ਤਾਲਿਬਾਨ ਭਾਰਤ ਸਮੇਤ ਸਾਰੇ ਦੇਸ਼ਾਂ ਨਾਲ ਚੰਗੇ ਸੰਬੰਧ ਚਾਹੁੰਦਾ ਹੈ: ਜ਼ੁਬੀਉੱਲਾਹ ਮੁਜਾਹਿਦ
Friday, Aug 27, 2021 - 11:49 PM (IST)
ਇਸਲਾਮਾਬਾਦ - ਤਾਲਿਬਾਨ ਦੇ ਇੱਕ ਚੋਟੀ ਦੇ ਅਧਿਕਾਰੀ ਨੇ ਕਿਹਾ ਹੈ ਕਿ ਸਮੂਹ ਭਾਰਤ ਸਮੇਤ ਸਾਰੇ ਦੇਸ਼ਾਂ ਦੇ ਨਾਲ ਚੰਗੇ ਸੰਬੰਧ ਚਾਹੁੰਦੇ ਹਾਂ। ਉਨ੍ਹਾਂ ਨੇ ਸੰਕਲਪ ਲਿਆ ਕਿ ਅਫਗਾਨਿਸਤਾਨ ਦੀ ਭੂਮੀ ਦਾ ਇਸਤੇਮਾਲ ਕਿਸੇ ਵੀ ਦੇਸ਼ ਦੇ ਖ਼ਿਲਾਫ਼ ਨਹੀਂ ਕਰਨ ਦਿੱਤਾ ਜਾਵੇਗਾ। ਤਾਲਿਬਾਨ ਦੇ ਬੁਲਾਰਾ ਜ਼ੁਬੀਉੱਲਾਹ ਮੁਜਾਹਿਦ ਨੇ ਇਹ ਵੀ ਕਿਹਾ ਕਿ ਸਮੂਹ ਜਿਸਦੇ ਹੱਥ ਵਿੱਚ ਹੁਣ ਅਫਗਾਨਿਸਤਾਨ ਦੀ ਵਾਗਡੋਰ ਹੈ ਉਹ ਭਾਰਤ ਨੂੰ ਖੇਤਰ ਵਿੱਚ ਇੱਕ ਅਹਿਮ ਹਿੱਸਾ ਮੰਨਦਾ ਹੈ। ਪਾਕਿਸਤਾਨ ਦੇ ਏ.ਆਰ.ਵਾਈ. ਸਮਾਚਾਰ ਚੈਨਲ ਨੇ ਬੁੱਧਵਾਰ ਨੂੰ ਮੁਜਾਹਿਦ ਦੇ ਹਵਾਲੇ ਤੋਂ ਕਿਹਾ, ‘‘ਅਸੀ ਖੇਤਰ ਦੇ ਇੱਕ ਅਹਿਮ ਹਿੱਸੇ ਭਾਰਤ ਸਮੇਤ ਸਾਰੇ ਦੇਸ਼ਾਂ ਦੇ ਨਾਲ ਚੰਗੇ ਸੰਬੰਧ ਚਾਹੁੰਦੇ ਹਾਂ। ਸਾਡੀ ਇੱਛਾ ਹੈ ਕਿ ਭਾਰਤ ਅਫਗਾਨ ਲੋਕਾਂ ਦੇ ਹਿੱਤਾਂ ਦੇ ਅਨੁਸਾਰ ਆਪਣੀ ਨੀਤੀ ਤਿਆਰ ਕਰੇ।''
ਇਹ ਵੀ ਪੜ੍ਹੋ - ਜੈਸ਼ ਸਰਗਨਾ ਮਸੂਦ ਅਜ਼ਹਰ ਨੇ ਕੀਤੀ ਤਾਲਿਬਾਨੀ ਆਗੂ ਬਰਾਦਰ ਨਾਲ ਮੁਲਾਕਾਤ, ਕਸ਼ਮੀਰ 'ਤੇ ਮੰਗੀ ਮਦਦ
ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਦੋ ਹਫ਼ਤੇ ਪਹਿਲਾਂ, 15 ਅਗਸਤ ਨੂੰ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਸੀ। ਅਫਗਾਨਿਸਤਾਨ ਵਿੱਚ ‘ਤਹਿਰੀਕ-ਏ-ਤਾਲਿਬਾਨ' ਪਾਕਿਸਤਾਨ ਅਤੇ ‘ਇਸਲਾਮਿਕ ਸਟੇਟ ਦੇ ਮੁੜ ਸਿਰ ਚੁੱਕਣ ਦੀ ਸੰਭਾਵਨਾ ਨਾਲ ਜੁੜੇ ਸਵਾਲ ਦੇ ਜਵਾਬ ਵਿੱਚ ਮੁਜਾਹਿਦ ਨੇ ਕਿਹਾ, ‘‘ਅਸੀਂ ਪਹਿਲਾਂ ਵੀ ਕਿਹਾ ਹੈ ਕਿ ਅਸੀਂ ਆਪਣੀ ਜ਼ਮੀਨ ਦਾ ਇਸਤੇਮਾਲ ਕਿਸੇ ਵੀ ਹੋਰ ਦੇਸ਼ ਖ਼ਿਲਾਫ਼ ਨਹੀਂ ਕਰਨ ਦਿਆਂਗੇ।" ਸਾਡੀ ਨੀਤੀ ਬਿਲਕੁੱਲ ਸਪੱਸ਼ਟ ਹੈ। ਚੈਨਲ ਮੁਤਾਬਕ ਮੁਜਾਹਿਦ ਦਾ ਇਹ ਕਹਿਣਾ ਸੀ ਕਿ ਪਾਕਿਸਤਾਨ ਅਤੇ ਭਾਰਤ ਨੂੰ ਲੰਬਿਤ ਮੁੱਦਿਆਂ ਦਾ ਸਮਾਧਾਨ ਕੱਢਣ ਲਈ ਇਕੱਠੇ ਬੈਠਣਾ ਹੋਵੇਗਾ ਕਿਉਂਕਿ ਇਹ ਦੋਨੇਂ ਗੁਆਂਢੀ ਹਨ ਅਤੇ ਉਨ੍ਹਾਂ ਦੇ ਹਿੱਤ ਇੱਕ ਦੂਜੇ ਨਾਲ ਜੁੜੇ ਹੋਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।