ਇਜ਼ਰਾਈਲ ਨੂੰ 53 ਅਰਬ ਡਾਲਰ ’ਚ ਪਵੇਗੀ ਹਮਾਸ ਨਾਲ ਬਦਲੇ ਦੀ ਜੰਗ
Wednesday, Nov 29, 2023 - 11:22 AM (IST)
ਯੇਰੂਸ਼ਲਮ (ਬਿਊਰੋ) - ਫਿਲਸਤੀਨੀ ਅੱਤਵਾਦੀ ਸੰਗਠਨ ਹਮਾਸ ਕੋਲੋਂ ਜੰਗ ਜ਼ਰੀਏ ਹੁਣ ਤੱਕ ਦੇ ਸਭ ਤੋਂ ਵਹਿਸ਼ੀਆਨਾ ਹਮਲੇ ਦਾ ਬਦਲਾ ਲੈਣਾ ਇਜ਼ਰਾਈਲ ਲਈ ਬਹੁਤ ਮਹਿੰਗਾ ਸਾਬਿਤ ਹੋਵੇਗਾ। ‘ਬੈਂਕ ਆਫ਼ ਇਜ਼ਰਾਈਲ’ ਨੇ ਭਵਿੱਖਬਾਣੀ ਕੀਤੀ ਹੈ ਕਿ ਪੂਰੀ ਜੰਗ ਵਿੱਚ ਇਜ਼ਰਾਈਲ ਨੂੰ 197 ਬਿਲੀਅਨ ਸ਼ੇਕੇਲ (53 ਬਿਲੀਅਨ ਜਾਂ ਅਰਬ ਡਾਲਰ) ਦਾ ਨੁਕਸਾਨ ਝੱਲਣਾ ਪਵੇਗਾ। ਬੈਂਕ ਆਫ਼ ਇਜ਼ਰਾਈਲ ਦੇ ਅਨੁਸਾਰ ਇਸ ਰਕਮ ਵਿੱਚ ਲਗਭਗ 107 ਬਿਲੀਅਨ ਸ਼ੇਕੇਲ ਰੱਖਿਆ ਖਰਚਾ, 22 ਬਿਲੀਅਨ ਸ਼ੇਕੇਲ ਨੁਕਸਾਨ ਦਾ ਮੁਆਵਜ਼ਾ ਅਤੇ 25 ਬਿਲੀਅਨ ਸ਼ੇਕੇਲ ਹੋਰ ਨਾਗਰਿਕ ਖਰਚੇ ਸ਼ਾਮਲ ਹਨ। ਇਸ ਤੋਂ ਇਲਾਵਾ ਸਰਕਾਰੀ ਕਰਜ਼ੇ ’ਤੇ ਵਿਆਜ 8 ਅਰਬ ਸ਼ੇਕੇਲ ਤੱਕ ਪਹੁੰਚਣ ਦੀ ਉਮੀਦ ਹੈ, ਜਦਕਿ ਜੰਗ ਕਾਰਨ ਟੈਕਸ ਮਾਲੀਏ ਦਾ ਨੁਕਸਾਨ 35 ਅਰਬ ਸ਼ੇਕੇਲ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ : 16 ਦਿਨਾਂ ਬਾਅਦ ਮਿਲੀ ਸਫ਼ਲਤਾ, ਰੈਸਕਿਊ ਆਪ੍ਰੇਸ਼ਨ ਰਾਹੀਂ ਸੁਰੰਗ 'ਚੋਂ ਬਾਹਰ ਆਏ 18 ਮਜ਼ਦੂਰ
ਬੈਂਕ ਦੀ ਭਵਿੱਖਬਾਣੀ ਇਸ ਆਧਾਰ ’ਤੇ ਤਿਆਰ ਕੀਤੀ ਗਈ ਸੀ ਕਿ ਇਜ਼ਰਾਈਲੀ ਅਰਥਚਾਰੇ ’ਤੇ ਜੰਗ ਦਾ ਸਿੱਧਾ ਅਸਰ 2024 ਤੱਕ ਰਹੇਗਾ। ਅੰਦਾਜ਼ੇ ਅਨੁਸਾਰ ਇਜ਼ਰਾਈਲ ਦੀ ਜੀ. ਡੀ. ਪੀ. ’ਚ 2023 ਅਤੇ 2024 ਵਿੱਚ 2 ਫੀਸਦੀ ਦੇ ਵਾਧੇ ਦੀ ਉਮੀਦ ਹੈ, ਜੋ ਪਿਛਲੇ ਮਹੀਨੇ ਦੇ ਅੰਦਾਜ਼ੇ ਵਿੱਚ 2023 ਲਈ 2.3 ਪ੍ਰਤੀਸ਼ਤ ਅਤੇ 2024 ਲਈ 2.8 ਪ੍ਰਤੀਸ਼ਤ ਦੇ ਵਿਕਾਸ ਮੁਲਾਂਕਣ ਤੋਂ ਘੱਟ ਹੈ। ਅਨੁਮਾਨਿਤ ਵੱਧ ਖਰਚੇ ਅਤੇ ਟੈਕਸ ਸੰਗ੍ਰਹਿ ਵਿੱਚ ਇਕ ਤਿੱਖੀ ਕਮੀ ਦੇ ਕਾਰਨ, ਬੈਂਕ ਨੇ ਅੰਦਾਜਾ ਲਾਇਆ ਹੈ ਕਿ ਸਰਕਾਰੀ ਕਰਜ਼ਾ 2022 ਵਿੱਚ ਕੁੱਲ ਘਰੇਲੂ ਉਤਪਾਦ ਦੇ 60.5 ਫੀਸਦੀ ਤੋਂ ਵਧ ਕੇ 2023 ’ਚ 63 ਫੀਸਦੀ ਅਤੇ 2024 ਦੇ ਅੰਤ ਤੱਕ 66 ਫੀਸੀਦੀ ਹੋ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਪਹੁੰਚਦਿਆਂ ਹੀ ਮਾਪਿਆਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਕੈਨੇਡਾ 'ਚ ਨੌਜਵਾਨ ਪੁੱਤ ਨਾਲ ਵਾਪਰ ਗਿਆ ਭਾਣਾ
2 ਦਿਨ ਹੋਰ ਵਧੀ ਜੰਗਬੰਦੀ : ਹਮਾਸ ਨੇ 11 ਬੰਧਕਾਂ ਅਤੇ ਇਜ਼ਰਾਈਲ ਨੇ 33 ਫਿਲਸਤੀਨੀ ਕੈਦੀ ਕੀਤੇ ਰਿਹਾਅ
ਮੰਗਲਵਾਰ ਨੂੰ ਅਸਥਾਈ ਜੰਗਬੰਦੀ ਦੇ ਚੌਥੇ ਦਿਨ ਹਮਾਸ ਨੇ 11 ਬੰਧਕਾਂ ਨੂੰ ਰਿਹਾਅ ਕੀਤਾ, ਜਦਕਿ ਇਜ਼ਰਾਈਲੀ ਜੇਲ ਸੇਵਾ ਨੇ 33 ਫਿਲਸਤੀਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ। ਇਸ ਦੇ ਨਾਲ ਹੀ ਦੋਵਾਂ ਧਿਰਾਂ ਵਿਚਾਲੇ ਜੰਗਬੰਦੀ ਨੂੰ ਦੋ ਦਿਨ ਹੋਰ ਵਧਾ ਦਿੱਤਾ ਗਿਆ ਹੈ। 33 ਫਿਲਸਤੀਨੀ ਕੈਦੀਆਂ ਵਿੱਚ 30 ਬੱਚੇ ਅਤੇ 3 ਔਰਤਾਂ ਸ਼ਾਮਲ ਹਨ। ਹਮਾਸ ਵੱਲੋਂ ਰਿਹਾਅ ਕੀਤੇ ਗਏ 11 ਬੰਧਕਾਂ ਵਿੱਚ 3 ਇਜ਼ਰਾਈਲੀ-ਫਰਾਂਸੀਸੀ ਨਾਗਰਿਕ, 2 ਇਜ਼ਰਾਈਲੀ-ਜਰਮਨ ਨਾਗਰਿਕ ਅਤੇ 6 ਇਜ਼ਰਾਈਲੀ-ਅਰਜਨਟੀਨੀ ਨਾਗਰਿਕ ਸ਼ਾਮਲ ਹਨ। ਇਨ੍ਹਾਂ 11 ਬੰਧਕਾਂ ਵਿੱਚ 3 ਸਾਲ ਦੇ ਜੁੜਵਾ ਬੱਚੇ ਅਤੇ ਉਨ੍ਹਾਂ ਦੀ ਮਾਂ ਵੀ ਸ਼ਾਮਲ ਹੈ।
24 ਨਵੰਬਰ ਨੂੰ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਇਜ਼ਰਾਈਲ ਨੇ ਹੁਣ ਤੱਕ 150 ਫਿਲਸਤੀਨੀਆਂ ਨੂੰ ਰਿਹਾਅ ਕੀਤਾ ਹੈ, ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਔਰਤਾਂ ਅਤੇ ਨਾਬਾਲਿਗ ਸ਼ਾਮਲ ਹਨ। ਹਮਾਸ ਨੇ ਵੀ ਹੁਣ ਤੱਕ 69 ਬੰਧਕਾਂ ਨੂੰ ਰਿਹਾਅ ਕੀਤਾ ਹੈ। ਇਜ਼ਰਾਈਲ ਨੇ ਕਿਹਾ ਕਿ 7 ਇਜ਼ਰਾਈਲੀ ਬੱਚੇ ਅਤੇ 2 ਇਜ਼ਰਾਈਲੀ, ਜਿਨ੍ਹਾਂ ਦੀ ਉਮਰ ਉਨ੍ਹਾਂ ਦੇ ਫੜੇ ਜਾਣ ਸਮੇਂ ਸਿਰਫ 18 ਸਾਲ ਸੀ, ਨੂੰ ਅਜੇ ਵੀ ਗਾਜ਼ਾ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8