ਸਿਆਲਕੋਟ ਜੇਲ ''ਚ ਭਰਿਆ ਪਾਣੀ; 1,007 ਕੈਦੀ ਦੂਜੀਆਂ ਜੇਲਾਂ ’ਚ ਤਬਦੀਲ
Tuesday, Sep 02, 2025 - 03:58 AM (IST)

ਗੁਰਦਾਸਪੁਰ/ਨਾਰੋਵਾਲ (ਵਿਨੋਦ) - ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਹੜ੍ਹਾਂ ਦੀ ਸਥਿਤੀ ਬਹੁਤ ਗੰਭੀਰ ਹੋ ਗਈ ਹੈ। ਸਥਿਤੀ ਅਜਿਹੀ ਹੈ ਕਿ ਹੁਣ ਜੇਲਾਂ ’ਚ ਪਾਣੀ ਭਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।
ਸਿਆਲਕੋਟ ਜ਼ਿਲਾ ਜੇਲ ’ਚ ਪਾਣੀ ਭਰਨ ਕਾਰਨ 1,007 ਕੈਦੀਆਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਸਿਆਲਕੋਟ ਜ਼ਿਲਾ ਜੇਲ ’ਚੋਂ 565 ਕੈਦੀਆਂ ਨੂੰ ਗੁਜਰਾਂਵਾਲਾ ਜ਼ਿਲਾ ਜੇਲ, 274 ਕੈਦੀਆਂ ਨੂੰ ਨਾਰੋਵਾਲ ਜ਼ਿਲਾ ਜੇਲ ਅਤੇ 168 ਕੈਦੀਆਂ ਨੂੰ ਹਾਫਿਜ਼ਾਬਾਦ ਜ਼ਿਲਾ ਜੇਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ।