ਪੌੜੀਆਂ ਚੜ੍ਹਨ-ਉੱਤਰਨ ਨਾਲ ਮਿਲਦੈ ਕੈਫੀਨ ਤੋਂ ਕਈ ਗੁਣਾ ਵਧੇਰੇ ਐਨਰਜੀ ਬੂਸਟ

02/18/2020 9:37:41 PM

ਵਾਸ਼ਿੰਗਟਨ(ਸ.ਟ.)– ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਐਨਰਜੀ ਵਧਾਉਣ ਲਈ ਬਲੈਕ ਕੌਫੀ ਜਾਂ ਫਿਰ ਕੌਫੀ ਪੀਂਦੇ ਹਨ। ਜਿਮ ਵਿਚ ਵੀ ਵਰਕਆਉੂਟ ਕਰਨ ਤੋਂ ਪਹਿਲਾਂ ਬਲੈਕ ਕੌਫੀ ਪੀਂਦੇ ਕਈ ਲੜਕਿਆਂ ਨੂੰ ਦੇਖਿਆ ਜਾ ਸਕਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਕੌਫੀ ਵਿਚ ਮੌਜੂਦ ਕੈਫੀਨ ਐਨਰਜੀ ਵਧਾਉਣ ਦਾ ਸਭ ਤੋਂ ਵਧੀਆ ਸੋਰਸ ਹੈ ਪਰ ਹੁਣੇ ਜਿਹੇ ਇਕ ਸਟੱਡੀ ਹੋਈ ਹੈ, ਜਿਸ ਵਿਚ ਐਨਰਜੀ ਵਧਾਉਣ ਲਈ ਕੈਫੀਨ ਤੋਂ ਵੀ ਬਿਹਤਰ ਸੋਰਸ ਪਾਇਆ ਗਿਆ ਹੈ। ਯੂਨੀਵਰਸਿਟੀ ਆਫ ਜਾਰਜੀਆ ਵਿਚ ਹੋਈ ਇਕ ਰਿਸਰਚ ਅਨੁਸਾਰ ਜੇਕਰ ਤੁਸੀਂ 10 ਮਿੰਟ ਤੱਕ ਪੌੜੀਆਂ ਚੜ੍ਹਦੇ-ਉਤਰਦੇ ਹੋ ਤਾਂ ਇਸ ਨਾਲ ਕੈਫੀਨ ਤੋਂ ਕਈ ਗੁਣਾ ਜ਼ਿਆਦਾ ਐਨਰਜੀ ਬੂਸਟ ਹੁੰਦੀ ਹੈ ਅਤੇ ਸਾਰਾ ਦਿਨ ਰਹਿੰਦੀ ਹੈ।

ਫੀਮੇਲ ਕਾਲਜ ਸਟੂਡੈਂਟਸ ’ਤੇ ਹੋਈ ਸਟੱਡੀ
ਰਿਸਰਚ ਮੁਤਾਬਕ ਕੈਫੀਨ ਦੇ ਸੇਵਨ ਨਾਲ ਕੁਝ ਦੇਰ ਲਈ ਹੀ ਐਨਰਜੀ ਮਿਲਦੀ ਹੈ। ਰਿਸਰਚ ਕਰਨ ਵਾਲਿਆਂ ਮੁਤਾਬਕ 10 ਮਿੰਟ ਪੌੜੀਆਂ ਉੱਤਰਨ-ਚੜ੍ਹਨ ਨਾਲ 50 ਗ੍ਰਾਮ ਕੈਫੀਨ ਪੀਣ ਤੋਂ ਜ਼ਿਆਦਾ ਐਨਰਜੀ ਮਿਲਦੀ ਹੈ। ਇਸ ਸਟੱਡੀ ਵਿਚ ਰਿਸਰਚਰਸ ਨੇ 18 ਫੀਮੇਲ ਕਾਲਜ ਸਟੂਡੈਂਟਸ ਨੂੰ ਸ਼ਾਮਲ ਕੀਤਾ, ਜਿਨ੍ਹਾਂ ਦੀ ਉਮਰ 18 ਤੋਂ 23 ਸਾਲ ਵਿਚਕਾਰ ਸੀ। ਉਨ੍ਹਾਂ ਸਾਰਿਆਂ ਦੇ ਸਾਹਮਣੇ ਦੋ ਫੇਜ਼ ਰੱਖੇ ਅਤੇ ਦੋਵਾਂ ਵਿਚ ਟੈਸਟ ਦੇਣ ਨੂੰ ਕਿਹਾ। ਪਹਿਲੇ ਫੇਜ਼ ਵਿਚ ਉਨ੍ਹਾਂ ਨੂੰ ਇਕ ਕੈਪਸੂਲ ਦਿੱਤਾ ਗਿਆ, ਜਿਸ ਵਿਚ 50 ਗ੍ਰਾਮ ਕੈਫੀਨ ਸੀ। ਦੂਜੇ ਫੇਜ਼ ਵਿਚ ਉਨ੍ਹਾਂ ਨੂੰ ਲਗਾਤਾਰ 10 ਮਿੰਟ ਤੱਕ ਪੌੜੀਆਂ ਚੜ੍ਹਨ-ਉੱਤਰਨ ਲਈ ਕਿਹਾ ਗਿਆ।

ਯਾਦਸ਼ਕਤੀ ਵੀ ਰਹਿੰਦੀ ਹੈ ਬਿਹਤਰ
ਆਖਿਰ ਇਹ ਦੇਖਿਆ ਗਿਆ ਕਿ ਜਿਹੜੀਆਂ ਮਹਿਲਾਵਾਂ ਲਗਾਤਾਰ 10 ਮਿੰਟ ਤੱਕ ਪੌੜੀਆਂ ਚੜ੍ਹ ਅਤੇ ਉੱਤਰ ਰਹੀਆਂ ਸਨ, ਉਹ ਕੈਫੀਨ ਲੈਣ ਵਾਲੀਆਂ ਮਹਿਲਾਵਾਂ ਤੋਂ ਜ਼ਿਆਦਾ ਮੋਟੀਵੇਟਿਡ ਅਤੇ ਐਨਰਜੀ ਨਾਲ ਭਰਪੂਰ ਹੋਈਆਂ ਸਨ। ਇਹ ਵੀ ਦੇਖਿਆ ਗਿਆ ਕਿ ਦੋਵਾਂ ’ਚੋਂ ਕਿਸੇ ਵਿਚ ਵੀ ਮਹਿਲਾਵਾਂ ਦੀ ਯਾਦਸ਼ਕਤੀ ’ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੋਇਆ।


Baljit Singh

Content Editor

Related News