ਇਸ ਮੁਸਲਿਮ ਦੇਸ਼ ''ਚ ਜਲ ਸੰਕਟ, 2030 ਤੱਕ ਪੈ ਸਕਦੇ ਸੋਕਾ
Monday, Jun 09, 2025 - 06:05 PM (IST)

ਕਾਬੁਲ [ਅਫਗਾਨਿਸਤਾਨ] (ਏਐਨਆਈ): ਅਫਗਾਨਿਸਤਾਨ ਵਿਚ ਜਲਵਾਯੂ ਪਰਿਵਰਤਨ ਦਾ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਰਾਜਧਾਨੀ ਕਾਬੁਲ ਵਿਚ ਗੰਭੀਰ ਜਲ ਸੰਕਟ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਖਾਮਾ ਪ੍ਰੈਸ ਦੀ ਰਿਪੋਰਟ ਮੁਤਾਬਕ ਮਰਸੀ ਕੋਰਪਸ ਨੇ ਕਿਹਾ ਤੁਰੰਤ ਠੋਸ ਕਦਮ ਨਾ ਚੁੱਕੇ ਜਾਣ 'ਤੇ 2030 ਤੱਕ ਸੱਤ ਮਿਲੀਅਨ ਵਸਨੀਕਾਂ ਨੂੰ ਸੋਕੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਖਾਮਾ ਪ੍ਰੈਸ ਨੇ ਦੱਸਿਆ ਕਿ ਪਿਛਲੇ ਦਹਾਕੇ ਦੌਰਾਨ ਤੇਜ਼ੀ ਨਾਲ ਆਬਾਦੀ ਵਾਧੇ ਅਤੇ ਜਲਵਾਯੂ ਪਰਿਵਰਤਨ ਕਾਰਨ ਕਾਬੁਲ ਦੇ ਭੂਮੀਗਤ ਪਾਣੀ ਦਾ ਪੱਧਰ 30 ਮੀਟਰ ਤੱਕ ਡਿੱਗ ਗਿਆ ਹੈ, ਸ਼ਹਿਰ ਦੇ ਅੱਧੇ ਡੂੰਘੇ ਖੂਹ ਸੁੱਕ ਰਹੇ ਹਨ। ਅਫਗਾਨਿਸਤਾਨ ਡਾਇਰੈਕਟਰ ਡੇਨ ਕਰੀ ਨੇ ਸੰਕਟ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ, "ਪਾਣੀ ਦੀ ਅਣਹੋਂਦ ਦਾ ਮਤਲਬ ਹੈ ਕਿ ਭਾਈਚਾਰਿਆਂ ਨੂੰ ਦੂਜੀ ਜਗ੍ਹਾ ਜਾਣ ਲਈ ਮਜਬੂਰ ਹੋਣਾ ਪਵੇਗਾ। ਰਿਪੋਰਟ ਇਹ ਵੀ ਦੱਸਦੀ ਹੈ ਕਿ ਪਾਣੀ ਕੱਢਣਾ ਕੁਦਰਤੀ ਭਰਪਾਈ ਦਰਾਂ ਤੋਂ ਕਿਤੇ ਵੱਧ ਹੈ। ਦੂਜੇ ਪਾਸੇ ਸੀਵਰੇਜ, ਖਾਰੇਪਣ ਅਤੇ ਆਰਸੈਨਿਕ ਤੋਂ ਗੰਦਗੀ ਨੇ ਬਹੁਤ ਸਾਰੇ ਘਰਾਂ ਲਈ ਸੁਰੱਖਿਅਤ ਪੀਣ ਵਾਲੇ ਪਾਣੀ ਤੱਕ ਪਹੁੰਚ ਨੂੰ ਮੁਸ਼ਕਲ ਬਣਾ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਂਡਿਆਂ 'ਚ Salmonella ਬੈਕਟੀਰੀਆ, ਵਾਪਸ ਮੰਗਵਾਏ ਗਏ 1.7 ਮਿਲੀਅਨ ਆਂਡੇ
2001 ਤੋਂ ਲੈ ਕੇ ਕਾਬੁਲ ਦੀ ਆਬਾਦੀ ਸੱਤ ਗੁਣਾ ਵਧੀ ਹੈ, ਜਿਸ ਨਾਲ ਪਾਣੀ ਪ੍ਰਬੰਧਨ ਗੁੰਝਲਦਾਰ ਹੋ ਗਿਆ ਹੈ। ਪੰਜਸ਼ੀਰ ਨਦੀ ਦੇ ਪਾਣੀ ਦਾ ਪਾਈਪਲਾਈਨ ਪ੍ਰੋਜੈਕਟ 20 ਲੱਖ ਲੋਕਾਂ ਨੂੰ ਪਾਣੀ ਦੀ ਸਪਲਾਈ ਕਰ ਸਕਦਾ ਹੈ ਪਰ ਫੰਡਿੰਗ ਅਤੇ ਸਹਾਇਤਾ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।