Vladimir Putin ਬਣੇ ਰੂਸ ਦੇ ਸਭ ਤੋਂ 'ਸੈਕਸੀ' ਮਰਦ, ਦੂਜੇ ਨੰਬਰ 'ਤੇ ਰਿਹਾ ਇਹ ਅਦਾਕਾਰ

04/04/2021 3:51:53 AM

ਮਾਸਕੋ - ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਦੇਸ਼ ਦਾ ਸਭ ਤੋਂ ਸੈਕਸੀ ਮਰਦ ਐਲਾਨ ਕੀਤਾ ਗਿਆ ਹੈ। 2000 ਲੋਕਾਂ 'ਤੇ ਕੀਤੇ ਗਏ ਸਰਵੇਖਣ ਵਿਚ 68 ਸਾਲਾਂ ਬੈਚਲਰ ਨੂੰ ਦੇਸ਼ ਦਾ ਸਭ ਤੋਂ ਖੂਬਸੂਰਤ ਮਰਦ ਕਰਾਰ ਦਿੱਤਾ ਗਿਆ। ਸੁਪਰਜਾਬ ਨਾਂ ਦੀ 'ਜਾਬ ਬੋਰਡ ਸਾਈਟ' ਦੇ ਸਰਵੇਖਣ ਵਿਚ 18 ਫੀਸਦੀ ਮਰਦਾਂ ਅਤੇ 17 ਫੀਸਦੀ ਔਰਤਾਂ ਨੇ ਪੁਤਿਨ ਨੂੰ ਦੇਸ਼ ਦਾ ਸਭ ਤੋਂ ਸੈਕਸੀ ਮਰਦ ਚੁਣਿਆ ਪਰ ਇਹ ਪਿਛਲੇ ਸਾਲ ਦੀ ਤੁਲਨਾ ਵਿਚ ਇਹ ਇਕ ਫੀਸਦੀ ਘੱਟ ਸੀ। ਸਾਈਟ ਨੇ ਕਿਹਾ ਕਿ ਵਲਾਦਿਮੀਰ ਪੁਤਿਨ ਨੂੰ ਰੂਸੀ ਅਜੇ ਵੀ ਦੇਸ਼ ਦਾ ਸਭ ਤੋਂ ਸੈਕਸੀ ਮਰਦ ਦੱਸਦੇ ਹਨ।

ਇਹ ਵੀ ਪੜੋ - ਦਵਾਈ ਤੋਂ ਲੈ ਕੇ ਦੁਆ ਤੱਕ ਕੰਮ ਆਉਂਦੇ ਨੇ ਯਮਨ ਦੇ 'Dragon Blood Tree', ਅੱਜ ਖੁਦ ਹਨ ਸੰਕਟ 'ਚ

PunjabKesari

ਸਾਈਟ ਮੁਤਾਬਕ ਇਸ ਟਾਈਟਲ ਲਈ ਨਾ ਹੀ ਕੋਈ ਅਦਾਕਾਰ, ਨਾ ਐਥਲੀਟ ਜਾਂ ਨੇਤਾ ਉਨ੍ਹਾਂ ਨੂੰ ਟੱਕਰ ਦੇ ਸਕਦਾ ਹੈ। ਪੁਤਿਨ ਦੀ ਕਈਆਂ ਤਸਵੀਰਾਂ ਅਕਸਰ ਸ਼ਰਟਲੈੱਸ ਮੱਛਲੀ ਫੜਦੇ ਅਤੇ ਘੁੜਸਵਾਰੀ ਕਰਦੇ ਵੇਲੇ ਸਾਹਮਣੇ ਆਈਆਂ ਹਨ। ਉਨ੍ਹਾਂ 2018 ਵਿਚ ਮੰਨਿਆ ਸੀ ਕਿ ਉਹ ਆਪਣੀਆਂ ਇਨ੍ਹਾਂ ਤਸਵੀਰਾਂ ਵਿਚ ਸ਼ਰਮਿੰਦਾ ਮਹਿਸੂਸ ਨਹੀਂ ਕਰਦੇ ਅਤੇ ਛੁੱਟੀਆਂ ਦੌਰਾਨ ਲੁਕਣ ਦੀ ਜ਼ਰੂਰਤ ਨਹੀਂ ਹੈ। ਮੰਨਿਆ ਜਾ ਰਿਹਾ ਸੀ ਕਿ ਇਨ੍ਹਾਂ ਤਸਵੀਰਾਂ ਵਿਚ ਉਨ੍ਹਾਂ ਨੂੰ ਸ਼ਕਤੀਸ਼ਾਲੀ ਇਨਸਾਨ ਵਜੋਂ ਉਨ੍ਹਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜੋ ਕੋਰੋਨਾ : ਕੁਵੈਤ ਨੇ ਵਿਦੇਸ਼ੀਆਂ ਦੀ ਐਂਟਰੀ 'ਤੇ ਲਾਇਆ ਬੈਨ

PunjabKesari

ਪੁਤਿਨ ਤੋਂ ਬਾਅਦ ਦੂਜੇ ਨੰਬਰ 'ਤੇ ਅਦਾਕਾਰ ਦਿਮਿਤ੍ਰੀ ਨਾਗਿਯੇਵ ਰਹੇ ਅਤੇ ਉਨ੍ਹਾਂ ਪਿੱਛੇ ਡੈਨਿਲਾ ਕੋਜਲੋਵਸਕੀ ਅਤੇ ਕਾਨਸਾਟੰਟਿਨ ਖਾਬੇਸਿੰਕੀ 20 ਫੀਸਦੀ ਦੇ ਫਰਕ ਨਾਲ ਅੱਗੇ ਪਿੱਛੇ ਰਹੇ। ਇਸ ਵਿਚ 300 ਸ਼ਹਿਰਾਂ ਵਿਚੋਂ 1000 ਮਰਦਾਂ ਅਤੇ 2000 ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਥੇ ਹੀ ਰੂਸ 'ਚ ਸੰਸਦ ਦੇ ਉੱਚ ਸਦਨ ਨੇ ਵਲਾਦੀਮਿਰ ਪੁਤਿਨ ਨੂੰ 2024 ਤੋਂ ਬਾਅਦ 2 ਟਰਮ ਲਈ ਰਾਸ਼ਟਰਪਤੀ ਬਣਨ ਵਾਲਾ ਬਿੱਲ ਪਾਸ ਕਰ ਦਿੱਤਾ ਹੈ। ਇਕ ਹਫਤੇ ਪਹਿਲਾਂ ਇਸ ਬਿੱਲ ਨੂੰ ਹੇਠਲੇ ਸਦਨ ਨੇ ਪਾਸ ਕੀਤਾ ਸੀ। ਰਾਸ਼ਟਰਪਤੀ ਪੁਤਿਨ ਦੇ ਦਸਤਖਤ ਹੋਣ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ। ਪਿਛਲੇ ਸਾਲ ਜੂਨ 'ਚ ਜਿਨ੍ਹਾਂ ਸੰਵਿਧਾਨਕ ਸੋਧਾਂ ਲਈ ਰਾਸ਼ਟਰ ਵਿਆਪੀ ਜਨਮਤ ਸੰਗਠਿਤ 'ਚ ਸਹਿਮਤੀ ਮਿਲੀ ਸੀ, ਇਹ ਉਸ ਦਾ ਹੀ ਹਿੱਸਾ ਹੈ।

ਇਹ ਵੀ ਪੜੋ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ 'ਨਿਊਯਾਰਕ ਦੀ ਸਰਕਾਰ' ਚਲਾਉਣ ਦੀ ਤਿਆਰੀ 'ਚ, ਚੋਣਾਂ ਜੂਨ ਨੂੰ

PunjabKesari

ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਪੁਤਿਨ ਦੇ 2036 ਤੱਕ ਲਈ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਪੱਧਰਾ ਹੋ ਜਾਵੇਗਾ। ਇਸ ਤੋਂ ਬਾਅਦ ਇਹ ਬਦਲ ਰਹੇਗਾ ਕਿ ਉਹ ਆਪਣੀ ਮਰਜ਼ੀ ਨਾਲ ਅਹੁਦੇ ਨੂੰ ਛੱਡ ਸਕਦੇ ਹਨ। ਪੁਤਿਨ ਦੀ ਉਮਰ 68 ਸਾਲ ਹੈ ਅਤੇ ਉਨ੍ਹਾਂ ਦਾ ਚੌਥਾ ਕਾਰਜਕਾਲ 2024 ਨੂੰ ਪੂਰਾ ਹੋ ਰਿਹਾ ਹੈ ਪਰ ਸੰਵਿਧਾਨਕ ਬਦਲਾਅ ਤੋਂ ਬਾਅਦ ਉਹ 6 ਸਾਲ ਦੇ ਦੋ ਹੋਰ ਕਾਰਜਕਾਲ ਪੂਰੇ ਕਰ ਸਕਦੇ ਹਨ। ਪੁਤਿਨ ਸਾਲ 2000 ਤੋਂ ਹੀ ਰੂਸ ਦੀ ਸੱਤਾ 'ਚ ਹਨ।

ਇਹ ਵੀ ਪੜੋ Nike ਨੇ ਇਨਸਾਨੀ ਖੂਨ ਵਾਲੇ 'ਸ਼ੈਤਾਨੀ ਬੂਟਾਂ' ਖਿਲਾਫ ਜਿੱਤਿਆ ਮੁਕੱਦਮਾ, ਜਾਣੋ ਕੀ ਹੈ ਪੂਰਾ ਮਾਮਲਾ


Khushdeep Jassi

Content Editor

Related News