ਅਸੀਂ ਯੂਕ੍ਰੇਨ ਦੀ ਰਾਜਧਾਨੀ ਦੇ ਆਲੇ-ਦੁਆਲੇ ਦੀਆਂ ਕਾਰਵਾਈਆਂ ਨੂੰ ਘਟਾਵਾਂਗੇ : ਰੂਸ
Tuesday, Mar 29, 2022 - 08:20 PM (IST)
ਕੀਵ-ਰੂਸ ਦੇ ਉਪ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਨੇ ਮੰਗਲਵਾਰ ਨੂੰ ਕਿਹਾ ਕਿ ਜੰਗ ਖ਼ਤਮ ਕੀਤੇ ਜਾਣ ਦੇ ਮਕੱਸਦ ਨਾਲ ਜਾਰੀ ਗੱਲਬਾਤ 'ਚ ਭਰੋਸਾ ਵਧਾਉਣ ਲਈ' ਮਾਸਕੋ ਨੇ ਕੀਵ ਅਤੇ ਚੇਰਨੀਹੀਵ ਨੇੜੇ ਆਪ੍ਰੇਸ਼ਨ 'ਚ 'ਮੌਲਿਕ ਰੂਪ ਨਾਲ ਕਟੌਤੀ' ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : 'ਪਾਰਟੀਗੇਟ' ਮਾਮਲੇ 'ਚ ਜੁਰਮਾਨਾ ਲਾਉਣ ਦੀ ਤਿਆਰੀ 'ਚ ਬ੍ਰਿਟਿਸ਼ ਪੁਲਸ
ਉਨ੍ਹਾਂ ਕਿਹਾ ਕਿ ਰੂਸੀ ਬਲ ਕੀਵ ਅਤੇ ਚੇਰਨੀਹੀਵ ਦੀ ਦਿਸ਼ਾ 'ਚ ਫੌਜੀ ਗਤੀਵਿਧੀਆਂ 'ਚ ਕਟੌਤੀ ਕਰਨਗੇ। ਤੁਰਕੀ 'ਚ ਮੰਗਲਵਾਰ ਨੂੰ ਰੂਸ ਅਤੇ ਯੂਕ੍ਰੇਨ ਦੇ ਵਾਰਤਾਕਾਰਾਂ ਦਰਮਿਆਨ ਹੋ ਰਹੀ ਆਹਮੋ-ਸਾਹਮਣੇ ਦੀ ਗੱਲਬਾਤ ਦੌਰਾਨ ਫੋਮਿਨ ਦਾ ਇਹ ਬਿਆਨ ਸਾਹਮਣੇ ਆਇਆ ਹੈ। ਰੂਸ ਵੱਲੋਂ 24 ਫਰਵਰੀ ਨੂੰ ਯੂਕ੍ਰੇਨ 'ਤੇ ਸ਼ੁਰੂ ਕੀਤੇ ਗਏ ਹਮਲੇ ਤੋਂ ਬਾਅਦ ਪਹਿਲੀ ਵਾਰ ਹੈ ਜਦ ਰੂਸ ਨੇ ਕੁਝ ਨਰਮੀ ਦੇ ਸੰਕੇਤ ਦਿੱਤੇ ਹਨ।
ਇਹ ਵੀ ਪੜ੍ਹੋ : ਭਾਰਤੀ ਮੂਲ ਦੀ ਉੱਦਮੀ ਹਰਪ੍ਰੀਤ ਕੌਰ ਨੇ ਬ੍ਰਿਟੇਨ ਦੇ ਮਸ਼ਹੂਰ TV ਸ਼ੋਅ 'ਚ ਜਿੱਤ ਕੀਤੀ ਦਰਜ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ