ਨਾ ਤਾਂ ਗਾਜ਼ਾ ਤੋਂ ਹਟਾਂਗੇ, ਨਾ ਹੀ ਹਜ਼ਾਰਾਂ ਫਿਲਸਤੀਨੀ ਅੱਤਵਾਦੀਆਂ ਨੂੰ ਰਿਹਾਅ ਕਰਾਂਗੇ : ਨੇਤਨਯਾਹੂ
Wednesday, Jan 31, 2024 - 10:49 AM (IST)
ਜੇਨਿਨ/ਯੇਰੂਸ਼ਲਮ (ਏਜੰਸੀ): ਗੈਰ-ਫੌਜੀ ਔਰਤਾਂ ਅਤੇ ਡਾਕਟਰੀ ਕਰਮਚਾਰੀਆਂ ਦੇ ਭੇਸ ਵਿਚ ਇਜ਼ਰਾਈਲੀ ਬਲਾਂ ਨੇ ਮੰਗਲਵਾਰ ਨੂੰ ਪੱਛਮੀ ਕਿਨਾਰੇ ਦੇ ਇਕ ਹਸਪਤਾਲ ’ਤੇ ਨਾਟਕੀ ਹਮਲਾ ਕੀਤਾ ਅਤੇ 3 ਹਮਾਸ ਅੱਤਵਾਦੀ ਮਾਰੇ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਅੱਤਵਾਦੀ ਹਸਪਤਾਲ ਦੀ ਵਰਤੋਂ ਲੁਕਣ ਲਈ ਕਰ ਰਹੇ ਸਨ। ਉਸਨੇ ਦੋਸ਼ ਲਾਇਆ ਕਿ ਹਮਲੇ ਵਿਚ ਨਿਸ਼ਾਨਾ ਬਣਾਏ ਗਏ ਵਿਅਕਤੀਆਂ ਵਿਚੋਂ ਇਕ ਨੇ 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ ਉੱਤੇ ਹਮਾਸ ਦੇ ਹਮਲੇ ਤੋਂ ਬਾਅਦ ਇਕ ਯੋਜਨਾਬੱਧ ਹਮਲੇ ਲਈ ਹਥਿਆਰ ਅਤੇ ਗੋਲਾ ਬਾਰੂਦ ਦੂਜਿਆਂ ਨੂੰ ਪਹੁੰਚਾਇਆ ਸੀ। ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਦੋਵਾਂ ਪਾਸਿਆਂ ਤੋਂ ਕੋਈ ਗੋਲੀਬਾਰੀ ਨਹੀਂ ਹੋਈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਟਾਰਗੇਟ ਕਿਲਿੰਗ ਦਾ ਮਾਮਲਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਕੋਕੀਨ ਤਸਕਰੀ ਮਾਮਲੇ 'ਚ ਬ੍ਰਿਟਿਸ਼-ਭਾਰਤੀ ਜੋੜੇ ਨੂੰ 33 ਸਾਲ ਦੀ ਜੇਲ੍ਹ
ਓਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਕਿਹਾ ਕਿ ਗਾਜ਼ਾ ਤੋਂ ਕੋਈ ਫੌਜ ਵਾਪਸੀ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਜੇਲ ’ਚ ਬੰਦ ਹਜ਼ਾਰਾਂ ਫਿਲਸਤੀਨੀ ਅੱਤਵਾਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਹਮਾਸ ਵੱਲੋਂ ਰੱਖੀਆਂ ਗਈਆਂ ਇਹ ਦੋ ਮੰਗਾਂ ਮੌਜੂਦਾ ਸਮੇਂ ਵਿੱਚ ਚੱਲ ਰਹੀ ਅਸਿੱਧੀ ਜੰਗਬੰਦੀ ਵਾਰਤਾ ਵਿੱਚ ਮੁੱਖ ਮੰਗਾਂ ਹਨ। ਕਬਜ਼ੇ ਵਾਲੇ ਪੱਛਮੀ ਕਿਨਾਰੇ ’ਚ ਇਕ ਸਮਾਗਮ ਵਿਚ, ਨੇਤਨਯਾਹੂ ਨੇ ਇਕ ਵਾਰ ਫਿਰ ਸਹੁੰ ਖਾਧੀ ਕਿ ਹਮਾਸ ਉੱਤੇ ਪੂਰੀ ਜਿੱਤ ਤੋਂ ਬਿਨਾਂ ਜੰਗ ਖਤਮ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਾਰੇ ਟੀਚਿਆਂ ਨੂੰ ਹਾਸਲ ਕੀਤੇ ਬਿਨਾਂ ਜੰਗ ਖ਼ਤਮ ਨਹੀਂ ਕਰਾਂਗੇ। ਅਸੀਂ ਗਾਜ਼ਾ ਪੱਟੀ ਤੋਂ ਇਜ਼ਰਾਈਲੀ ਬਲਾਂ ਨੂੰ ਨਹੀਂ ਹਟਾਵਾਂਗੇ ਅਤੇ ਹਜ਼ਾਰਾਂ ਅੱਤਵਾਦੀਆਂ ਨੂੰ ਰਿਹਾਅ ਨਹੀਂ ਕਰਾਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।