ਵਿਵੇਕ ਰਾਮਾਸਵਾਮੀ ਨੇ ਪੂਰੇ ਦੇਸ਼ ''ਚ ਇੱਕੋ ਦਿਨ ਵੋਟਿੰਗ ਕਰਵਾਉਣ ਦੀ ਕੀਤੀ ਮੰਗ
Friday, Oct 25, 2024 - 01:29 PM (IST)
ਵਾਸ਼ਿੰਗਟਨ (ਭਾਸ਼ਾ)- ਉਦਯੋਗਪਤੀ ਤੋਂ ਸਿਆਸਤਦਾਨ ਬਣੇ ਵਿਵੇਕ ਰਾਮਾਸਵਾਮੀ ਨੇ ਸਮੇਂ ਤੋਂ ਪਹਿਲਾਂ ਵੋਟਿੰਗ ਦਾ ਵਿਰੋਧ ਕੀਤਾ ਅਤੇ ਇਸ ਪ੍ਰਣਾਲੀ ਦੀ ਬਜਾਏ ਪੂਰੇ ਦੇਸ਼ ਵਿਚ ਇਕ ਹੀ ਦਿਨ ਵੋਟਿੰਗ ਕਰਵਾਉਣ ਅਤੇ ਵੋਟਰਾਂ ਦੀ ਪਛਾਣ ਦੀ ਪੁਸ਼ਟੀ ਲਈ ਪਛਾਣ ਪੱਤਰ ਲਾਜ਼ਮੀ ਕਰਨ ਦੀ ਮੰਗ ਕੀਤੀ ਹੈ। ਰਾਮਾਸਵਾਮੀ ਨੇ ਵੀਰਵਾਰ ਨੂੰ ਅਮਰੀਕੀ ਰਾਜ ਐਰੀਜ਼ੋਨਾ ਵਿੱਚ ਇੱਕ ਚੋਣ ਰੈਲੀ ਵਿੱਚ ਕਿਹਾ, “ਮੈਂ ਤੁਹਾਡੇ ਨਾਲ ਇਮਾਨਦਾਰ ਰਹਾਂਗਾ। ਮੈਨੂੰ ਸਮੇਂ ਤੋਂ ਪਹਿਲਾਂ ਵੋਟਿੰਗ ਪਸੰਦ ਨਹੀਂ ਹੈ। ਮੇਰਾ ਮੰਨਣਾ ਹੈ ਕਿ ਸਾਨੂੰ ਇੱਕ ਦਿਨ ਪੂਰੇ ਦੇਸ਼ ਵਿੱਚ ਵੋਟਿੰਗ ਕਰਵਾਉਣ ਦੀ ਜ਼ਰੂਰਤ ਹੈ ਅਤੇ ਉਸ ਦਿਨ ਪੂਰੇ ਦੇਸ਼ ਵਿੱਚ ਰਾਸ਼ਟਰੀ ਛੁੱਟੀ ਹੋਣੀ ਚਾਹੀਦੀ ਹੈ।''
ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ 150 ਸਾਲ ਪੁਰਾਣੀ 'ਨੇਟਿਵ ਅਮਰੀਕਨ' ਬੋਰਡਿੰਗ ਸਕੂਲ ਨੀਤੀ ਲਈ ਮੰਗਣਗੇ ਮੁਆਫ਼ੀ
ਉਨ੍ਹਾਂ ਕਿਹਾ, ''ਇਸ ਵੋਟਿੰਗ ਪ੍ਰਕਿਰਿਆ ਵਿੱਚ ਬੈਲਟ ਪੇਪਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਪਛਾਣ ਪੱਤਰ ਜਾਰੀ ਕੀਤੇ ਜਾਣੇ ਚਾਹੀਦੇ ਹਨ। ਸਰਕਾਰ ਦੀ ਵਰਤੋਂ ਵੋਟਰ ਫਾਈਲ ਨਾਲ ਕੀਤੀ ਜਾਣੀ ਚਾਹੀਦੀ ਹੈ। ਮੇਰਾ ਮੰਨਣਾ ਇਹੀ ਹੈ। ਡੋਨਾਲਡ ਟਰੰਪ ਵੀ ਇਸ ਦਾ ਸਮਰਥਨ ਕਰਦੇ ਹਨ।'' ਇਸ ਰੈਲੀ ਨੂੰ ਡੋਨਾਲਡ ਟਰੰਪ ਨੇ ਸੰਬੋਧਨ ਕੀਤਾ। ਰਾਮਾਸਵਾਮੀ ਨੇ ਕਿਹਾ, “ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦਾ ਹਾਂ। (ਵੋਟਿੰਗ ਦੇ) ਇਸ ਨਿਯਮ ਨੂੰ ਬਦਲਣ ਲਈ ਤੁਹਾਨੂੰ ਸਾਡਾ ਸਮਰਥਨ ਕਰਨਾ ਹੋਵੇਗਾ। ਇਸ ਲਈ ਰਿਪਬਲਿਕਨ ਪਾਰਟੀ ਦਾ ਮੈਂਬਰ ਹੋਣ ਦੇ ਨਾਤੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਬੇਸ਼ੱਕ ਸਾਨੂੰ ਜਲਦੀ ਵੋਟਿੰਗ ਪਸੰਦ ਨਹੀਂ ਹੈ ਪਰ ਫਿਰ ਵੀ ਉੱਥੇ ਜਾ ਕੇ ਵੋਟ ਪਾਈਏ ਕਿਉਂਕਿ ਅਸੀਂ ਚੋਣਾਂ ਜਿੱਤ ਕੇ ਦੇਸ਼ ਨੂੰ ਬਚਾਉਣਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।