ਲਹਿੰਦੇ ਪੰਜਾਬ ’ਚ ਹੜ੍ਹਾਂ ਕਾਰਨ 17 ਲੋਕਾਂ ਦੀ ਮੌਤ
Thursday, Aug 28, 2025 - 11:21 PM (IST)

ਲਾਹੌਰ, (ਭਾਸ਼ਾ)- ਪਾਕਿਸਤਾਨ ਦੇ ਪੰਜਾਬ ਸੂਬੇ ’ਚ ਪਿਛਲੇ 24 ਘੰਟਿਆਂ ਵਿਚ ਹੜ੍ਹਾਂ ਕਾਰਨ ਸੈਂਕੜੇ ਪਿੰਡ ਡੁੱਬ ਗਏ, ਜਦਕਿ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ।
ਸਤਲੁਜ, ਰਾਵੀ ਅਤੇ ਚਿਨਾਬ ਦਰਿਆਵਾਂ ਨੇੜਲੇ ਇਲਾਕਿਆਂ ’ਚ ਆਏ ਹੜ੍ਹਾਂ ਕਾਰਨ 13 ਕਰੋੜ ਤੋਂ ਵੱਧ ਆਬਾਦੀ ਵਾਲੇ ਸੂਬੇ ਵਿਚੋਂ ਵੱਡੀ ਗਿਣਤੀ ’ਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।
ਪੰਜਾਬ ਐਮਰਜੈਂਸੀ ਸੇਵਾ ਬਚਾਅ 1122 ਅਨੁਸਾਰ ਪਿਛਲੇ 24 ਘੰਟਿਆਂ ਵਿਚ ਹੜ੍ਹਾਂ ਕਾਰਨ 17 ਲੋਕਾਂ ਦੀ ਮੌਤ ਹੋ ਗਈ ਹੈ। ਸਿਆਲਕੋਟ ’ਚ 7 ਵਿਅਕਤੀਆਂ, ਗੁਜਰਾਤ ’ਚ 4, ਨਾਰੋਵਾਲ ’ਚ 3, ਹਾਫਿਜ਼ਾਬਾਦ ’ਚ 2 ਅਤੇ ਗੁਜਰਾਂਵਾਲਾ ’ਚ 1 ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ।