ਲੰਡਨ 'ਚ 2 ਭਾਰਤੀਆਂ ਨੂੰ ਲੱਗਾ ਲੱਖਾਂ ਦਾ ਜੁਰਮਾਨਾ ! ਕਾਰਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

Thursday, Mar 19, 2026 - 04:21 PM (IST)

ਲੰਡਨ 'ਚ 2 ਭਾਰਤੀਆਂ ਨੂੰ ਲੱਗਾ ਲੱਖਾਂ ਦਾ ਜੁਰਮਾਨਾ ! ਕਾਰਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਲੰਡਨ: ਬਾਹਰਲੇ ਮੁਲਕਾਂ ਵਿਚ ਸਖ਼ਤ ਕਾਨੂੰਨ ਲਾਗੂ ਹਨ। ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨਾ ਅਦਾ ਕਰਨਾ ਪੈਂਦਾ ਹੈ। ਤਾਜ਼ਾ ਮਾਮਲੇ ਵਿਚ ਦੋ ਭਾਰਤੀਆਂ 'ਤੇ 1000-1000 ਪੌਂਡ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ। ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਜਨਤਕ ਥਾਂ 'ਤੇ ਪਾਨ ਥੁੱਕਣ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕਾਨੂੰਨੀ ਸਖ਼ਤੀ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਡਨ ਦੇ ਬ੍ਰੈਂਟ ਇਲਾਕੇ ਦੀ ਕੌਂਸਲ ਨੇ ਸੜਕਾਂ 'ਤੇ ਪਾਨ ਥੁੱਕਣ ਲਈ ਇਨ੍ਹਾਂ ਦੋਵਾਂ 'ਤੇ 1,391-1,391ਪੌਂਡ (3 ਲੱਖ ਤੋਂ ਵੱਧ ਰੁਪਏ) ਦਾ ਭਾਰੀ ਜੁਰਮਾਨਾ ਲਗਾਇਆ ਹੈ।

ਜਾਣੋ ਪੂਰਾ ਮਾਮਲਾ

ਜੁਰਮਾਨੇ ਦਾ ਸਾਹਮਣਾ ਕਰਨ ਵਾਲੇ ਭਾਰਤੀਆਂ ਦੀ ਪਛਾਣ ਅਕਸ਼ਤਕੁਮਾਰ ਭਾਦਰੇ ਪਟੇਲ (31) ਅਤੇ ਹਿਤੇਸ਼ ਪਟੇਲ (32) ਵਜੋਂ ਹੋਈ ਹੈ। ਅਕਸ਼ਤਕੁਮਾਰ ਨੂੰ 11 ਜੂਨ, 2025 ਨੂੰ ਕਿੰਗਸਬਰੀ ਵਿੱਚ ਸੜਕ 'ਤੇ ਪਾਨ ਥੁੱਕਣ ਦਾ ਦੋਸ਼ੀ ਪਾਇਆ ਗਿਆ ਸੀ। ਹਿਤੇਸ਼ ਪਟੇਲ ਨੂੰ 12 ਜੂਨ, 2025 ਨੂੰ ਵੈਮਬਲੀ ਹਿੱਲ ਵਿੱਚ ਜਨਤਕ ਥਾਂ 'ਤੇ ਗੰਦਗੀ ਫੈਲਾਉਣ (ਪਾਨ ਥੁੱਕਣ) ਦਾ ਦੋਸ਼ੀ ਪਾਇਆ ਗਿਆ।

PunjabKesari

ਅਦਾਲਤ ਵਿੱਚ ਪੇਸ਼ ਨਾ ਹੋਣਾ ਪਿਆ ਮਹਿੰਗਾ 

ਦੱਸਿਆ ਜਾ ਰਿਹਾ ਹੈ ਕਿ ਸ਼ੁਰੂ ਵਿੱਚ ਪਾਨ ਥੁੱਕਣ 'ਤੇ ਜੁਰਮਾਨਾ ਸਿਰਫ਼ 100 ਪੌਂਡ (ਲਗਭਗ 12,000 ਰੁਪਏ) ਸੀ। ਹਾਲਾਂਕਿ, ਜਦੋਂ ਇਨ੍ਹਾਂ ਦੋਵਾਂ ਨੇ ਨਿਰਧਾਰਿਤ ਸਮੇਂ ਵਿੱਚ ਜੁਰਮਾਨਾ ਨਹੀਂ ਭਰਿਆ ਅਤੇ ਬਾਅਦ ਵਿੱਚ ਮੈਜਿਸਟ੍ਰੇਟ ਕੋਰਟ ਵਿੱਚ ਸੁਣਵਾਈ ਲਈ ਵੀ ਪੇਸ਼ ਨਹੀਂ ਹੋਏ, ਤਾਂ ਅਦਾਲਤ ਨੇ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਨਾ ਸਿਰਫ਼ ਦੋਸ਼ ਸਾਬਤ ਕੀਤੇ, ਸਗੋਂ ਜੁਰਮਾਨੇ ਦੀ ਰਕਮ ਵਧਾ ਕੇ 1,3991ਪੌਂਡ ਕਰ ਦਿੱਤੀ।

ਕੌਂਸਲ ਨੇ ਕਿਉਂ ਵਰਤੀ ਸਖ਼ਤੀ? 

ਬ੍ਰੈਂਟ ਕੌਂਸਲ ਦੇ ਅਧਿਕਾਰੀਆਂ ਅਨੁਸਾਰ ਸੜਕਾਂ ਅਤੇ ਜਨਤਕ ਥਾਵਾਂ ਤੋਂ ਪਾਨ ਜਾਂ ਗੁਟਖੇ ਦੇ ਦਾਗ ਸਾਫ਼ ਕਰਨਾ ਸਫਾਈ ਕਰਮਚਾਰੀਆਂ ਲਈ ਬਹੁਤ ਮੁਸ਼ਕਲ ਹੁੰਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਕੌਂਸਲ ਨੇ ਇੱਕ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ, ਜਿਸ ਤਹਿਤ ਅਧਿਕਾਰੀ ਰੋਜ਼ਾਨਾ ਗਸ਼ਤ ਕਰਦੇ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਇਹ ਘਟਨਾ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਲਈ ਇੱਕ ਸਬਕ ਹੈ ਕਿ ਸਥਾਨਕ ਸਫਾਈ ਨਿਯਮਾਂ ਦੀ ਅਣਦੇਖੀ ਕਰਨਾ ਵੱਡੀ ਵਿੱਤੀ ਅਤੇ ਕਾਨੂੰਨੀ ਮੁਸੀਬਤ ਦਾ ਕਾਰਨ ਬਣ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News