ਪਹਿਲਾਂ ਭੂਚਾਲ, ਹੁਣ ਜਵਾਲਾਮੁਖੀ ! ਸੜਕਾਂ ''ਤੇ ਖਿੱਲਰਿਆ ਲਾਵਾ, ਖ਼ਾਲੀ ਕਰਵਾਏ ਗਏ ਘਰ
Tuesday, Apr 01, 2025 - 03:18 PM (IST)

ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਮਿਆਂਮਾਰ 'ਚ ਭੂਚਾਲ ਨੇ ਤਬਾਹੀ ਮਚਾ ਰੱਖੀ ਹੈ, ਉੱਥੇ ਹੀ ਹੁਣ ਆਈਸਲੈਂਡ ਤੋਂ ਇਕ ਡਰਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਜਵਾਲਾਮੁਖੀ ਵਿਸਫੋਟ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇਸ ਚਿਤਾਵਨੀ 'ਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਕ ਕਸਬੇ ਤੇ ਬਲੂ ਲੈਗੂਨ ਸਪਾ ਨੂੰ ਖ਼ਾਲੀ ਕਰਵਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਆਈਸਲੈਂਡ ਦੇ ਗ੍ਰਿੰਡਾਵਿਕ ਸ਼ਹਿਰ ਦੇ ਨੇੜੇ ਇਕ ਜਵਾਲਾਮੁਖੀ 'ਚੋਂ ਲਾਵਾ ਨਿਕਲਣਾ ਸ਼ੁਰੂ ਹੋ ਗਿਆ ਹੈ, ਜਿਸ ਮਗਰੋਂ ਇਲਾਕੇ ਦੇ ਕਰੀਬ 40 ਘਰਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਉੱਥੋਂ ਲੋਕਾਂ ਨੂੰ ਹਟਾਉਣਾ ਪਿਆ ਸੀ, ਜਦੋਂ ਕਰੀਬ 800 ਸਾਲਾਂ ਤੱਕ ਸ਼ਾਂਤ ਰਿਹਾ ਇਕ ਜਵਾਲਾਮੁਖੀ ਅਚਾਨਕ ਐਕਟਿਵ ਹੋ ਗਿਆ ਸੀ।
ਮੌਸਮ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੰਗਲਵਾਰ ਨੂੰ ਲਾਵਾ ਨਿਕਲਣ ਦੇ ਨਾਲ-ਨਾਲ ਇਲਾਕੇ 'ਚ ਭੂਚਾਲ ਦਾ ਤਕੜਾ ਝਟਕਾ ਵੀ ਮਹਿਸੂਸ ਕੀਤਾ ਗਿਆ। ਵਿਭਾਗ ਨੇ ਅੱਗੇ ਕਿਹਾ ਕਿ ਹਾਲਾਂਕਿ ਹਾਲੇ ਤੱਕ ਲਾਵਾ ਮੈਦਾਨੀ ਇਲਾਕਿਆਂ ਤੱਕ ਨਹੀਂ ਪਹੁੰਚਿਆ ਹੈ, ਪਰ ਜਵਾਲਾਮੁਖੀ 'ਚ ਵਿਸਫੋਟ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ- ਪਟਾਕਿਆਂ ਦੀ ਫ਼ੈਕਟਰੀ 'ਚ ਹੋ ਗਿਆ ਜ਼ਬਰਦਸਤ ਧਮਾਕਾ, 17 ਲੋਕਾਂ ਦੀ ਸੜ ਕੇ ਹੋਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e