ਅਫ਼ਗਾਨਿਸਤਾਨ ’ਚ ਮਾਰੇ ਗਏ ਆਈ. ਐੱਸ. ਦੇ 2 ਅੱਤਵਾਦੀ
Monday, Apr 10, 2023 - 01:22 AM (IST)

ਕਾਬੁਲ (ਏ. ਐੱਨ. ਆਈ.)-ਅਫ਼ਗਾਨਿਸਤਾਨ ਦੇ ਵਿਸ਼ੇਸ਼ ਬਲਾਂ ਨੇ ਐਤਵਾਰ ਨੂੰ ਦੇਸ਼ ਦੇ ਪੱਛਮੀ ਹਿੱਸੇ ਵਿਚ ਇਕ ਆਪ੍ਰੇਸ਼ਨ ਦੌਰਾਨ ਇਸਲਾਮਿਕ ਸਟੇਟ (ਆਈ. ਐੱਸ.) ਦੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਤੀਜੇ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਖੇਤਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਨਿਮਰੋਜ਼ ਸੂਬੇ ਦੇ ਸੂਚਨਾ ਅਤੇ ਸੰਸਕ੍ਰਿਤੀ ਦੇ ਨਿਰਦੇਸ਼ਕ ਮੁਫਤੀ ਹਬੀਬੁੱਲਾ ਇਲਹਾਮ ਨੇ ਕਿਹਾ ਕਿ ਸੂਬੇ ਦੇ ਸਈਦ ਅਬਾਦ ਜ਼ਿਲ੍ਹੇ ’ਚ ਇਕ ਟਿਕਾਣੇ ’ਤੇ ਛਾਪੇਮਾਰੀ ਤੋਂ ਬਾਅਦ ਤਕਰੀਬਨ 30 ਮਿੰਟ ਤੱਕ ਝੜਪਾਂ ਚੱਲੀਆਂ। ਇਲਹਾਮ ਨੇ ਕਿਹਾ ਕਿ ਸੁਰੱਖਿਆ ਬਲਾਂ ਜਾਂ ਨਾਗਰਿਕਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੁਝ ਫ਼ੌਜੀ ਉਪਕਰਣ ਜ਼ਬਤ ਕੀਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ : ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਚੜ੍ਹਿਆ ਪੁਲਸ ਅੜਿੱਕੇ
ਜ਼ਿਕਰਯੋਗ ਹੈ ਕਿ ਇਸਲਾਮਿਕ ਸਟੇਟ ਨਾਲ ਜੁੜਿਆ ਇਕ ਖੇਤਰੀ ਸਮੂਹ ਇਸਲਾਮਿਕ ਸਟੇਟ (ਖੁਰਾਸਾਨ) ਅਗਸਤ 2021 ਵਿਚ ਤਾਲਿਬਾਨ ਦੇ ਅਫ਼ਗਾਨਿਸਤਾਨ ਵਿਚ ਸੱਤਾ ’ਤੇ ਕਬਜ਼ਾ ਕਰਨ ਤੋਂ ਬਾਅਦ ਇਸ ਦਾ ਮੁੱਖ ਵਿਰੋਧੀ ਰਿਹਾ ਹੈ। ਆਈ. ਐੱਸ. ਨੇ ਅਫ਼ਗਾਨਿਸਤਾਨ ਵਿਚ ਆਪਣੇ ਹਮਲੇ ਵਧਾ ਦਿੱਤੇ ਹਨ। ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਉੱਤਰੀ ਪਰਵਾਨ ਸੂਬੇ ’ਚ ਇਕ ਆਪ੍ਰੇਸ਼ਨ ’ਚ ਇਕ ਆਈ. ਐੱਸ. ਅੱਤਵਾਦੀ ਮਾਰ ਦਿੱਤਾ।