ਅਜਿਹਾ ਬ੍ਰਿਟੇਨ ਬਣਾਵਾਂਗੇ ਜਿੱਥੇ ਸਾਡੇ ਬੱਚੇ ਭਵਿੱਖ ਦੀ ਆਸ ਦੇ 'ਦੀਵੇ' ਜਗਾ ਸਕਣ : PM ਸੁਨਕ
Thursday, Oct 27, 2022 - 01:17 PM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ ਅਤੇ ਸਹੁੰ ਖਾਧੀ ਹੈ ਕਿ ਉਹ ਅਜਿਹਾ ਬ੍ਰਿਟੇਨ ਬਣਾਉਣ ਲਈ ਸਭ ਕੁਝ ਕਰਨਗੇ ਜਿੱਥੇ ਸਾਡੇ ਬੱਚੇ ਅਤੇ ਪੋਤੇ-ਪੋਤੀਆਂ ਦੀਵੇ ਜਗਾ ਸਕਣ ਅਤੇ ਭਵਿੱਖ ਨੂੰ ਉਮੀਦ ਨਾਲ ਦੇਖ ਸਕਣ। ਸੁਨਕ ਨੇ ਕਿਹਾ ਕਿ ਉਹ ਅਜਿਹਾ ਦੇਸ਼ ਬਣਾਉਣਗੇ ਜਿੱਥੇ ਹਰ ਬੱਚਾ ਦੀਵਾਲੀ ਮਨਾਏਗਾ। 42 ਸਾਲਾ ਸੁਨਕ ਨੇ ਬੁੱਧਵਾਰ ਰਾਤ ਨੂੰ ਲੰਡਨ ਵਿੱਚ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ 10 ਡਾਊਨਿੰਗ ਸਟਰੀਟ ਵਿੱਚ ਆਯੋਜਿਤ ਦੀਵਾਲੀ ਦੇ ਜਸ਼ਨਾਂ ਵਿੱਚ ਸ਼ਿਰਕਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਰੂਸ, ਨਾਟੋ ਨੇ ਕੀਤਾ ਪ੍ਰਮਾਣੂ ਅਭਿਆਸ, ਪੁਤਿਨ ਨੇ ਦੁਹਰਾਇਆ 'ਡਰਟੀ ਬੰਬ' ਦਾ ਦਾਅਵਾ
ਇਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਭਾਰਤੀ ਮੂਲ ਦੇ ਬ੍ਰਿਟੇਨ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚ ਦਿੱਤਾ ਸੀ। ਸੁਨਕ ਨੇ ਟਵੀਟ ਕੀਤਾ ਕਿ 10 ਡਾਊਨਿੰਗ ਸਟ੍ਰੀਟ 'ਤੇ ਦੀਵਾਲੀ ਦੇ ਜਸ਼ਨਾਂ 'ਚ ਸ਼ਾਮਲ ਹੋ ਕੇ ਬਹੁਤ ਖੁਸ਼ੀ ਹੋਈ। ਮੈਂ ਇੱਕ ਅਜਿਹਾ ਬ੍ਰਿਟੇਨ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਜਿੱਥੇ ਸਾਡੇ ਬੱਚੇ ਅਤੇ ਸਾਡੇ ਪੋਤੇ-ਪੋਤੀਆਂ ਦੀਵੇ ਜਗਾ ਸਕਣ ਅਤੇ ਉਮੀਦ ਨਾਲ ਭਵਿੱਖ ਵੱਲ ਦੇਖ ਸਕਣ। ਸੁਨਕ ਨੇ ਇਸ ਟਵੀਟ ਦੇ ਨਾਲ 10 ਡਾਊਨਿੰਗ ਸਟ੍ਰੀਟ 'ਤੇ ਦੀਵਾਲੀ ਦੇ ਜਸ਼ਨ ਦੌਰਾਨ ਲਈ ਗਈ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।