ਪੱਛਮੀ ਆਸਟਰੇਲੀਆ ''ਚ ਲਾਪਤਾ ਹੋਏ ਵਿਅਕਤੀ ਦੀ ਪੁਲਸ ਨੇ ਕੀਤੀ ਭਾਲ

01/13/2017 3:35:59 PM

ਪਰਥ— ਪੱਛਮੀ ਆਸਟਰੇਲੀਆ ਦੇ ਪਰਥ ''ਚ ਕੱਲ ਭਾਵ ਵੀਰਵਾਰ ਨੂੰ ਲਾਪਤਾ ਹੋਏ ਇਕ ਵਿਅਕਤੀ ਦਾ ਪੁਲਸ ਨੇ ਪਤਾ ਲਾ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਸੁਰੱਖਿਆ ਹੈ। ਦੱਸਣ ਯੋਗ ਹੈ ਕਿ 46 ਸਾਲਾ ਸ਼ੇਨ ਲੀ ਦੀ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਸ਼ੇਨ ਨੂੰ ਆਖਰੀ ਵਾਰ ਵੀਰਵਾਰ ਦੀ ਸਵੇਰ ਨੂੰ ਉੱਤਰੀ ਪੁੱਲ ''ਤੇ ਦੇਖਿਆ ਗਿਆ ਸੀ। ਪੁਲਸ ਮੁਤਾਬਕ ਸ਼ੇਨ ਨੂੰ ਸੁਰੱਖਿਅਤ ਲੱਭ ਲਿਆ ਗਿਆ ਹੈ। ਉਸ ਦੀ ਭਾਲ ਲਈ ਜਨਤਾ ਨੂੰ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਗਈ ਸੀ।

Tanu

News Editor

Related News