UK 'ਚ ਇੱਛਾਮੌਤ ਬਿੱਲ 'ਤੇ ਵੋਟਿੰਗ, ਜਲਦ ਬਣ ਸਕਦਾ ਹੈ ਕਾਨੂੰਨ
Saturday, Nov 30, 2024 - 10:46 AM (IST)
ਲੰਡਨ (ਭਾਸ਼ਾ): ਬ੍ਰਿਟੇਨ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਦੇ ਸੰਸਦ ਮੈਂਬਰਾਂ ਨੇ ਇੱਛਮੌਤ ਵਾਲੇ ਬਿੱਲ 'ਤੇ ਵੋਟਿੰਗ ਕੀਤੀ। ਸ਼ੁੱਕਰਵਾਰ ਨੂੰ ਇੰਗਲੈਂਡ ਅਤੇ ਵੇਲਜ਼ ਵਿੱਚ ਗੰਭੀਰ ਰੋਗਾਂ ਤੋਂ ਪੀੜਤ ਲੋਕਾਂ ਨੂੰ ਆਪਣੀ ਜ਼ਿੰਦਗੀ ਖ਼ਤਮ ਕਰਨ ਲਈ ਡਾਕਟਰੀ ਸਹਾਇਤਾ ਦੀ ਬੇਨਤੀ ਕਰਨ ਦੀ ਇਜਾਜ਼ਤ ਦੇਣ ਵਾਲੇ ਇਤਿਹਾਸਕ ਬਿੱਲ ਦੇ ਹੱਕ ਵਿੱਚ ਵੋਟ ਦਿੱਤੀ। ਲੇਬਰ ਪਾਰਟੀ ਦੇ ਸੰਸਦ ਮੈਂਬਰ ਕਿਮ ਲੀਡਬੀਟਰ ਦੁਆਰਾ ਇੱਕ ਨਿੱਜੀ ਬਿੱਲ ਵਜੋਂ ਪੇਸ਼ ਕੀਤੇ ਗਏ ਅਡਲਟਸ ਵਿਦ ਟਰਮੀਨਲ ਇਲਨੈਸ (ਐਂਡ ਆਫ ਲਾਈਫ) ਬਿੱਲ ਦੇ ਹੱਕ ਵਿੱਚ 330 ਵੋਟਾਂ ਪਈਆਂ, ਜਦੋਂ ਕਿ ਵਿਰੋਧ ਵਿੱਚ 275 ਵੋਟਾਂ ਪਈਆਂ।
ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਸੱਭਿਆਚਾਰ ਮੰਤਰੀ ਲੀਜ਼ਾ ਨੰਦੀ ਉਨ੍ਹਾਂ ਬ੍ਰਿਟਿਸ਼-ਭਾਰਤੀ ਸੰਸਦ ਮੈਂਬਰਾਂ ਵਿੱਚੋਂ ਸਨ ਜਿਨ੍ਹਾਂ ਨੇ ਬਿੱਲ ਦੇ ਹੱਕ ਵਿੱਚ ਵੋਟ ਪਾਈ। ਇਸ ਦੇ ਨਾਲ ਹੀ ਸ਼ੈਡੋ ਵਿਦੇਸ਼ ਮੰਤਰੀ ਪ੍ਰੀਤੀ ਪਟੇਲ ਅਤੇ ਸਾਬਕਾ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਬਿੱਲ ਦੇ ਖਿਲਾਫ ਵੋਟ ਪਾਉਣ ਵਾਲਿਆਂ 'ਚ ਸ਼ਾਮਲ ਹਨ।
ਹਾਊਸ ਆਫ ਲਾਰਡਜ਼ ਨੂੰ ਭੇਜਿਆ ਜਾਵੇਗਾ ਬਿੱਲ
ਇਸ ਦਾ ਮਤਲਬ ਹੈ ਕਿ ਬਿੱਲ ਨੂੰ ਸੋਧ ਅਤੇ ਵਿਚਾਰ ਲਈ ਸੰਸਦ ਦੇ ਉਪਰਲੇ ਸਦਨ ਹਾਊਸ ਆਫ ਲਾਰਡਜ਼ ਨੂੰ ਭੇਜਿਆ ਜਾਵੇਗਾ। ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਬੁਲਾਰੇ, ਜਿਨ੍ਹਾਂ ਨੇ ਬਿੱਲ ਦੇ ਹੱਕ ਵਿੱਚ ਵੋਟ ਪਾਈ, ਨੇ ਕਿਹਾ, "ਦੇਸ਼ ਭਰ ਦੇ ਲੋਕ ਅੱਜ ਦੀ ਵੋਟ ਨੂੰ ਬਹੁਤ ਨੇੜਿਓਂ ਦੇਖ ਰਹੇ ਹੋਣਗੇ।" ਬੁਲਾਰੇ ਨੇ ਕਿਹਾ ਕਿ ਕਾਨੂੰਨ ਵਿਚ ਬਦਲਾਅ ਦਾ ਫ਼ੈਸਲਾ ਸੰਸਦ ਨੇ ਕਰਨਾ ਹੈ ਅਤੇ ਪ੍ਰਧਾਨ ਮੰਤਰੀ ਨੇ ਅਧਿਕਾਰਤ ਤੌਰ 'ਤੇ ਕਿਹਾ ਹੈ ਇਕ ਉਹ ਅਜਿਹਾ ਕੁਝ ਨਹੀਂ ਕਹਿਣਗੇ ਜਾਂ ਕਰਨਗੇ ਜਿਸ ਨਾਲ ਹੋਰ ਲੋਕਾਂ 'ਤੇ ਉਨ੍ਹਾਂ ਦੀ ਵੋਟ ਦੇ ਸਬੰਧ ਵਿੱਚ ਦਬਾਅ ਪਵੇ। ਹਰ ਸੰਸਦ ਮੈਂਬਰ ਨੂੰ ਆਪਣਾ ਮਨ ਬਣਾ ਕੇ ਫ਼ੈਸਲਾ ਕਰਨਾ ਹੋਵੇਗਾ ਕਿ ਉਹ ਕੀ ਕਰਨਾ ਚਾਹੁੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-Trump ਨੂੰ ਮਿਲਣ ਲਈ ਕੈਨੇਡੀਅਨ PM Trudeau ਅਚਾਨਕ ਪਹੁੰਚੇ ਅਮਰੀਕਾ
ਪ੍ਰਸਤਾਵਿਤ ਬਿੱਲ ਤਹਿਤ ਇੰਗਲੈਂਡ ਅਤੇ ਵੇਲਜ਼ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ, ਜੋ ਲਾਇਲਾਜ ਬੀਮਾਰੀ ਨਾਲ ਪੀੜਤ ਹਨ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਮੌਤ ਛੇ ਮਹੀਨਿਆਂ ਦੇ ਅੰਦਰ-ਅੰਦਰ ਹੋਣ ਦੀ ਸੰਭਾਵਨਾ ਹੈ, ਉਹ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਲਈ ਸਹਾਇਤਾ ਦੀ ਬੇਨਤੀ ਕਰਨ ਦੇ ਯੋਗ ਹੋਣਗੇ। ਉਨ੍ਹਾਂ ਨੂੰ ਸੂਚਿਤ, ਸਵੈ-ਇੱਛਤ ਫ਼ੈਸਲਾ ਲੈਣ ਲਈ ਮਾਨਸਿਕ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਇਸ ਪ੍ਰਕਿਰਿਆ ਲਈ ਹਰੇਕ ਕੇਸ ਲਈ ਹਾਈ ਕੋਰਟ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਵਿਅਕਤੀ ਨੂੰ ਆਪਣੇ ਇਰਾਦੇ ਦੀ ਪੁਸ਼ਟੀ ਕਰਨੀ ਹੋਵੇਗੀ। ।
ਬਿੱਲ 'ਚ ਕੀ ਹਨ ਵਿਵਸਥਾਵਾਂ
ਲੀਡਬੀਟਰ ਪਿਛਲੇ ਕਈ ਹਫ਼ਤਿਆਂ ਤੋਂ ਇਸ ਮੁੱਦੇ 'ਤੇ ਸਰਗਰਮੀ ਨਾਲ ਪ੍ਰਚਾਰ ਕਰ ਰਿਹਾ ਹੈ। ਉਸਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸਦੇ ਬਿੱਲ ਵਿੱਚ ਦੁਨੀਆ ਦੇ ਕਿਸੇ ਵੀ ਸਮਾਨ ਕਾਨੂੰਨ ਦੇ "ਸਭ ਤੋਂ ਮਜ਼ਬੂਤ ਸੁਰੱਖਿਆ ਉਪਾਅ" ਸ਼ਾਮਲ ਹਨ। ਬਿੱਲ ਵਿੱਚ ਕੀਤੀ ਗਈ ਵਿਵਸਥਾ ਅਨੁਸਾਰ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਜ਼ਿੰਦਗੀ ਨੂੰ ਖ਼ਤਮ ਕਰਨ ਦੇ ਫ਼ੈਸਲੇ ਲਈ ਦੋ ਡਾਕਟਰਾਂ ਦੀ ਮਨਜ਼ੂਰੀ ਦੀ ਲੋੜ ਹੋਵੇਗੀ, ਜਿਨ੍ਹਾਂ ਨੂੰ ਫਿਰ ਹਾਈ ਕੋਰਟ ਦੇ ਜੱਜ ਤੋਂ ਮਨਜ਼ੂਰੀ ਦੀ ਲੋੜ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।