ਕੁਆਰੀਆਂ ਕੁੜੀਆਂ ਦੇ ਖੂਨ ਨਾਲ ਨਹਾਉਂਦੀ ਸੀ 'ਐਲੀਜ਼ਾਬੇਥ '

Sunday, Feb 24, 2019 - 08:56 AM (IST)

ਕੁਆਰੀਆਂ ਕੁੜੀਆਂ ਦੇ ਖੂਨ ਨਾਲ ਨਹਾਉਂਦੀ ਸੀ 'ਐਲੀਜ਼ਾਬੇਥ '

ਲੰਡਨ- ਤੁਸੀਂ ਕਈ ਅਜਿਹੇ ਸੀਰੀਅਲ ਕਿਲਰਸ ਬਾਰੇ ਸੁਣਿਆ ਹੋਵੇਗਾ, ਜਿਨ੍ਹਾਂ ਨੇ ਸਿਲਸਿਲੇਵਾਰ ਢੰਗ ਨਾਲ ਕਈ ਹੱਤਿਆਵਾਂ ਕੀਤੀਆਂ ਹੋਣਗੀਆਂ ਪਰ ਅੱਜ ਅਸੀਂ ਜਿਸ ਔਰਤ ਬਾਰੇ ਦੱਸਣ ਜਾ ਰਹੇ ਹਾਂ, ਉਸ ਦੀ ਕਹਾਣੀ ਜਾਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਇਹ ਔਰਤ ਕੁਆਰੀਆਂ ਕੁੜੀਆਂ ਨੂੰ ਮਾਰ ਕੇ ਉਨ੍ਹਾਂ ਦੇ ਖੂਨ ਨਾਲ ਨਹਾਉਂਦੀ ਸੀ। ਇਸ ਦਾ ਕਾਰਨ ਬੇਹੱਦ ਹੀ ਅਜੀਬੋ-ਗਰੀਬ ਹੈ।  ਇਸ ਔਰਤ ਦਾ ਨਾਂ ਹੈ ਐਲੀਜ਼ਾਬੇਥ ਬਾਥਰੀ, ਜਿਸ ਨੂੰ ਇਤਿਹਾਸ ਦੀ ਖਤਰਨਾਕ ਅਤੇ ਵਹਿਸ਼ੀ ਔਰਤ ਸੀਰੀਅਲ ਕਿੱਲਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ।
ਐਲੀਜ਼ਾਬੇਥ ਬਾਥਰੀ ਨੇ ਸਾਲ 1585 ਤੋਂ 1610 ਵਿਚਾਲੇ 600 ਤੋਂ ਜ਼ਿਆਦਾ ਕੁੜੀਆਂ ਦਾ ਕਤਲ ਕਰ ਕੇ ਉਨ੍ਹਾਂ ਦੇ ਖੂਨ ਨਾਲ ਇਸ਼ਨਾਨ ਕੀਤਾ ਸੀ। ਉਸਨੇ ਸਾਰੇ ਕਤਲ ਆਪਣੇ ਮਹਿਲ ’ਚ ਕੀਤੇ ਸਨ। ਉਸ ਦਾ ਵਿਆਹ ਫਰੇਕ ਨੈਡੇਰਡੀ ਨਾਂ ਦੇ ਵਿਅਕਤੀ ਨਾਲ ਹੋਇਆ ਸੀ, ਜੋ ਤੁਰਕਾਂ ਦੇ ਖਿਲਾਫ ਜੰਗ ’ਚ ਹੰਗਰੀ ਦਾ ਨੈਸ਼ਨਲ ਹੀਰੋ ਸੀ। ਐਲੀਜ਼ਾਬੇਥ ਬਾਥਰੀ ਦਾ ਪਤੀ ਜਦੋਂ ਜ਼ਿੰਦਾ ਸੀ, ਓਦੋਂ ਵੀ ਉਹ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਸੀ ਪਰ ਸਾਲ 1604 ’ਚ ਉਸ ਦੀ ਮੌਤ ਦੇ ਬਾਅਦ ਤਾਂ ਉਸ ਨੇ ਜਿਵੇਂ ਆਪਣੇ ਜੁਰਮ ਦਾ ਪਹਾੜ ਹੀ ਖੜ੍ਹਾ ਕਰ ਦਿੱਤਾ। ਉਸ ਦੇ ਇਸ ਭਿਆਨਕ ਜੁਰਮ ’ਚ ਉਸ ਦੇ ਤਿੰਨ ਨੌਕਰ ਵੀ ਉਸ ਦਾ ਸਾਥ ਦਿੰਦੇ ਸਨ।


Related News