ਖ਼ਤਮ ਹੋਣ ਦੇ ਕੰਢੇ ਪਹੁੰਚੀ ਜੰਗ ! ਇਸ ਮਾਮਲੇ 'ਤੇ ਬਣੀ ਸਹਿਮਤੀ

Thursday, Nov 12, 2026 - 12:08 PM (IST)

ਖ਼ਤਮ ਹੋਣ ਦੇ ਕੰਢੇ ਪਹੁੰਚੀ ਜੰਗ ! ਇਸ ਮਾਮਲੇ 'ਤੇ ਬਣੀ ਸਹਿਮਤੀ

ਇੰਟਰਨੈਸ਼ਨਲ ਡੈਸਕ- ਰੂਸ ਤੇ ਯੂਕ੍ਰੇਨ ਵਿਚਾਲੇ ਪਿਛਲੇ 5 ਸਾਲਾਂ ਤੋਂ ਚੱਲਦੀ ਆ ਰਹੀ ਜੰਗ ਹੁਣ ਕੁਝ ਮੱਠੀ ਪੈਂਦੀ ਨਜ਼ਰ ਆ ਰਹੀ ਹੈ। ਦੋਵਾਂ ਦੇਸ਼ਾਂ ਵਿਚਾਲੇ ਅਮਰੀਕਾ ਦੀ ਵਿਚੋਲਗੀ 'ਚ ਆਬੂ-ਧਾਬੀ 'ਚ ਸ਼ਾਂਤੀ ਵਾਰਤਾ ਚੱਲ ਰਹੀ ਹੈ। ਇਸੇ ਦੌਰਾਨ ਆਬੂ-ਧਾਬੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਆਬੂ ਧਾਬੀ ’ਚ ਰੂਸ ਅਤੇ ਯੂਕ੍ਰੇਨ ਵਿਚਾਲੇ ਵਾਰਤਾ ਵਿਚ ਸ਼ਾਮਲ ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਦੋਵੇਂ ਧਿਰਾਂ ਵੱਡੀ ਗਿਣਤੀ ਵਿਚ ਜੰਗੀ ਕੈਦੀਆਂ ਦੀ ਰਿਹਾਈ ’ਤੇ ਸਹਿਮਤ ਹੋ ਗਈਆਂ ਹਨ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਨੇ ਆਬੂ ਧਾਬੀ ਵਿਚ 2 ਦਿਨਾਂ ਦੀ ਸ਼ਾਂਤੀ ਵਾਰਤਾ ਸਮਾਪਤ ਹੋਣ ਤੋਂ ਬਾਅਦ ਕਿਹਾ, “ਗੱਲਬਾਤ ਚੰਗੇ ਮਾਹੌਲ 'ਚ ਹੋਈ ਹੈ। ਇਸ ਦੌਰਾਨ ਹੋਈਆਂ ਹਾਂ ਪੱਖੀ ਗੱਲਾਂ ’ਚੋਂ ਇਕ ਇਹ ਹੈ ਕਿ ਅਸੀਂ ਵੱਡੀ ਗਿਣਤੀ 'ਚ ਜੰਗੀ ਕੈਦੀਆਂ ਦੀ ਰਿਹਾਈ ’ਤੇ ਸਹਿਮਤ ਹੋਏ ਹਾਂ। ਇਸ ਦੀ ਗਿਣਤੀ ਨੂੰ ਅੰਤਿਮ ਰੂਪ ਅਸੀਂ ਕੱਲ ਦੇਵਾਂਗੇ।”

ਇਹ ਵੀ ਪੜ੍ਹੋ- ਵੱਡੀ ਖ਼ਬਰ ; ਲਾਪਤਾ ਹੋਏ ਸਪੈਸ਼ਲ ਪੁਲਸ ਅਫ਼ਸਰਾਂ ਦੀਆਂ ਦੱਛਨ ਤੋਂ ਬਰਾਮਦ ਹੋਈਆਂ ਦੇਹਾਂ ! ਅੱਤਵਾਦੀ ਹਮਲੇ ਦਾ ਸ਼ੱਕ

ਹਾਲਾਂਕਿ ਇਕ ਪਾਸੇ ਰੂਸ-ਯੂਕ੍ਰੇਨ ਵਿਚਾਲੇ ਸ਼ਾਂਤੀ ਗੱਲਬਾਤ ਚੱਲ ਰਹੀ ਹੈ, ਇਸ ਦੇ ਬਾਵਜੂਦ ਰੂਸ ਦੇ ਯੂਕ੍ਰੇਨ ’ਤੇ ਹਮਲੇ ਜਾਰੀ ਰਹੇ। ਰੂਸ ਨੇ ਖਾਰਕੀਵ ਦੇ ਸਾਲਟਿਵਸਕੀ, ਓਸਨੋਵੀਆਨਸਕੀ ਅਤੇ ਸ਼ੇਵਚੇਨਕਿਵਸਕੀ ਜ਼ਿਲ੍ਹਿਆਂ ’ਚ ਸਵੇਰੇ 3 ਵਾਰ ਹਮਲੇ ਕੀਤੇ। ਸਾਲਟਿਵਸਕੀ ਜ਼ਿਲ੍ਹੇ 'ਚ ਇਕ ਕਾਰ ’ਤੇ ਹੋਏ ਡਰੋਨ ਹਮਲੇ ਨਾਲ 2 ਲੋਕਾਂ ਦੀ ਜਾਨ ਚਲੀ ਗਈ, ਜਦਕਿ ਹੋਰ ਇਲਾਕਿਆਂ 'ਚ ਵਪਾਰਕ ਅਦਾਰਿਆਂ ਅਤੇ ਕਾਰਾਂ ਨੂੰ ਅੱਗ ਲੱਗ ਗਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News