ਸੁਲੇਮਾਨੀ ਦੀ ਹੱਤਿਆ ਤੋਂ ਪਹਿਲਾਂ ਅਧਿਕਾਰੀਆਂ ਨੇ ਦਿੱਤੀ ਸੀ ਟਰੰਪ ਨੂੰ ਚਿਤਾਵਨੀ

01/05/2020 11:48:12 PM

ਨਿਊਯਾਰਕ(ਯੂ. ਐੱਨ. ਆਈ.)-ਅਮਰੀਕੀ ਅਧਿਕਾਰੀਆਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚਿਤਾਵਨੀ ਦਿੱਤੀ ਸੀ ਕਿ ਇਰਾਕ ਵਿਚ ਈਰਾਨ ਸਮਰਥਿਤ ਹਿੰਸਾ ਦੇ ਜਵਾਬ ਵਿਚ ਕਾਸਿਮ ਸੁਲੇਮਾਨੀ ਦੀ ਹੱਤਿਆ ਇਸ ਮਾਮਲੇ ਵਿਚ ਸਭ ਤੋਂ ਸਖਤ ਪ੍ਰਤੀਕਿਰਿਆ ਹੋਵੇਗੀ। 'ਦਿ ਨਿਊਯਾਰਕ ਟਾਈਮਜ਼' ਨੇ ਅਮਰੀਕੀ ਰੱਖਿਆ ਹੈੱਡਕੁਆਰਟਰ, ਪੈਂਟਾਗਨ ਅਤੇ ਟਰੰਪ ਪ੍ਰਸ਼ਾਸਨ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਅਖਬਾਰ ਨੇ ਸ਼ਨੀਵਾਰ ਨੂੰ ਇਕ ਲੇਖ ਵਿਚ ਕਿਹਾ ਕਿ ਅਧਿਕਾਰੀਆਂ ਨੇ ਸੋਚਿਆ ਸੀ ਕਿ ਟਰੰਪ ਸੁਲੇਮਾਨੀ ਨੂੰ ਮਾਰਨ ਦੀ ਯੋਜਨਾ ਦਾ ਫੈਸਲਾ ਨਹੀਂ ਲੈਣਗੇ ਤੇ ਉਨ੍ਹਾਂ ਨੇ 28 ਦਸੰਬਰ ਨੂੰ ਇਸ ਬਦਲ ਨੂੰ ਸ਼ੁਰੂਆਤ ਵਿਚ ਹੀ ਖਾਰਜ ਕਰ ਦਿੱਤਾ ਸੀ ਪਰ ਬਗਦਾਦ 'ਚ ਦੂਤਘਰ 'ਤੇ ਈਰਾਨ ਸਮਰਥਿਤ ਹਮਲੇ ਤੋਂ ਬਾਅਦ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ ਸੀ ਪਰ ਵੀਰਵਾਰ ਦੇਰ ਰਾਤ ਉਨ੍ਹਾਂ ਨੇ ਆਪਣਾ ਫੈਸਲਾ ਬਦਲਿਆ ਤੇ ਸੁਲੇਮਾਨੀ ਦੀ ਹੱਤਿਆ ਕੀਤੇ ਜਾਣ ਦੀ ਯੋਜਨਾ 'ਤੇ ਸਹਿਮਤੀ ਦੇ ਦਿੱਤੀ। ਇਸ ਫੈਸਲੇ ਤੋਂ ਪੈਂਟਾਗਨ ਦੇ ਅਧਿਕਾਰੀ ਵੀ ਹੈਰਾਨ ਰਹਿ ਗਏ ਸਨ।

ਦਰਅਸਲ ਇਕ ਨਵੀਂ ਖੁਫੀਆ ਜਾਣਕਾਰੀ ਮਿਲੀ ਸੀ ਕਿ ਇਰਾਕ, ਸੀਰੀਆ ਤੇ ਲਿਬਨਾਨ ਵਿਚ ਅਮਰੀਕੀ ਫੌਜ ਤੇ ਰਾਜਦੂਤਾਂ ਨੂੰ ਖਤਰਾ ਹੈ ਪਰ ਇਸ ਜਾਣਕਾਰੀ 'ਤੇ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਵਿਚਾਲੇ ਮਤਭੇਦ ਸਨ। ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਸੁਲੇਮਾਨੀ ਉਸ ਵੇਲੇ ਇਨ੍ਹਾਂ ਦੇਸ਼ਾਂ ਦੀ ਯਾਤਰਾ 'ਤੇ ਸਨ ਅਤੇ ਉਹ ਅਜਿਹੇ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ ਜਿਨ੍ਹਾਂ ਵਿਚ ਸੈਂਕੜੇ ਲੋਕ ਮਾਰੇ ਜਾ ਸਕਦੇ ਸਨ।

ਅਖਬਾਰ ਨੇ ਦੱਸਿਆ ਕਿ ਕੁਝ ਅਧਿਕਾਰੀ ਸੁਲੇਮਾਨੀ ਦੀ ਹੱਤਿਆ ਦੇ ਫੈਸਲੇ ਨੂੰ ਲੈ ਕੇ ਸ਼ਸ਼ੋਪੰਜ ਵਿਚ ਸਨ ਅਤੇ ਇਹ ਕਹਿ ਰਹੇ ਸਨ ਕਿ ਈਰਾਨੀ ਸਰਵਉਚ ਨੇਤਾ ਅਯਾਤੁਲਾ ਅਲੀ ਖਾਮੇਨੀ ਨੇ ਅਜੇ ਤਕ ਸੁਲੇਮਾਨੀ ਦੀਆਂ ਹਮਲਾ ਕਰਨ ਦੀਆਂ ਯੋਜਨਾਵਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ ਅਤੇ ਇਕ ਹਫਤਾ ਪਹਿਲਾਂ ਹੀ ਸੁਲੇਮਾਨੀ ਨੂੰ ਸਵਦੇਸ਼ ਪਰਤਣ ਲਈ ਕਿਹਾ ਸੀ।

ਟਰੰਪ ਪ੍ਰਸ਼ਾਸਨ ਦੇ ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਉਪ ਰਾਸ਼ਟਰਪਤੀ ਮਾਈਕ ਪੇਂਸ ਈਰਾਨ ਖਿਲਾਫ ਇਹ ਮਹੱਤਵਪੂਰਨ ਫੈਸਲਾ ਲਏ ਜਾਣ ਦਾ ਸਮਰਥਣ ਕਰ ਰਹੇ ਸਨ। ਹਾਲਾਂਕਿ ਰੱਖਿਆ ਮੰਤਰੀ ਮਾਰਕ ਐਸਪਰ ਅਤੇ ਜਨਰਲ ਮਾਰਕ ਮਿੱਲੇ ਨੇ ਅਖਬਾਰ ਦੇ ਲੇਖ 'ਤੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਹੈ ਪਰ ਸ਼੍ਰੀ ਮਿੱਲੇ ਦੇ ਬੁਲਾਰੇ ਕਰਨਲ ਡੀ. ਹਾਪੀਹਲ ਨੇ ਕਿਹਾ ਕਿ ਹੋਰ ਸੂਤਰਾਂ ਤੋਂ ਪ੍ਰਾਪਤ ਕੁਝ ਜਾਣਕਾਰੀਆਂ ਫਰਜ਼ੀ ਹਨ।


Karan Kumar

Content Editor

Related News