ਐਬਟਸਫੋਰਡ ''ਚ 24 ਮਈ ਨੂੰ ਕਰਵਾਇਆ ਜਾਵੇਗਾ “ਵਿਰਸੇ ਦੇ ਸ਼ੌਕੀਨ” ਪੰਜਾਬੀ ਮੇਲਾ, ਨਹੀਂ ਲੱਗੇਗੀ ਕੋਈ ਐਂਟਰੀ ਫ਼ੀਸ
Tuesday, May 20, 2025 - 10:25 AM (IST)

ਵੈਨਕੂਵਰ (ਮਲਕੀਤ ਸਿੰਘ)- ਡਾਇਮੰਡ ਸੱਭਿਆਚਾਰਕ ਕਲੱਬ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 24 ਮਈ ਦਿਨ ਸ਼ਨੀਵਾਰ ਨੂੰ ਐਬਟਸਫੋਰਡ ਸਥਿਤ ਰੋਟਰੀ ਸਟੇਡੀਅਮ 'ਚ “ਵਿਰਸੇ ਦੇ ਸ਼ੌਕੀਨ” ਪੰਜਾਬੀ ਮੇਲਾ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਵਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਮੇਲੇ ਸਬੰਧੀ ਪੰਜਾਬੀ ਭਾਈਚਾਰੇ 'ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ ਅਤੇ ਇਸ ਮੇਲੇ 'ਚ ਪ੍ਰਸਿੱਧ ਪੰਜਾਬੀ ਗਾਇਕ ਗਿੱਲ ਹਰਦੀਪ, ਅੰਗਰੇਜ ਅਲੀ, ਜੱਸੀ ਕੌਰ, ਅੰਮ੍ਰਿਤਾ ਵਿਰਕ, ਜੋਹਨ ਬੇਦੀ, ਸਾਹਿਬ ਸਿੱਧੂ, ਉਦੈ ਸ਼ੇਰਗਿੱਲ, ਗੁਰਤੇਜ, ਗੁਰਪਾਲ ਮੁਟਿਆਰ ਅਤੇ ਸੋਨੀ ਧੁੱਗਾ ਆਪਣੇ ਸੰਗੀਤਕ ਫਨ ਦਾ ਮੁਜ਼ਾਹਰਾ ਕਰ ਕੇ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕਰਨਗੇ। ਇਸ ਮੇਲੇ ਦੀ ਕੋਈ ਵੀ ਐਂਟਰੀ ਫੀਸ ਨਹੀਂ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e