ਕੈਲਸ਼ੀਅਮ, ਵਿਟਾਮਿਨ-ਡੀ ਦੀਆਂ ਦਵਾਈਆਂ ਨਾਲ ਫ੍ਰੈਕਚਰ ਦਾ ਖਤਰਾ ਘਟਣ ਦੀ ਸੰਭਾਵਨਾ ਘੱਟ

01/02/2018 2:42:12 AM

ਬੀਜਿੰਗ— ਕੈਲਸ਼ੀਅਮ, ਵਿਟਾਮਿਨ-ਡੀ ਜਾਂ ਦੋਵਾਂ ਦਵਾਈਆਂ ਨਾਲ ਬਜ਼ੁਰਗਾਂ ਦੇ ਚੂਲੇ ਜਾਂ ਹੋਰ ਕਿਸੇ ਫ੍ਰੈਕਚਰ ਤੋਂ ਬਚਣ ਦੀ ਸੰਭਾਵਨਾ ਘੱਟ ਹੈ। 'ਜਰਨਲ ਆਫ ਦਿ ਅਮਰੀਕਨ ਮੈਡੀਕਲ ਐਸੋਸੀਏਸ਼ਨ' ਵਿਚ ਛਪੇ ਅਧਿਐਨ ਮੁਤਾਬਕ 'ਆਸਟੀਓਪੋਰੋਸਿਸ' (ਹੱਡੀਆਂ ਸਬੰਧੀ) ਤੋਂ ਪੀੜਤ ਬਜ਼ੁਰਗਾਂ ਨੂੰ ਫ੍ਰੈਕਚਰ ਤੋਂ ਬਚਣ ਲਈ ਕੈਲਸ਼ੀਅਮ ਤੇ ਵਿਟਾਮਿਨ-ਡੀ ਦੀਆਂ ਦਵਾਈਆਂ ਦੀ ਸਿਫਾਰਸ਼ ਕਰਦੇ ਹਨ।
ਖੋਜਕਾਰਾਂ ਨੇ ਕਿਹਾ ਕਿ ਪੁਰਾਣੇ ਅਧਿਐਨ 'ਚ ਦਵਾਈਆਂ ਅਤੇ ਫ੍ਰੈਕਚਰ ਦੇ ਖਤਰੇ ਵਿਚਾਲੇ ਸਬੰਧ ਨੂੰ ਲੈ ਕੇ ਰਲੇ-ਮਿਲੇ ਨਤੀਜੇ ਸਾਹਮਣੇ ਆਏ ਹਨ। ਚੀਨ ਦੇ ਤਿਆਨਜਿਨ ਹਸਪਤਾਲ ਦੇ ਖੋਜਕਾਰਾਂ ਵਲੋਂ ਕੀਤੇ ਗਏ ਅਧਿਐਨ 'ਚ 50 ਤੋਂ ਵੱਧ ਉਮਰ ਦੇ 51145 ਬਾਲਗਾਂ ਨੂੰ ਸ਼ਾਮਲ ਕੀਤਾ ਗਿਆ। ਇਹ ਬਜ਼ੁਰਗ ਆਪਣੇ ਪਰਿਵਾਰਾਂ ਨਾਲ ਰਹਿੰਦੇ ਹਨ, ਕਿਸੇ ਨਰਸਿੰਗ ਹੋਮ ਜਾਂ ਰਿਹਾਇਸ਼ੀ ਮੈਡੀਕਲ ਕੇਂਦਰਾਂ 'ਚ ਨਹੀਂ। ਅਧਿਐਨ 'ਚ ਪਾਇਆ ਗਿਆ ਕਿ ਦਵਾਈਆਂ ਦਾ ਨਵੇਂ ਫ੍ਰੈਕਚਰ ਹੋਣ ਨਾਲ ਕੋਈ ਸਬੰਧ ਨਹੀਂ ਹੈ।


Related News