ਨੇਤਨਯਾਹੂ ਦੀ ਚਿਤਾਵਨੀ, ਹਮਾਸ ਨੂੰ ਕਰ ਦੇਵਾਂਗੇ ਤਬਾਹ, ਇਹ ਤਾਂ ਸਿਰਫ਼ ਸ਼ੁਰੂਆਤ ਹੈ

Saturday, Oct 14, 2023 - 03:22 PM (IST)

ਨੇਤਨਯਾਹੂ ਦੀ ਚਿਤਾਵਨੀ, ਹਮਾਸ ਨੂੰ ਕਰ ਦੇਵਾਂਗੇ ਤਬਾਹ, ਇਹ ਤਾਂ ਸਿਰਫ਼ ਸ਼ੁਰੂਆਤ ਹੈ

ਯੇਰੂਸ਼ਲਮ (ਵਾਰਤਾ)- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਹਮਾਸ ਨੂੰ ਤਬਾਹ ਕਰ ਦੇਵੇਗਾ, ਚਾਹੇ ਇਸ ਵਿਚ ਕਿੰਨਾ ਵੀ ਸਮਾਂ ਲੱਗੇ ਅਤੇ ਉਹ ਜੰਗ ਨੂੰ ਅੰਜਾਮ ਤੱਕ ਪਹੁੰਚਾ ਕੇ ਰਹੇਗਾ। ਨੇਤਨਯਾਹੂ ਨੇ ਸ਼ੁੱਕਰਵਾਰ ਰਾਤ ਨੂੰ ਆਪਣੇ ਸੰਬੋਧਨ ਵਿੱਚ ਕਿਹਾ, “ਇਹ ਤਾਂ ਸਿਰਫ਼ ਸ਼ੁਰੂਆਤ ਹੈ। ਸਾਡੇ ਦੁਸ਼ਮਣਾਂ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ ਅਤੇ ਇਸਦੀ ਸ਼ੁਰੂਆਤ ਹੋ ਚੁੱਕੀ ਹੈ। ਮੈਂ ਇਸ ਤੋਂ ਵੱਧ ਕੁਝ ਨਹੀਂ ਕਹਾਂਗਾ। ਇਹ ਤਾਂ ਸਿਰਫ਼ ਸ਼ੁਰੂਆਤ ਹੈ।''

ਇਹ ਵੀ ਪੜ੍ਹੋ: ਕੈਨੇਡਾ 'ਚ 3 ਹਿੰਦੂ ਮੰਦਰਾਂ 'ਚ ਭੰਨਤੋੜ, ਨਕਦੀ ਲੈ ਕੇ ਫ਼ਰਾਰ ਹੋਇਆ ਚੋਰ, ਜਾਣਕਾਰੀ ਦੇਣ 'ਤੇ ਮਿਲੇਗਾ ਇਨਾਮ

ਨੇਤਨਯਾਹੂ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਅਮਰੀਕਾ ਵਿਦੇਸ਼ ਮੰਤਰੀ ਲੋਇਡ ਆਸਟਿਨ ਨਾਲ ਗੱਲਬਾਤ ਰਾਹੀਂ ਇਜ਼ਰਾਈਲ ਨੂੰ ਅਮਰੀਕੀ ਸਪਲਾਈ ਦੇ ਨਾਲ 'ਲੜਾਈ ਜਾਰੀ ਰੱਖਣ ਨੂੰ ਯਕੀਨੀ' ਬਣਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸ਼ਨੀਵਾਰ ਨੂੰ ਹਮਾਸ ਅਤੇ ਇਜ਼ਰਾਈਲ ਵਿਚਾਲੇ ਹਮਲਿਆਂ ਦਾ ਦੌਰ ਸ਼ੁਰੂ ਹੋਇਆ ਸੀ। ਅੱਜ ਸੰਘਰਸ਼ ਦਾ 8ਵਾਂ ਦਿਨ ਹੈ। ਹਮਾਸ ਦੇ ਹਮਲਿਆਂ ਤੋਂ ਬਾਅਦ, ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਟਿਕਾਣਿਆਂ 'ਤੇ ਸੈਂਕੜੇ ਹਵਾਈ ਹਮਲੇ ਕਰਕੇ ਜਵਾਬੀ ਕਾਰਵਾਈ ਕੀਤੀ ਹੈ। ਇਸ ਦੌਰਾਨ ਦੋਵਾਂ ਪਾਸਿਆਂ ਦੇ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। 

ਇਹ ਵੀ ਪੜ੍ਹੋ: ਅਲਕਾਇਦਾ ਤੋਂ ਵੀ ਬਦਤਰ ਹੈ ਹਮਾਸ, ਮਨੁੱਖੀ ਸੰਕਟ ਨਾਲ ਨਜਿੱਠਣਾ ਸਾਡੀ ਤਰਜ਼ੀਹ: ਬਾਈਡੇਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News