ਹੌਲੈਂਡ ''ਚ ਬੁਰਕਾ ਪਾਬੰਦੀ ''ਤੇ ਹੋਵੇਗੀ ਵੋਟਿੰਗ, ਉਲੰਘਣ ਕਰਨ ''ਤੇ ਲੱਗੇਗਾ ਜੁਰਮਾਨਾ

06/16/2018 1:25:43 AM

ਹੌਲੈਂਡ— ਨੀਦਰਲੈਂਡ ਦੇ ਹੌਲੈਂਡ 'ਚ ਔਰਤਾਂ ਬੁਰਕਾ ਪਹਿਨਣ ਜਾਂ ਨਹੀਂ ਇਸ 'ਤੇ ਅਗਲੇ ਹਫਤੇ ਜਨਤਕ ਸਥਲ 'ਤੇ ਵੋਟਿੰਗ ਹੋਵੇਗੀ। ਇਥੇ ਬੁਰਕੇ 'ਤੇ ਪਾਬੰਦੀ ਲਗਾਏ ਜਾਣ ਦੇ ਲਈ ਲਿਆਂਦੀ ਗਈ ਯੋਜਨਾ 'ਤੇ ਵਿਵਾਦ ਖੜ੍ਹਾ ਹੋ ਗਿਆ ਸੀ। ਜੇਕਰ ਪਾਬੰਦੀ ਦੇ ਪੱਖ 'ਚ ਮਤਦਾਨ ਹੁੰਦਾ ਹੈ ਤਾਂ ਨੀਦਰਲੈਂਡ ਦੇ ਕਿਸੇ ਵੀ ਸਕੂਲ, ਹਸਪਤਾਲ, ਜਨਤਕ ਥਾਵਾਂ ਤੇ ਸਰਕਾਰੀ ਭਵਨਾਂ 'ਚ ਚਿਹਰਾ ਢੱਕ ਕੇ ਜਾਣ ਦੀ ਮਨਾਹੀ ਹੋਵੇਗੀ। ਇਸ ਦਾ ਉਲੰਘਣ ਕਰਨ 'ਤੇ 27 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।
ਇਹ ਨਿਯਮ ਗੈਰ-ਧਾਰਮਿਕ ਸਕਾਈ ਮਾਸਕ ਤੇ ਚਿਹਰੇ ਨੂੰ ਪੂਰੀ ਤਰ੍ਹਾਂ ਨਾਲ ਢੱਕਣ ਵਾਲੇ ਹੈਲਮਟ 'ਤੇ ਵੀ ਲਾਗੂ ਹੋਵੇਗਾ। ਵੋਟਿੰਗ ਦੇ ਦੌਰਾਨ ਇਸ ਪ੍ਰਸਤਾਵ ਨੂੰ ਸੰਸਦ ਦੇ ਉੱਚ ਸਦਨ 'ਚ ਬਹੁਮਤ ਮਿਲ ਸਕਦਾ ਹੈ। ਇਸ ਪ੍ਰਸਤਾਵ ਨੂੰ ਪਹਿਲੀ ਵਾਰ 13 ਸਾਲ ਪਹਿਲਾਂ ਲਿਆਂਦਾ ਗਿਆ ਸੀ। ਦੋ ਸਾਲ ਪਹਿਲਾਂ ਹੇਠਲੇ ਸਦਨ 'ਚ ਇਸ ਨੂੰ ਸਮਰਥਨ ਮਿਲਿਆ ਸੀ। ਮੰਗਲਵਾਰ ਨੂੰ ਹੋਈ ਇਸ 'ਤੇ ਬਹਿਸ 'ਚ 19 ਜੂਨ ਨੂੰ ਵੋਟਿੰਗ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ।
ਪਿਛਲੇ ਹਫਤੇ ਡੈਨਮਾਰਕ ਜਨਤਕ ਥਾਵਾਂ 'ਤੇ ਮੁੰਹ ਢੱਕਣ 'ਤੇ ਪਾਬੰਦੀ ਲਗਾਉਣ ਵਾਲਾ ਆਖਰੀ ਯੂਰਪੀ ਦੇਸ਼ ਬਣਿਆ ਸੀ। ਹਾਲਾਂਕਿ ਮਨੁੱਖੀ ਅਧਿਕਾਰ ਪ੍ਰਚਾਰਕਾਂ ਨੇ ਡੈਨਮਾਰਕ ਦੇ ਇਸ ਕਦਮ ਦੀ ਨਿੰਦਾ ਕੀਤੀ ਸੀ। ਉਨ੍ਹਾਂ ਨੇ ਇਸ ਨੂੰ ਔਰਤਾਂ ਦੇ ਅਧਿਕਾਰ ਦੇ ਖਿਲਾਫ ਕਰਾਰ ਦਿੱਤਾ ਸੀ।


Related News