ਵੇਲਜ਼: ਐੱਨ ਐੱਚ ਐੱਸ ਅਤੇ ਸਮਾਜਿਕ ਦੇਖਭਾਲ ਲਈ 551 ਮਿਲੀਅਨ ਪੌਂਡ ਦੀ ਸਹਾਇਤਾ ਜਾਰੀ
Thursday, Aug 19, 2021 - 04:35 PM (IST)
ਗਲਾਸਗੋ/ਵੇਲਜ਼ (ਮਨਦੀਪ ਖੁਰਮੀ ਹਿੰਮਤਪੁਰਾ) ਵੇਲਜ਼ ਵਿੱਚ ਸਰਕਾਰ ਦੁਆਰਾ ਐੱਨ ਐੱਚ ਐੱਸ, ਸਿਹਤ ਅਤੇ ਸਮਾਜਿਕ ਸੇਵਾਵਾਂ ਨੂੰ ਕੋਰੋਨਾ ਮਹਾਮਾਰੀ ਤੋਂ ਉਭਰਨ ਵਿੱਚ ਸਹਾਇਤਾ ਲਈ 551 ਮਿਲੀਅਨ ਪੌਂਡ ਦਾ ਫੰਡ ਅਲਾਟ ਕੀਤਾ ਗਿਆ ਹੈ। ਵੇਲਜ਼ ਦੀ ਸਿਹਤ ਮੰਤਰੀ ਐਲੁਨੇਡ ਮੌਰਗਨ ਨੇ ਜਾਣਕਾਰੀ ਦਿੱਤੀ ਕਿ ਇਸ ਰਾਸ਼ੀ ਵਿੱਚੋਂ 411 ਮਿਲੀਅਨ ਪੌਂਡ ਅਪ੍ਰੈਲ 2022 ਤੱਕ ਕੋਵਿਡ ਨਾਲ ਨਜਿੱਠਣ ਲਈ ਖਰਚੇ ਜਾਣਗੇ। ਜਦਕਿ 140 ਮਿਲੀਅਨ ਪੌਂਡ ਹੋਰ ਇਲਾਜਾਂ ਦੀ ਉਡੀਕ ਸੂਚੀ ਦੇ ਬੈਕਲਾਗ ਨਾਲ ਨਜਿੱਠਣ ਅਤੇ ਕੋਵਿਡ ਤੋਂ ਬਾਅਦ ਰਿਕਵਰੀ ਲਈ ਹੋਣਗੇ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਤਾਲਾਬੰਦੀ ਦੇ ਬਾਵਜੂਦ ਕੋਰੋਨਾ ਦੇ ਰਿਕਾਰਡ ਮਾਮਲੇ ਆਏ ਸਾਹਮਣੇ
ਮੌਰਗਨ ਅਨੁਸਾਰ ਕੋਵਿਡ ਮਹਾਮਾਰੀ ਦਾ ਵੇਲਜ਼ ਵਿੱਚ ਐੱਨ ਐੱਚ ਐੱਸ ਅਤੇ ਸਮਾਜਿਕ ਸੇਵਾਵਾਂ 'ਤੇ ਬਹੁਤ ਪ੍ਰਭਾਵ ਪਿਆ ਹੈ ਅਤੇ ਅਜੇ ਵੀ ਇਸ ਨਾਲ ਨਜਿੱਠਣ ਵਿੱਚ ਕਈ ਖਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹਨਾਂ ਵਿੱਚ ਵਿੱਚ ਟੀਕਾਕਰਨ ਪ੍ਰੋਗਰਾਮ, ਟੈਸਟਿੰਗ, ਪੀ ਪੀ ਈ ਅਤੇ ਲਾਗ ਨਿਯੰਤਰਣ ਦੇ ਨਵੇਂ ਸਫਾਈ ਮਾਪਦੰਡ ਸ਼ਾਮਲ ਹਨ। ਇਸਦੇ ਇਲਾਵਾ ਕੋਰੋਨਾ ਦੇ ਪ੍ਰਭਾਵ ਕਾਰਨ ਵੇਲਜ਼ ਵਿੱਚ ਹੋਰ ਇਲਾਜਾਂ ਲਈ ਉਡੀਕ ਸੂਚੀਆਂ ਵਿੱਚ ਵੀ 33% ਤੋਂ ਵੱਧ ਦਾ ਵਾਧਾ ਹੋਇਆ ਹੈ ਅਤੇ ਹੁਣ ਇਹ ਰਿਕਾਰਡ ਪੱਧਰ 'ਤੇ ਹਨ। ਉਡੀਕ ਸੂਚੀਆਂ ਦਾ ਸਾਹਮਣਾ ਕਰ ਰਹੇ ਸਿਹਤ ਬੋਰਡਾਂ ਨੂੰ ਉਨ੍ਹਾਂ ਦੀ ਰਿਕਵਰੀ ਯੋਜਨਾਵਾਂ ਲਈ 100 ਮਿਲੀਅਨ ਪੌਂਡ ਦਾ ਫੰਡ ਦਿੱਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਮਰੀਜ਼ਾਂ ਦੇ ਇਲਾਜ ਵਿੱਚ ਤੇਜ਼ੀ ਲਿਆਉਣਾ ਸ਼ਾਮਲ ਹੈ ਜੋ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ।