ਸੰਸਦ ਨੇ 'ਓਬਾਮਾ ਹੈਲਥ ਕੇਅਰ' 'ਤੇ ਲੱਗਣ ਵਾਲਾ ਟੈਕਸ ਹਟਾਇਆ
Thursday, Jul 18, 2019 - 10:16 AM (IST)

ਵਾਸ਼ਿੰਗਟਨ— ਅਮਰੀਕੀ ਸੰਸਦ 'ਚ ਦੋਹਾਂ ਵਿਰੋਧੀ ਦਲਾਂ ਡੈਮੋਕ੍ਰੇਟਿਕਸ ਅਤੇ ਰੀਪਬਲਿਕਨ ਨੇ ਇਕਜੁਟਤਾ ਦੀ ਇਕ ਵੱਖਰੀ ਉਦਾਹਰਣ ਪੇਸ਼ ਕਰਦੇ ਹੋਏ 'ਓਬਾਮਾ ਹੈਲਥ ਕੇਅਰ' 'ਤੇ ਲੱਗੇ ਵਿਵਾਦਿਤ ਟੈਕਸ ਨੂੰ ਹਟਾਉਣ ਦੇ ਪੱਖ 'ਚ ਵੋਟਿੰਗ ਕੀਤੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਰਿਆਂ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਕਿਫਾਇਤੀ ਸਿਹਤ ਯੋਜਨਾ ਸ਼ੁਰੂ ਕੀਤੀ ਸੀ।
ਟਰੰਪ ਪ੍ਰਸ਼ਾਸਨ ਨੇ ਇਸ ਸਿਹਤ ਯੋਜਨਾ 'ਤੇ ਲੱਗਾ 'ਕੈਡਿਲੇਕ ਟੈਕਸ' ਹਾਲਾਂਕਿ ਕਦੇ ਲਾਗੂ ਨਹੀਂ ਕੀਤਾ ਸੀ। ਬੁੱਧਵਾਰ ਨੂੰ ਇਸ ਨੂੰ ਲੈ ਕੇ ਟੈਕਸ ਦੇ ਪੱਖ 'ਚ 419 ਵੋਟ ਪਈਆਂ ਜਦਕਿ ਵਿਰੋਧ 'ਚ 6 ਵੋਟਾਂ ਪਾਈਆਂ ਗਈਆਂ। ਸਾਲ 2022 ਦੀ ਸ਼ੁਰੂਆਤ 'ਚ ਐਕਲ ਬੀਮਾ ਲਈ 11,200 ਡਾਲਰ ਤੋਂ ਵਧੇਰੇ ਅਤੇ ਪਰਿਵਾਰ ਦੀਆਂ ਨੀਤੀਆਂ ਲਈ 30,100 ਡਾਲਰ 'ਤੇ ਸਿਹਤ ਬੀਮਾ ਯੋਜਨਾਵਾਂ 'ਤੇ 40 ਫੀਸਦੀ ਟੈਕਸ ਲਗਾਉਣਾ ਸੀ।