ਪਾਕਿਸਤਾਨ ''ਚ ਪਾਣੀ ਸੰਕਟ ਹੋਇਆ ਡੂੰਘਾ, ਸਿੰਧ ਦੇ ਡੈਮ ''ਚ ਪਾਣੀ ਦੀ ਕਿੱਲਤ

06/13/2022 7:23:41 PM

ਇਸਲਾਮਾਬਾਦ- ਪਾਕਿਸਤਾਨ ਇਕ ਬੁਰੇ ਦੌਰ ਤੋਂ ਗੁਜ਼ਰ ਰਿਹਾ ਹੈ। ਦੇਸ਼ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦੇਸ਼ 'ਚ ਆਰਥਿਕ ਸੰਕਟ ਦੇ ਦਰਮਿਆਨ ਲੋਕ ਕਹਿਰ ਦੀ ਗਰਮੀ ਤੇ ਪਾਣੀ ਦੀ ਕਮੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇੰਨਾ ਹੀ ਨਹੀਂ ਪਾਕਿਸਤਾਨ ਨੂੰ ਦੁਨੀਆ ਦੇ ਤਿੰਨ ਸਭ ਤੋਂ ਵੱਧ ਜਲ-ਤਣਾਅ ਵਾਲੇ ਦੇਸ਼ਾਂ 'ਚੋਂ ਇਕ ਦੇ ਰੂਪ 'ਚ ਨਾਮਜ਼ਦ ਕੀਤਾ ਗਿਆ ਹੈ। 

ਦੇਸ਼ ਦੇ ਤਿੰਨ ਸੂਬੇ ਬਲੋਚਿਸਤਾਨ, ਖ਼ੈਬਰ ਪਖ਼ਤੂਨਖ਼ਵਾ ਤੇ ਸਿੰਧ 'ਚ ਇਹ ਸਮੱਸਿਆ ਆਪਣੇ ਸਿਖਰ 'ਤੇ ਹੈ ਜਦਕਿ ਸਿੰਧ ਦੇ ਤਿੰਨੇ ਬੈਰਾਜ, ਉਪਰਲੇ ਸਿੰਧ 'ਚ ਗੁੱਡੂ ਤੇ ਸੁੱਕਰ ਬੈਰਾਜ ਤੇ ਹੇਠਾਂ ਵਲ ਕੋਟਰੀ ਬੈਰਾਜ 'ਚ ਸਿੰਧੂ ਦੇ ਪਾਣੀ 'ਚ 61 ਫੀਸਦੀ ਦੀ ਕਮੀ ਦੇਖੀ ਗਈ ਹੈ। ਹਰ ਦਿਨ ਸਿੰਧ 'ਚ ਪਾਣੀ ਦੀ ਕਿੱਲਤ ਲੋਕਾਂ ਲਈ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਿੰਧ ਸੂਬੇ 'ਚ ਹੀ ਨਹੀਂ ਸਗੋਂ ਪੰਜਾਬ ਸੂਬਾ ਵੀ 75 ਫ਼ੀਸਦੀ ਤਕ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸੂਬੇ 'ਚ ਵੀਰਵਾਰ ਨੂੰ ਆਪਣੀ ਜ਼ਰੂਰਤ ਦੇ 1,27,800 ਕਿਊਸੇਕ ਦੇ ਮੁਕਾਬਲੇ 53,100 ਪਾਣੀ ਦੀ ਸਪਲਾਈ ਕੀਤੀ ਜੋ ਕਿ ਔਸਤ ਤੋਂ ਵੀ ਬਹੁਤ ਘੱਟ ਹੈ। 


Tarsem Singh

Content Editor

Related News