VVIP ਹੈਲੀਕਾਪਟਰ ਘਪਲਾ ਮਾਮਲਾ : ਮਿਸ਼ੇਲ ਦੇ ਪਰਿਵਾਰ ਨੇ ਬ੍ਰਿਟੇਨ ਸਰਕਾਰ ਤੋਂ ਦਖਲਅੰਦਾਜ਼ੀ ਦੀ ਲਗਾਈ ਗੁਹਾਰ
Thursday, Jun 03, 2021 - 11:49 PM (IST)
ਲੰਡਨ- ਵੀ. ਵੀ. ਆਈ. ਪੀ. ਹੈਲੀਕਾਪਟਰ ਘਪਲਾ ਮਾਮਲੇ ’ਚ ਦੋਸ਼ੀ ਕ੍ਰਿਸ਼ਚੀਅਨ ਮਿਸ਼ੇਲ ਦੇ ਪਰਿਵਾਰ ਨੇ ਵੀਰਵਾਰ ਨੂੰ ਭਾਰਤ ’ਚ ਚਲ ਰਹੀ ਕੋਵਿਡ-19 ਮਹਾਮਾਰੀ ਵਿਚਾਲੇ ਉਨ੍ਹਾਂ ਦੀ ਸਿਹਤ ਲਈ ਚਿੰਤਾ ਪ੍ਰਗਟ ਕੀਤੀ ਅਤੇ ਬ੍ਰਿਟਿਸ਼ ਸਰਕਾਰ ਤੋਂ ਵੀ. ਵੀ. ਆਈ. ਪੀ. ਵਲੋਂ ਦਖਲਅੰਦਾਜ਼ੀ ਕਰਨ ਦੀ ਬੇਨਤੀ ਕੀਤੀ। ਹੈਲੀਕਾਪਟਰ ਘਪਲੇ ਦਾ ਦੋਸ਼ੀ ਨਵੀਂ ਦਿੱਲੀ ਦੀ ਤਿਹਾੜ ਜੇਲ ’ਚ ਬੰਦ ਹੈ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਬੱਲੇਬਾਜ਼ ਕਾਨਵੇ ਨੇ ਤੋੜਿਆ ਸੌਰਵ ਗਾਂਗੁਲੀ ਦਾ 25 ਸਾਲ ਪੁਰਾਣਾ ਰਿਕਾਰਡ
ਵਿਵਾਦਪੂਰਨ ਹੈਲੀਕਾਪਟਰ ਸੌਦੇ ਸਬੰਧੀ ਯੂ. ਏ. ਈ. ਤੋਂ ਭਾਰਤ ਹਵਾਲਗੀ ਕੀਤੇ ਗਏ ਬ੍ਰਿਟਿਸ਼ ਬਿਚੌਲੀਏ ਦੇ ਬੇਟੇ ਅਲਾਰਿਕ ਅਤੇ ਅਲੋਈਸ ਮਿਸ਼ੇਲ ਨੇ ਕਿਹਾ ਕਿ ਉਹ ਦੇਸ਼ ਦੀਆਂ ਜੇਲਾਂ ’ਚ ਚਲ ਰਹੀ ਕੋਰੋਨਾ ਮਹਾਮਾਰੀ ਵਿਚਾਲੇ ਆਪਣਏ ਪਿਤਾ ਦੀ ਸਿਹਤ ਲਈ ਚਿੰਤਤ ਸਨ ਅਤੇ ਉਨ੍ਹਾਂ ਦੇ ਗੁਰਦੇ ਦੀ ਪੱਥਰੀ ਨਾਲ ਸਬੰਧਤ ਸਮੱਸਿਆ ਹੈ। 26 ਸਾਲਾ ਅਲਾਰਿਕ ਨੇ ਕਿਹਾ ਕਿ ਭਾਰਤ ਨੂੰ ਕਿਤੇ ਨਾ ਕਿਤੇ ਸਾਡੇ ਪਿਤਾ ਕਈ ਸਾਲਾਂ ਤੋਂ ਘਰ ਮੰਨਦੇ ਹਨ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਹਵਾਲਗੀ ਮਾਮਲੇ ’ਚ ਸਾਰੀਆਂ ਪ੍ਰਕਿਰਿਆਵਾਂ ਦੀ ਪਾਲਣ ਕੀਤੀ ਗਈ ਸੀ। ਹਾਲਾਂਕਿ, ਮਿਸ਼ੇਲ ਦੀ ਕਾਨੂੰਨ ਟੀਮ ਦਾ ਦੋਸ਼ ਹੈ ਕਿ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ-ਮਕਤੂਮ ਦੀ ਬੇਟੀ-ਰਾਜਕੁਮਾਰੀ ਲਤੀਫਾ ਦੀ ਵਾਪਸੀ ਲਈ ਉਸਨੂੰ ਭਾਰੀਤ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।
ਇਹ ਖ਼ਬਰ ਪੜ੍ਹੋ- ਅਗਲੇ ਹਫਤੇ ਤੋਂ ਖੇਡੇ ਜਾਣਗੇ PSL 6 ਦੇ ਬਚੇ ਹੋਏ ਮੈਚ, 24 ਜੂਨ ਨੂੰ ਹੋਵੇਗਾ ਫਾਈਨਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।