ਮੰਦਭਾਗੀ ਖ਼ਬਰ ; ਪਾਣੀ ''ਚ ਪਲਟ ਗਈ ਹੜ੍ਹ ਪੀੜਤਾਂ ਨਾਲ ਭਰੀ ਕਿਸ਼ਤੀ, 5 ਦੀ ਹੋਈ ਮੌਤ
Sunday, Sep 07, 2025 - 04:11 PM (IST)

ਲਾਹੌਰ- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਹੜ੍ਹ ਪੀੜਤਾਂ ਨੂੰ ਲਿਜਾ ਰਹੀ ਇਕ ਕਿਸ਼ਤੀ ਦੇ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸ਼ਾਮ ਲਾਹੌਰ ਤੋਂ ਲਗਭਗ 350 ਕਿਲੋਮੀਟਰ ਦੂਰ ਮੁਲਤਾਨੀ ਜ਼ਿਲ੍ਹੇ ਦੇ ਜਲਾਲਪੁਰ ਪੀਰਵਾਲਾ 'ਚ ਵਾਪਰੀ। ਉਨ੍ਹਾਂ ਦੱਸਿਆ ਕਿ ਹੜ੍ਹ ਨਾਲ ਪਾਕਿਸਤਾਨ 'ਚ ਭਾਰੀ ਤਬਾਹੀ ਹੋਈ ਹੈ ਅਤੇ ਜੂਨ ਦੇ ਅੰਤ ਤੋਂ ਹੁਣ ਤੱਕ ਦੇਸ਼ ਭਰ 'ਚ ਮੀਂਹ ਅਤੇ ਹੜ੍ਹ ਨਾਲ ਸੰਬੰਧਤ ਘਟਨਾਵਾਂ 'ਚ 900 ਤੋਂ ਵ4ਧ ਲੋਕ ਜਾਨ ਗੁਆ ਚੁਕੇ ਹਨ। ਪੰਜਾਬ ਦੇ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐੱਮਏ) ਦੇ ਡਾਇਰੈਕਟਰ ਜਨਰਲ ਇਰਫਾਨ ਅਲੀ ਕਾਠੀਆ ਨੇ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਜਦੋਂ ਬਚਾਅ ਕੰਮਾਂ 'ਚ ਜੁਟੀ ਕਿਸ਼ਤੀ ਪਲਟੀ, ਉਦੋਂ ਉਸ 'ਚ ਲਗਭਗ 30 ਹੜ੍ਹ ਪੀੜਤ ਸਵਾਰ ਸਨ।
ਇਹ ਵੀ ਪੜ੍ਹੋ : ਮੱਛਰ ਵੀ ਚੁਣ-ਚੁਣ ਕੇ ਪੀਂਦੇ ਨੇ ਖ਼ੂਨ ! ਇਸ ਬਲੱਡ ਗਰੁੱਪ ਦੇ ਲੋਕਾਂ ਨੂੰ ਸਭ ਤੋਂ ਵੱਧ ਖ਼ਤਰਾ
ਉਨ੍ਹਾਂ ਦੱਸਿਆ ਕਿ ਇਕ ਔਰਤ ਅਤੇ ਚਾਰ ਬੱਚੇ ਡੁੱਬ ਗਏ, ਜਦੋਂ ਕਿ ਬਾਕੀ ਲੋਕਾਂ ਨੂੰ ਬਚਾ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਹੜ੍ਹ ਪੀੜਤਾਂ ਨੇ ਜੀਵਨ ਰੱਖਿਅਕ ਜੈਕੇਟ ਨਹੀਂ ਪਹਿਨੀ ਸੀ। ਉਨ੍ਹਾਂ ਦੱਸਿਆ,''ਪੰਜਾਬ 'ਚ 23 ਅਗਸਤ ਨੂੰ ਹੜ੍ਹ ਸ਼ੁਰੂ ਹੋਣ ਦੇ ਬਾਅਦ ਤੋਂ ਅਸੀਂ 25 ਹਜ਼ਾਰ ਤੋਂ ਜ਼ਿਆਦਾ ਸਫ਼ਲ ਕਿਸ਼ਤੀ ਬਚਾਅ ਮੁਹਿੰਮ ਚਲਾਈਆਂ ਹਨ ਅਤੇ ਕਿਸ਼ਤੀ ਪਲਟਣ ਦੀ ਇਹ ਪਹਿਲੀ ਮੰਦਭਾਗੀ ਘਟਨਾ ਹੈ।'' ਅਧਿਕਾਰੀ ਨੇ ਦੱਸਿਆ,''ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਸੰਬੰਧਤ ਕਿਸ਼ਤੀ 'ਤੇ ਬਚਾਏ ਜਾ ਰਹੇ ਹੜ੍ਹ ਪੀੜਤਾਂ ਕੋਲ ਜੀਵਨ ਰੱਖਿਅਕ ਜੈਕੇਟ ਕਿਉਂ ਨਹੀਂ ਸੀ।'' ਕਾਠੀਆ ਨੇ ਕਿਹਾ ਕਿ ਸਰਕਾਰੀ ਅਤੇ ਨਿੱਜੀ ਬਚਾਅ ਕਿਸ਼ਤੀਆਂ ਨੂੰ ਕਿਸੇ ਵੀ ਸਥਿਤੀ 'ਚ ਭਾਰ ਤੋਂ ਵੱਧ ਲੋਕ ਨਹੀਂ ਬਿਠਾਉਣੇ ਚਾਹੀਦੇ ਅਤੇ ਉਨ੍ਹਾਂ 'ਚ ਜ਼ਰੂਰੀ ਜੀਵਨ ਰੱਖਿਅਕ ਜੈਕੇਟ ਹੋਣੀ ਚਾਹੀਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8