ਇਰਾਨ ਜੰਗ ਵਿਚਾਲੇ ਜ਼ੈਲੇਂਸਕੀ ਨੇ ਲੰਡਨ ''ਚ ਬ੍ਰਿਟਿਸ਼ PM ਸਟਾਰਮਰ ਤੇ NATO ਮੁਖੀ ਨਾਲ ਕੀਤੀ ਮੁਲਾਕਾਤ

Wednesday, Mar 18, 2026 - 04:13 PM (IST)

ਇਰਾਨ ਜੰਗ ਵਿਚਾਲੇ ਜ਼ੈਲੇਂਸਕੀ ਨੇ ਲੰਡਨ ''ਚ ਬ੍ਰਿਟਿਸ਼ PM ਸਟਾਰਮਰ ਤੇ NATO ਮੁਖੀ ਨਾਲ ਕੀਤੀ ਮੁਲਾਕਾਤ

ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਗੱਲਬਾਤ ਲਈ ਮੰਗਲਵਾਰ ਨੂੰ ਲੰਡਨ ਪਹੁੰਚੇ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ‘ਨਾਟੋ ’ ਦੇ ਜਨਰਲ ਸਕੱਤਰ ਮਾਰਕ ਰੂਟ ਵੀ ਯੂਕ੍ਰੇਨ ਵਿਚ ਸ਼ਾਂਤੀ ਯਤਨਾਂ ਅਤੇ ‘ਰੂਸ ਉੱਤੇ ਪਾਬੰਦੀਆਂ ਦਾ ਦਬਾਅ ਬਣਾਈ ਰੱਖਣ ਦੀ ਲੋੜ’ ਬਾਰੇ ਚਰਚਾ ਕਰਨ ਲਈ ਇਸ ਬੈਠਕ ’ਚ ਸ਼ਾਮਲ ਹੋਏ। ਇਰਾਨ ਜੰਗ ਦੇ ਵਿਚਕਾਰ, ਯੂਰਪੀ ਦੇਸ਼ ਰੂਸ ਵਲੋਂ ਯੂਕ੍ਰੇਨ ’ਤੇ ਕੀਤੇ ਗਏ ਹਮਲੇ ਵੱਲ ਅੰਤਰਰਾਸ਼ਟਰੀ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਬੈਠਕ ਅਮਰੀਕਾ ਵਲੋਂ ਪੱਛਮੀ ਏਸ਼ੀਆ ਵਿਚ ਜੰਗ ਕਾਰਨ ਗਲੋਬਲ ਸਪਲਾਈ ’ਤੇ ਪੈ ਰਹੇ ਦਬਾਅ ਨੂੰ ਘੱਟ ਕਰਨ ਲਈ ਰੂਸ ’ਤੇ ਲੱਗੀਆਂ ਕੁਝ ਤੇਲ ਪਾਬੰਦੀਆਂ ਨੂੰ ਅਸਥਾਈ ਤੌਰ ’ਤੇ ਹਟਾਉਣ ਦੇ ਕੁਝ ਦਿਨਾਂ ਬਾਅਦ ਹੋਈ ਹੈ। ਜ਼ੈਲੇਂਸਕੀ ਨੇ ਪਾਬੰਦੀਆਂ ’ਚ ਢਿੱਲ ਦੇਣ ਦੇ ਅਮਰੀਕੀ ਕਦਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨਾਲ ਰੂਸ ਨੂੰ ਯੂਕ੍ਰੇਨ ’ਤੇ ਆਪਣੇ ਹਮਲੇ ਜਾਰੀ ਰੱਖਣ ਲਈ ਬੇਹੱਦ ਫਾਇਦਾ ਮਿਲੇਗਾ। ਬ੍ਰਿਟੇਨ ਯੂਕ੍ਰੇਨ ਦੇ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਇਕ ‘ਏ.ਆਈ. ਐਕਸੀਲੈਂਸ ਸੈਂਟਰ’ ਨੂੰ ਵੀ ਵਿੱਤੀ ਸਹਾਇਤਾ ਦੇ ਰਿਹਾ ਹੈ।

ਇਹ ਵੀ ਪੜ੍ਹੋ- ਇਤਿਹਾਸਕ ਫ਼ੈਸਲਾ ; ਹੁਣ ਹਫ਼ਤੇ 'ਚ ਸਿਰਫ਼ 4 ਦਿਨ ਖੁੱਲ੍ਹਣਗੇ ਸਕੂਲ ਤੇ ਦਫ਼ਤਰ, SL 'ਚ ਨਵਾਂ Plan ਲਾਗੂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News