ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ 'ਜੰਗ ਦਾ ਕਾਰਨ' ਹੋ ਸਕਦੀਆਂ ਹਨ : ਮੇਦਵੇਦੇਵ
Thursday, Jun 30, 2022 - 09:50 PM (IST)
ਮਾਸਕੋ-ਰੂਸ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਮਾਸਕੋ ਪੱਛਮੀ ਪਾਬੰਦੀਆਂ ਨੂੰ ਜੰਗ ਦੇ ਤੌਰ 'ਤੇ ਦੇਖ ਸਕਦਾ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਵਾਈ ਵਾਲੀ ਰੂਸ ਦੀ ਸੁਰੱਖਿਆ ਪ੍ਰੀਸ਼ਦ ਦੇ ਡਿਪਟੀ ਸੈਕਟਰੀ ਦਮਿਤਰੀ ਮੇਦਵੇਦੇਵ ਨੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦੀ ਅਪਮਾਨਜਨਕ ਅਤੇ ਖਤਰਨਾਕ ਕਹਿ ਕੇ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਆਰਥਿਕ ਜੰਗ ਦੀ ਕਗਾਰ 'ਤੇ ਖੜ੍ਹੇ ਹਨ।
ਇਹ ਵੀ ਪੜ੍ਹੋ :ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਦੁਨੀਆ 'ਚ ਲਗਭਗ ਹਰ ਥਾਂ ਵਧ ਰਹੇ ਹਨ : WHO
ਮੇਦਵੇਦੇਵ ਨੇ ਇਕ ਕਾਨੂੰਨੀ ਮੰਚ 'ਤੇ ਆਪਣੇ ਭਾਸ਼ਣ 'ਚ 'ਜੰਗ ਦੇ ਕਾਰਨ' ਲਈ ਲੌਟਿਨ ਸ਼ਬਦ 'ਕੇਸਸ ਬੇਲੀ' ਦੀ ਵਰਤੋਂ ਕਰਦੇ ਹੋਏ ਕਿਹਾ ਕਿ ਕੁਝ ਸਥਿਤੀਆਂ 'ਚ ਇਸ ਤਰ੍ਹਾਂ ਦੀਆਂ ਦੁਸ਼ਮਣੀ ਕਾਰਵਾਈਆਂ ਨੂੰ ਅੰਤਰਾਰਸ਼ਟਰੀ ਕੱਟੜਪੰਥੀ ਦੀ ਕਾਰਵਾਈ ਜਾਂ ਜੰਗ ਕਾਰਨ (ਕੇਸਸ ਬੇਲੀ) ਮੰਨਿਆ ਜਾ ਸਕਦਾ ਹੈ। ਮੇਦਵੇਦੇਵ 2008 ਤੋਂ 2012 ਤੱਕ ਰੂਸ ਦੇ ਰਾਸ਼ਟਰਪਤੀ ਰਹੇ ਸਨ ਜਦ ਪੁਤਿਨ ਕਾਰਜਕਾਲਾਂ ਦੀ ਸੀਮਾ ਕਰਾਨ ਪ੍ਰਧਾਨ ਮੰਤਰੀ ਬਣੇ ਸਨ। ਮੇਦਵੇਦੇਵ ਨੂੰ ਪੱਛਮੀ ਦੇਸ਼ਾਂ ਵੱਲੋਂ ਵਪਾਰਕ ਰੂਪ ਨਾਲ ਜ਼ਿਆਦਾ ਉਦਾਰਵਾਦੀ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ : ਏਕਨਾਥ ਸ਼ਿੰਦੇ ਬਣੇ CM, ਫੜਨਵੀਸ ਨੇ ਡਿਪਟੀ CM ਅਹੁਦੇ ਵਜੋਂ ਚੁੱਕੀ ਸਹੁੰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ