ਮੈਕਸੀਕੋ ਦੀਆਂ ਜੇਲਾਂ ''ਚ ਵੀ ਹੋ ਰਹੇ ਹਨ ਵਿਆਹ, ਦੇਖੋ ਤਸਵੀਰਾਂ

Sunday, Dec 29, 2019 - 09:30 PM (IST)

ਮੈਕਸੀਕੋ ਦੀਆਂ ਜੇਲਾਂ ''ਚ ਵੀ ਹੋ ਰਹੇ ਹਨ ਵਿਆਹ, ਦੇਖੋ ਤਸਵੀਰਾਂ

ਮੈਕਸੀਕੋ ਸਿਟੀ - ਮੈਕਸੀਕੋ ਸਿਟੀ ਦੀਆਂ ਜੇਲਾਂ 'ਚ 2019 ਦੌਰਾਨ ਕਰੀਬ 475 ਵਿਆਹ ਹੋਏ। ਸ਼ਨੀਵਾਰ ਨੂੰ ਮੈਕਸੀਕੋ ਦੀ ਰਾਜਧਾਨੀ ਦੀ ਪੇਨੀਟੇਂਚਰੀ ਸਿਸਟਮ ਨੇ ਇਹ ਜਾਣਕਾਰੀ ਦਿੱਤੀ। ਨਿਊਜ਼ ਏਜੰਸੀ ਮੁਤਾਬਕ, ਇਕ ਬਿਆਨ 'ਚ ਦੱਸਿਆ ਗਿਆ ਹੈ ਕਿ ਪੇਨੀਟੇਂਚਰੀ ਸਿਸਟਮ ਨੇ ਸਿਵਲ ਰਜਿਸਟਰੀ ਦੇ ਆਮ ਪ੍ਰਬੰਧਨ ਦੇ ਤਾਲਮੇਲ ਨਾਲ ਇਨ੍ਹਾਂ ਵਿਆਹਾਂ ਦੀ ਇਜਾਜ਼ਤ ਦਿੱਤੀ।

PunjabKesari

ਪੇਨੀਟੇਂਚਰੀ ਸਿਸਟਮ ਦੇ ਅੰਡਰਸੈਕੇਟਰੀ ਹੇਜ਼ਾਇਲ ਰੂਇਜ਼ ਓਤਰੇਗਾ ਨੇ ਆਖਿਆ ਕਿ ਇਸ ਤਰ੍ਹਾਂ ਨਾਲ ਅਸੀਂ ਉਨ੍ਹਾਂ ਲੋਕਾਂ ਦੀ ਮਦਦ ਕਰਦੇ ਹਾਂ, ਜੋ ਆਪਣਾ ਪਰਿਵਾਰ ਬਣਾਉਣਾ ਚਾਹੁੰਦੇ ਹਨ। ਰੂਇਜ਼ ਓਤਰੇਗਾ ਨੇ ਆਖਿਆ ਕਿ 475 ਵਿਆਹਾਂ ਤੋਂ ਇਲਾਵਾ, ਸਿਵਲ ਰਜਿਸਟਰੀ ਨੇ ਆਜ਼ਾਦੀ ਤੋਂ ਵਾਂਝੇ ਵਿਅਕਤੀਆਂ ਨੂੰ ਅਧਿਕਾਰਕ ਤੌਰ 'ਤੇ ਆਪਣੇ ਬੱਚਿਆਂ ਨੂੰ ਬਿਨ੍ਹਾਂ ਕਿਸੇ ਸ਼ੁਲਕ ਦੇ ਰਜਿਸਟਰ ਕਰਨ ਦਾ ਮੌਕਾ ਪ੍ਰਦਾਨ ਕੀਤਾ। ਰਾਜਧਾਨੀ 'ਚ ਜੇਲਾਂ ਦੇ ਅੰਦਰ ਕੀਤੇ ਗਏ ਸਮੂਹਿਕ ਵਿਆਹ ਦੇ ਅਭਿਆਨਾਂ ਨੇ ਜੋੜਿਆਂ ਨੂੰ ਬਿਨਾਂ ਕਿਸੇ ਲਾਗਤ ਦੇ ਵਿਆਹ ਕਰਨ ਅਤੇ ਨਿਸ਼ੁਲਕ ਵਿਆਹ ਪ੍ਰਮਾਣ ਪੱਤਰ ਜਾਰੀ ਕੀਤੇ ਜਾਣ ਦੀ ਸੁਵਿਧਾ ਪ੍ਰਦਾਨ ਕੀਤੀ ਹੈ।

PunjabKesari


author

Khushdeep Jassi

Content Editor

Related News