ਜਰਮਨ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ, ਦਿੱਲੀ ਤੋਂ ਫ੍ਰੈਂਕਫਰਟ ਲਈ ਉਡਾਣ ਸ਼ੁਰੂ ਕਰੇਗੀ ਵਿਸਤਾਰਾ

Friday, Jan 08, 2021 - 11:53 AM (IST)

ਜਰਮਨ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ, ਦਿੱਲੀ ਤੋਂ ਫ੍ਰੈਂਕਫਰਟ ਲਈ ਉਡਾਣ ਸ਼ੁਰੂ ਕਰੇਗੀ ਵਿਸਤਾਰਾ

ਨਵੀਂ ਦਿੱਲੀ — ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਇੰਸ ਦੇ ਸਾਂਝੇ ਉੱਦਮ ਵਾਲੀ ਵਿਸਤਾਰਾ ਏਅਰਲਾਇੰਸ ਅਗਲੇ ਮਹੀਨੇ ਤੋਂ ਦਿੱਲੀ ਤੋਂ ਜਰਮਨ ਦੇ ਸ਼ਹਿਰ ਫ੍ਰੈਂਕਫਰਟ ਲਈ ਉਡਾਣ ਭਰੇਗੀ। ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਉਹ 18 ਫਰਵਰੀ 2021 ਤੋਂ ਦਿੱਲੀ ਤੋਂ ਫ੍ਰੈਂਕਫਰਟ ਲਈ ਉਡਾਣ ਭਰਨੀ ਸ਼ੁਰੂ ਕਰੇਗੀ।

ਇਹ ਉਡਾਣ ਹਫਤੇ ਵਿਚ ਦੋ ਦਿਨ ਵੀਰਵਾਰ ਅਤੇ ਸ਼ਨੀਵਾਰ ਨੂੰ ਉਪਲਬਧ ਹੋਵੇਗੀ। ਇਹ ਸੇਵਾ ਬੀ 787-9 ਜਹਾਜ਼ਾਂ ਰਾਹੀਂ ਮੁਹੱਈਆ ਕਰਵਾਈ ਜਾਏਗੀ। ਵਿਸਤਾਰਾ ਦਾ ਦਿੱਲੀ-ਫ੍ਰੈਂਕਫਰਟ ਰਾਊਂਡ ਟਰਿੱਪ ਕਿਰਾਇਆ ਇਕਾਨਮੀ ਕਲਾਸ ਲਈ 53,499 ਰੁਪਏ, ਪ੍ਰੀਮੀਅਮ ਇਕਨਾਮਿਕਸ ਕਲਾਸ ਲਈ 82,599 ਰੁਪਏ, ਬਿਜਨਸ ਕਲਾਸ ਲਈ 149,899 ਰੁਪਏ ਹੋਵੇਗਾ।

ਇਹ ਵੀ ਪੜ੍ਹੋ : ਕੇਂਦਰੀ ਖੇਡ ਮੰਤਰੀ ਨੇ ਪਿਯੂਸ਼ ਗੋਇਲ ਨੂੰ ਲਿਖਿਆ ਪੱਤਰ, ਖਿਡਾਰੀਆਂ ਦੇ ਹਿੱਤਾਂ ਲਈ ਰੱਖੀ ਇਹ ਮੰਗ

ਵਿਸਤਾਰਾ ਏਅਰ ਲਾਈਨ ਲਈ ਗੂਗਲ ’ਤੇ ਸਿੱਧੇ ਟਿਕਟ ਬੁੱਕ ਕਰਵਾ ਸਕਦੇ ਹਨ

ਹਾਲ ਹੀ ਵਿਚ ਵਿਸਤਾਰਾ ਏਅਰਲਾਇੰਸ ਨੇ ਹਵਾਈ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਕੰਪਨੀ ਨੇ ਹਵਾਈ ਯਾਤਰੀਆਂ ਲਈ ਟਿਕਟਾਂ ਬੁੱਕ ਕਰਨਾ ਸੌਖਾ ਕਰ ਦਿੱਤਾ ਹੈ। ਹੁਣ ਜੇ ਤੁਸੀਂ ਵਿਸਤਾਰਾ ਏਅਰ ਲਾਈਨ ਦੀਆਂ ਟਿਕਟਾਂ ਬੁੱਕ ਕਰਦੇ ਹੋ ਤਾਂ ਕਿਸੇ ਐਪ ਦੀ ਜ਼ਰੂਰਤ ਨਹੀਂ ਪਵੇਗੀ।

ਕੰਪਨੀ ਦੇ ਅਨੁਸਾਰ ਯਾਤਰੀ ਹੁਣ ਗੂਗਲ ਦੇ ਫੀਚਰ ‘ਬੁੱਕ ਆਨ ਗੂਗਲ’ ’ਤੇ ਸਿੱਧੇ ਜਾ ਕੇ ਟਿਕਟ ਬੁੱਕ ਕਰ ਸਕਦੇ ਹਨ। ਵਿਸਤਾਰਾ ਏਅਰਲਾਇੰਸ ਦੇ ਮੁੱਖ ਵਪਾਰਕ ਅਧਿਕਾਰੀ ਵਿਨੋਦ ਕੰਨਨ ਨੇ ਉਮੀਦ ਜਤਾਈ ਹੈ ਕਿ ਗੂਗਲ ’ਤੇ ਇਸ ਨਵੀਂ ਵਿਸ਼ੇਸ਼ਤਾ ਨਾਲ ਯਾਤਰੀਆਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਟਿਕਟਾਂ ਦੀ ਬੁਕਿੰਗ ਕਰਨ ਦਾ ਵਧੀਆ ਤਜ਼ਰਬਾ ਮਿਲੇਗਾ। ਇਸ ਦੇ ਨਾਲ ਹੀ ਯਾਤਰੀਆਂ ਨੂੰ ਹੁਣ ਵਿਸਤਾਰਾ ਟਿਕਟਾਂ ਲਈ ਕਿਸੇ ਹੋਰ ਐਪ ’ਤੇ ਨਿਰਭਰ ਨਹੀਂ ਕਰਨਾ ਪਏਗਾ।

ਇਹ ਵੀ ਪੜ੍ਹੋ : ਪੋਲਟਰੀ ਫਾਰਮ ਉਦਯੋਗ ’ਤੇ ਇਕ ਹੋਰ ਸੰਕਟ, ਕੋਰੋਨਾ ਆਫ਼ਤ ਤੋਂ ਬਾਅਦ ਬਰਡ ਫਲੂ ਦੀ ਪਈ ਮਾਰ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News