30 ਅਕਤੂਬਰ ਨੂੰ ਹੋਵੇਗਾ ਵੈਸਟਰਨ ਖਾਲਸਾ ਸਿਡਨੀ ਖੇਡ ਮੇਲਾ

Thursday, Oct 27, 2022 - 04:27 PM (IST)

30 ਅਕਤੂਬਰ ਨੂੰ ਹੋਵੇਗਾ ਵੈਸਟਰਨ ਖਾਲਸਾ ਸਿਡਨੀ ਖੇਡ ਮੇਲਾ

ਸਿਡਨੀ (ਸਨੀ ਚਾਂਦਪੁਰੀ):- ਸਿਡਨੀ ਵਿੱਚ 30 ਅਕਤੂਬਰ ਨੂੰ ਵੈਸਟਰਨ ਖਾਲਸਾ ਸਿਡਨੀ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਪੱਤਰਕਾਰ ਨਾਲ ਫ਼ੋਨ ਰਾਹੀਂ ਗੱਲ-ਬਾਤ ਕਰਦਿਆਂ ਜੈਕ ਭੋਲ਼ਾ ਨੇ ਦਿੱਤੀ। ਉਹਨਾਂ ਦੱਸਿਆ ਕਿ ਇਹ ਖੇਡ ਮੇਲਾ ਸਿਡਨੀ ਦੇ ਬਲੈਕਟਾਊਨ ਸ਼ੋਅਗਰਾਊਂਡ ਵਿਖੇ ਕਰਵਾਇਆ ਜਾਵੇਗਾ। ਇਸ ਖੇਡ ਮੇਲੇ ਵਿੱਚ ਵੱਖ-ਵੱਖ ਵਰਗ ਦੇ ਭਾਰ ਚੁੱਕਣ ਦੇ ਮੁਕਾਬਲੇ, ਐਥਲੈਟਿਕਸ ਦੇ ਨਾਲ ਸੀਪ ਦੇ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਦੱਸਿਆ ਇਸ ਖੇਡ ਮੇਲੇ ਵਿੱਚ ਮਾਂ ਖੇਡ ਕਬੱਡੀ ਦੇ ਤਕੜੇ ਮੈਚ ਕਰਵਾਏ ਜਾਣਗੇ, ਜਿਸ ਦੌਰਾਨ ਅੰਤਰਰਾਸ਼ਟਰੀ ਖਿਡਾਰੀ ਆਪਣੀ ਖੇਡ ਦੇ ਜੌਹਰ ਦਿਖਾਉਣਗੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਵਿਕਟਕੀਪਰ ਮੈਥਿਊ ਵੇਡ ਹੋਏ ਕੋਵਿਡ ਪਾਜ਼ੇਟਿਵ

ਜੈਕ ਭੋਲ਼ਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਟੂਰਨਾਮੈਂਟ ਦੀ ਐਂਟਰੀ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਬਿਲਕੁਲ ਮੁਫ਼ਤ ਹੋਵੇਗੀ ਉਹਨਾਂ ਦੀ ਟੀਮ ਦਾ ਮੁੱਖ ਮਕਸਦ ਖੇਡਾਂ ਨੂੰ ਪ੍ਰਫੁੱਲਿਤ ਕਰਨਾ ਹੈ ਅਤੇ ਆਪਣੀ ਨਵੀਂ ਪੀੜੀ ਨੂੰ ਖੇਡਾਂ ਨਾਲ ਜੋੜਨਾ ਹੈ। ਇਸ ਮੌਕੇ ਉਹਨਾਂ ਦੇ ਨਾਲ ਡਿੰਪੀ ਸੰਧੂ,ਰਾਣਾ ਸਿੰਘ, ਸੁਖਇੰਦਰ ਸਿੰਘ, ਸਰਬਜੀਤ ਸਿੰਘ, ਪ੍ਰਦੀਪ ਸਿੰਘ, ਮਨਜਿੰਦਰ ਸਿੰਘ, ਲਾਲੀ ਸਿੰਘ, ਲੱਕੀ ਬਦੇਸ਼ਾ, ਮਨਪ੍ਰੀਤ ਢਿੱਲੋਂ, ਜੈਕ ਭੋਲ਼ਾ, ਨਵਜੋਤ ਸਿੰਘ, ਰਾਜ ਮਾਂਗਟ, ਮਨਜੋਤ ਸਿੰਘ, ਬਿੱਲਾ ਸਿੰਘ ਆਦਿ ਹਾਜ਼ਰ ਸਨ।


author

Vandana

Content Editor

Related News