ਬ੍ਰਿਸਬੇਨ ''ਚ ਵਾਰਿਸ ਭਰਾਵਾਂ ਦਾ ਸ਼ੋਅ ਵਿਰਸੇ ਦੀ ਬਾਤ ਪਾਉਂਦਾ ਪੰਜਾਬ ਨੂੰ ਚੇਤਿਆਂ ’ਚ ਵਸਾ ਗਿਆ

Saturday, Sep 28, 2024 - 07:05 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) - ਵਿਰਾਸਤ ਇੰਟਰਟੇਨਮੈਂਟ ਤੇ ਲੀਡਰ ਇੰਸਟੀਚਿਊਟ ਵੱਲੋ 'ਪੰਜਾਬੀ ਵਿਰਸਾ 2024' ਬਹੁਤ ਹੀ ਉਤਸ਼ਾਹ ਨਾਲ ਬ੍ਰਿਸਬੇਨ ਵਿਖੇ ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰ, ਫ਼ਤਿਹ ਪ੍ਰਤਾਪ ਸਿੰਘ, ਅਮਨਦੀਪ ਸਿੰਘ ਤੇ ਰਣਬੀਰ ਸਿੰਘ ਵੱਲੋਂ ਸ਼ਾਝੇ ਤੋਰ ਤੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਸ਼ੋਅ ’ਚ ਬੀਤੇ ਤਿੰਨ ਦਹਾਕਿਆਂ ਤੋਂ ਪਰਿਵਾਰਿਕ ਤੇ ਉਸਾਰੂ ਗੀਤਾਂ ਦੇ ਪਹਿਰੇਦਾਰ ਤੇ ਪੰਜਾਬੀਆਂ ਦੇ ਮਾਣਮੱਤੇ ਹਰਮਨ ਪਿਆਰੇ ਪੰਜਾਬੀ ਗਾਇਕੀ ’ਚ ਵਿਰਸੇ ਦੇ ਵਾਰਿਸ ਵਜੋ ਜਾਣੇ ਜਾਦੇ ਵਾਰਿਸ ਭਰਾ ਮਨਮੋਹਣ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਸਾਂਝੇ ਤੋਰ ਤੇ ਗੀਤ "ਕਲੇਜੇ ਤੀਰ ਵੇਖਣ ਨੂੰ, ਸਿਰ ਤੇ ਤਾਜ ਵੇਖਣ ਨੂੰ, ਜ਼ਮਾਨਾ ਰੁਕ ਗਿਆ ਤੇਰਾ ਉਹ ਹੀ ਅੰਦਾਜ ਵੇਖਣ ਨੂੰ," ‘ਅਸੀ ਜਿੱਤਾਗੇ ਜਰੂਰ ਜਾਰੀ ਜੰਗ ਰੱਖਿਓ’, 'ਇਕੋ ਘਰ ਨਹੀਂ ਜੰਮਣਾ ਮੁੜ ਟੱਬਰ ਦੇ ਜੀਆਂ ਨੇ', ‘ਹੋਰ ਕੋਈ ਥਾ ਲੈ ਨਹੀ ਸਕਦਾ ਸਕੇ ਭਰਾਵਾਂ ਦੀ’, ਪੇਸ਼ ਕੀਤਾ ਤਾ ਦਰਸ਼ਕਾ ’ਚ ਜੋਸ਼ ਭਰ ਦਿੱਤਾ।

PunjabKesari

ਉਪਰੰਤ ਸੰਗੀਤਕਾਰ, ਸ਼ਾਇਰ ਤੇ ਗਾਇਕ ਵਜੋਂ  ਜਾਣੇ ਜਾਦੇ ਸੰਗਤਾਰ ਨੇ ਆਪਣੀ ਮਿੱਠੀ ਤੇ ਸੁਰੀਲੀ ਗਾਇਕੀ ਰਾਹੀਂ ਗੀਤ 'ਮੈਤੋਂ ਈ-ਮੇਲਾ ਤੇਰੀਆਂ ਡੀਲੀਟ ਹੋ ਗਈਆਂ', ਤੇ ਸ਼ੇਅਰੋ-ਸ਼ਾਇਰੀ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਦ ਕਰ ਕੇ ਹਾਜ਼ਰੀ ਲਗਵਾਈ। ਇਸ ਤੋਂ ਬਾਅਦ ਕਮਲ ਹੀਰ ਨੇ ਸਟੇਜ ਤੇ ਆਪਣੇ ਨਵੇ ਤੇ ਪੁਰਾਣੇ ਗੀਤਾਂ 'ਜੱਟ ਪੂਰਾ ਦੇਸੀ ਸੀ", 'ਰਾਤੀਂ ਉਹਦੀ ਫੋਟੋ ਵੇਖੀ ਫੇਸਬੁੱਕ ਤੇ 'ਜਿੰਦੇਂ ਨੀ ਜਿੰਦੇਂ', ਟੌਪ ਦਾ ਸ਼ੌਕੀਨ ਮੁੰਡਾ’, 'ਕੁੜੀਏ ਨੀ ਸੱਗੀ ਫੁੱਲ ਵਾਲੀਏ" ਆਦਿ ਗੀਤਾਂ ਨਾਲ ਦਸਤਕ ਦਿੱਤੀ ਤਾ ਸਾਰਾ ਪੰਡਾਲ ਤਾੜੀਆਂ ਦੀ ਗੜ-ਗੜਾਹਟ ਵਿਚ ਗੂਜ ਉੱਠਿਆ। ਕਮਲ ਹੀਰ ਦੇ ਸੁਰੀਲੇ ਸੁਰਾਂ ਤੇ ਸੰਗੀਤ ਦੀ ਤਾਲ ਨਾਲ ਸਰੋਤਿਆ ਨੂੰ ਆਪ ਮੁਹਾਰੇ ਨੱਚਣ ਟੱਪਣ ਲਈ ਮਜਬੂਰ ਕਰੀ ਰੱਖਿਆ ਤੇ ਮਾਹੌਲ ’ਚ ਸੰਗੀਤਮਈ ਗਰਮਾਹਟ ਭਰ ਦਿੱਤੀ।

PunjabKesari

ਅਖੀਰ ’ਚ ਪੰਜਾਬੀਆ ਦੇ ਹਰਮਨ ਪਿਆਰੇ ਮਹਿਬੂਬ ਗਾਇਕ ਤੇ ਵਿਰਸੇ ਦੇ ਵਾਰਿਸ ਵਜੋ ਜਾਣੇ ਜਾਦੇ ਮਿੱਠੀ, ਸੁਰੀਲੀ ਤੇ ਬੁਲੰਦ ਅਵਾਜ਼ ਦੇ ਮਾਲਕ ਮਨਮੋਹਣ ਵਾਰਿਸ ਨੇ ਜਦੋ ਸਟੇਜ ’ਤੇ ਆਪਣੇ ਨਵੇਂ ਤੇ ਪੁਰਾਣੇ ਸੱਭਿਆਚਰਕ ਗੀਤਾਂ ਜਿਨ੍ਹਾਂ ’ਚ "ਕੀ ਦੁਨੀਆ ਤੇ ਆਇਆ ਜਿਨੇ ਅੱਖ ਚੋ ਪੀਤੀ ਨਾ", 'ਕਿਤੇ ਕੱਲੀ ਬਹਿ ਕੇ ਸੋਚੀਂ ਨੀ', 'ਮੈਨੂੰ ਮੇਰੇ ਘਰ ਦਾ ਬਨੇਰਾ ਚੇਤੇ ਆ ਗਿਆ', ‘ਕੋਕਾ ਕਰਕੇ ਧੋਖਾ’, "ਲੋਕਲ ਚਲਾ ਲੈ ਟਰੱਕ ਸੋਹਣਿਆ', ‘ਫੁਲਕਾਰੀ’, 'ਦੋ ਤਾਰਾ ਵੱਜਦਾ' ਆਦਿ ਗੀਤਾਂ ਅਤੇ ਪੰਜਾਬ ਦੀ ਜਵਾਨੀ, ਕਿਸਾਨੀ ਤੇ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਿਆਂ ਪੰਜਾਬ ਤੇ ਪੰਜਾਬੀਅਤ ਦੇ ਪਿਆਰ ਤੇ ਸਾਂਝ ਦਾ ਸੁਨੇਹਾਂ ਦਿੰਦਿਆਂ ਪੰਜਾਬ ਨੂੰ ਚੇਤਿਆਂ ’ਚ ਵਸਾ ਦਿੱਤਾ ਤਾ ਹਾਲ ਵਿੱਚ ਠਾਠਾਂ ਮਾਰਦਾ ਇਕੱਠ ਅਸ਼-ਅਸ਼ ਕਰ ਉਠਿਆਂ ਤੇ ਸਰੋਤਿਆਂ ਨੂੰ ਦੇਰ ਰਾਤ ਤੱਕ ਆਪਣੇ ਪ੍ਰਸਿੱਧ ਗੀਤਾਂ ਨਾਲ ਨਚਾ ਕੇ ਪੰਜਾਬੀ ਵਿਰਸਾ ਸ਼ੋਅ ਨੂੰ ਸਿਖਰਾ ਤੱਕ ਪਹੁੰਚਾ ਕੇ ਭਰਪੂਰ ਮੰਨੋਰੰਜਨ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਡੁੱਬਣ ਕੰਢੇ ਆਇਆ ਦੁਨੀਆ ਦਾ ਸਭ ਤੋਂ ਛੋਟਾ ਦੇਸ਼

ਜਿਕਰਯੋਗ ਹੈ ਕਿ ਵਾਰਿਸ ਭਰਾਵਾਂ ਦੇ ਸ਼ੋਅ ’ਚ ਵੱਡੀ ਗਿਣਤੀ ’ਚ ਆਏ ਹੋਏ ਪਰਿਵਾਰਾਂ ਨੇ ਸਾਬਤ ਕਰ ਦਿੱਤਾ ਕਿ ਸਰੋਤੇ ਅੱਜ ਵੀ ਚੰਗੀ ਤੇ ਸਾਫ ਸੁਥਰੀ ਗਾਇਕੀ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੇ ਹਨ। ਪ੍ਰਬੰਧਕ ਹਰਜੀਤ ਭੁੱਲਰ, ਮਨਜੀਤ ਭੁੱਲਰ, ਨਵਜੋਤ ਸਿੰਘ ਜਗਤਪੁਰ ਤੇ ਫ਼ਤਿਹ ਪ੍ਰਤਾਪ ਸਿੰਘ ਵਲੋਂ ਸ਼ਾਝੇ ਤੋਰ ਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਰਿਸ ਭਰਾਵਾਂ ਦੀ ਮਿਆਰੀ ਤੇ ਸਮਾਜ ਨੂੰ ਸੇਧ ਦੇਣ ਵਾਲੀ ਗਾਇਕੀ ਕਾਰਨ ਦੁਨੀਆਂ ਭਰ ’ਚ ਕੀਤੇ ਜਾ ਰਹੇ ਸ਼ੋਅ ਸਰੋਤਿਆਂ ਦੇ ਭਰਵੇ ਹੁੰਗਾਰੇ ਨਾਲ ਲਗਾਤਾਰ ਸੋਲਡ ਆਊਟ ਜਾ ਰਹੇ ਹਨ ਜੋ ਕਿ ਸ਼ੁਭ ਸ਼ਗਨ ਹੈ। ਵਾਰਿਸ ਭਰਾਵਾਂ ਦਾ ‘ਪੰਜਾਬੀ ਵਿਰਸਾ ਸ਼ੋਅ’ ਵਿਰਸੇ ਦੀ ਬਾਤ ਪਾਉਦਾ ਹੋਇਆ ਅਮਿੱਟ ਪੈੜਾਂ ਛੱਡਦਾ ਨਵੇਂ ਕੀਰਤੀਮਾਨ ਸਥਾਪਿਤ ਕਰ ਗਿਆ। ਮੰਚ ਦਾ ਸੰਚਾਲਨ ਰਾਜਦੀਪ ਲਾਲੀ ਵਲੋਂ ਸ਼ੇਅਰੋ-ਸ਼ਾਇਰੀ ਦੁਆਰਾ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News