ਆਸਟ੍ਰੇਲੀਆ 'ਚ ਗੰਭੀਰ ਬਿਜਲੀ ਸੰਕਟ ਦੀ ਚਿਤਾਵਨੀ

06/21/2022 10:06:13 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਅਨ ਐਨਰਜੀ ਮਾਰਕਿਟ ਆਪਰੇਟਰ (ਏਈਐਮਓ) ਨੇ ਮੌਜੂਦਾ ਬਿਜਲੀ ਕਿਲਤ ਦੇ ਚੱਲਦਿਆਂ ਆਸਟ੍ਰੇਲੀਆ ਭਰ ਦੇ ਖਪਤਕਾਰਾਂ ਨੂੰ ਗੰਭੀਰ ਬਿਜਲੀ ਸੰਕਟ ਦੀ ਚਿਤਾਵਨੀ ਦਿੱਤੀ ਹੈ। ਦੇਸ਼ ਵਿੱਚ ਊਰਜਾ ਦੀਆਂ ਵਧਦੀਆਂ ਕੀਮਤਾਂ ਕਾਰਨ ਰਹਿਣ-ਸਹਿਣ ਦੀਆਂ ਲਾਗਤਾਂ ਵਿੱਚ ਵਾਧਾ ਹੋਇਆ ਹੈ ਜਿਸ ਨੇ ਬਹੁਤੇ ਘਰਾਂ ਅਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਲਗਾਤਾਰ ਵਧ ਰਹੇ ਬਿੱਲ ਅਤੇ ਭੋਜਨ ਦੀ ਘਾਟ ਬਹੁਤ ਸਾਰੇ ਲੋਕਾਂ ਨੂੰ ਸਤਾਉਣ ਲੱਗੀ ਹੈ। ਸਰਕਾਰ ਨੇ ਭਵਿੱਖ ਦੇ ਬਿਜਲਈ ਸੰਕਟਾਂ ਨੂੰ ਘਟਾਉਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ ਪਰ ਇਹ ਉਹਨਾਂ ਲੋਕਾਂ ਦੀ ਮਦਦ ਕਰਨ ਦੀ ਸੰਭਾਵਨਾ ਨਹੀਂ ਹੈ ਜੋ ਹੁਣ ਸੰਘਰਸ਼ ਕਰ ਰਹੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਫਾਤਿਮਾ ਪੇਮੈਨ ਆਸਟ੍ਰੇਲੀਆ ਦੀ ਸੰਸਦ 'ਚ 'ਹਿਜਾਬ' ਪਾਉਣ ਵਾਲੀ ਬਣੀ ਪਹਿਲੀ ਔਰਤ 

ਮਾਹਰਾਂ ਦਾ ਮੰਨਣਾ ਹੈ ਕਿ ਸਰਕਾਰਾਂ ਵੱਲੋਂ ਕੋਲੇ ਨਾਲ ਚੱਲਣ ਵਾਲੀਆਂ ਪਾਵਰ ਯੋਜਨਾਵਾਂ ‘ਚ ਕਟੌਤੀ ਅਤੇ ਯੂਕ੍ਰੇਨ ਯੁੱਧ ਦੇ ਚੱਲਦਿਆਂ ਗੈਸ ਤੇ ਕੱਚੇ ਤੇਲ ਦੀ ਲਗਾਤਾਰ ਘਾਟ ਨੇ ਸਥਿੱਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਬਿਜਲਈ ਕੰਪਨੀਆਂ ਅਨੁਸਾਰ ਉਤਪਾਦਨ ਅਤੇ ਖ਼ਪਤ ‘ਚ ਵੱਡੇ ਅੰਤਰ ਦੇ ਚੱਲਦਿਆਂ ਪੂਰਤੀ ਲਈ ਬਿਜਲਈ ਜਨਰੇਟਰ ਮਹਿੰਗੇ ਪੈ ਰਹੇ ਹਨ। ਅਲਿੰਟਾ ਐਨਰਜੀ ਦੇ ਕਾਰਜਕਾਰੀ ਨਿਰਦੇਸ਼ਕ ਡੈਨੀਅਲ ਮੈਕਲੇਲੈਂਡ ਨੇ ਕਿਹਾ ਕਿ ਬਿਜਲੀ ਗਾਹਕਾਂ ਨੂੰ ਉੱਚੀਆਂ ਕੀਮਤਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News