮੁਕਤ ਇਲੈਕਟ੍ਰੋਮੈਕਨੀਕਲ ਇੰਜੀਨੀਅਰ ਐਰੋਲ ਮਸਕ ਨੇ ਪ੍ਰਗਟਾਇਆ ਹੈ। 'ਦਿ ਸਨ' ਅਖ਼ਬਾਰ ਦੇ ਮੁਤਾਬਕ, ਐਲਨ ਮਸਕ ਦੇ ਪਿਤਾ ਨੂੰ ਡਰ ਹੈ ਕਿ ਅਮਰੀਕੀ ਸਰਕਾਰ ਦੇ ਖ਼ਿਲਾਫ਼ ਜਾਣ 'ਤੇ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਜਾ ਸਕਦਾ ਹੈ। ਉਹ ਆਪਣੇ ਪੁੱਤਰ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਨ।

ਇਹ ਵੀ ਪੜ੍ਹੋ : ਕੇਂਦਰੀ ਵਿੱਤ ਮੰਤਰੀ ਵੱਲੋਂ ਸਾਰੇ ਵਿੱਤੀ ਅਦਾਰਿਆਂ ਨੂੰ ਗਾਹਕਾਂ ਦੇ ਉੱਤਰਾਧਿਕਾਰੀ ਨਾਮਜ਼ਦ ਕਰਨ ਦੇ ਆਦੇਸ਼

ਦਰਅਸਲ, 52 ਸਾਲਾ ਐਲਨ ਮਸਕ ਇਸ ਸਮੇਂ ਕਈ ਕਾਨੂੰਨੀ ਮਾਮਲਿਆਂ ਵਿੱਚ ਉਲਝੇ ਹੋਏ ਹਨ। ਐਲਨ ਮਸਕ ਨੇ ਪਹਿਲਾਂ ਵੀ ਮਜ਼ਾਕੀਆ ਲਹਿਜੇ ਵਿੱਚ ਕਿਹਾ ਹੈ ਕਿ ਉਹ ਰਹੱਸਮਈ ਹਾਲਾਤ ਵਿੱਚ ਮਰ ਸਕਦੇ ਹਨ। ਪਿਤਾ ਐਰੋਲ ਨੇ ਕਿਹਾ ਕਿ ਕਾਨੂੰਨੀ ਕੇਸਾਂ ਦੀ ਵਧਦੀ ਗਿਣਤੀ ਅਤੇ ਨਕਾਰਾਤਮਕ ਪ੍ਰੈੱਸ ਰਿਪੋਰਟਾਂ ਦੇ ਹਮਲੇ ਨੇ ਚਿੰਤਾ ਵਧਾ ਦਿੱਤੀ ਹੈ।

ਕਈ ਮਾਮਲਿਆਂ ਦੀ ਚੱਲ ਰਹੀ ਹੈ ਜਾਂਚ

PunjabKesari

ਐਰੋਲ ਮਸਕ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਡਰ ਹੈ ਕਿ ਸੂਡੋ-ਸਰਕਾਰ ਐਲਨ ਦਾ ਕਤਲ ਕਰਨ ਦੀ ਕੋਸ਼ਿਸ਼ ਕਰੇਗੀ। ਜਵਾਬ ਵਿੱਚ ਉਨ੍ਹਾਂ ਹਾਂ ਕਿਹਾ। ਉਨ੍ਹਾਂ ਵਲਾਦੀਮੀਰ ਪੁਤਿਨ ਪ੍ਰਤੀ ਆਪਣੇ ਰਵੱਈਏ 'ਤੇ ਵੀ ਚਿੰਤਾ ਪ੍ਰਗਟਾਈ। ਰਿਪੋਰਟ ਦੇ ਅਨੁਸਾਰ ਸਰਕਾਰੀ ਵਕੀਲ ਟੇਸਲਾ ਦੁਆਰਾ ਟੈਕਸਾਸ ਵਿੱਚ ਮਸਕ ਦਾ ਮਹਿਲ ਬਣਾਉਣ ਲਈ ਕੰਪਨੀ ਦੇ ਫੰਡਾਂ ਦੀ ਕਥਿਤ ਵਰਤੋਂ ਦੀ ਵੀ ਜਾਂਚ ਕਰ ਰਹੇ ਹਨ। ਅਜਿਹੀਆਂ ਵੀ ਖ਼ਬਰਾਂ ਸਨ ਕਿ ਐਲਨ ਮਸਕ ਦੀ ਸਪੇਸ ਕੰਪਨੀ ਨੇ ਯੂਕ੍ਰੇਨ ਨੂੰ ਸਟਾਰਲਿੰਕ ਸੈਟੇਲਾਈਟ ਇੰਟਰਨੈੱਟ ਸੇਵਾ ਦੀ ਸਪਲਾਈ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News