ਸ਼ਰਮਨਾਕ! Mobile ''ਤੇ ਆਹ ਕੁਝ ਵੇਖ ਰਹੀ ਸੀ ਕੁੜੀ, Search History ਨੇ ਉਡਾਏ ਮਾਂ ਦੇ ਹੋਸ਼

Saturday, Dec 28, 2024 - 12:31 PM (IST)

ਸ਼ਰਮਨਾਕ! Mobile ''ਤੇ ਆਹ ਕੁਝ ਵੇਖ ਰਹੀ ਸੀ ਕੁੜੀ, Search History ਨੇ ਉਡਾਏ ਮਾਂ ਦੇ ਹੋਸ਼

ਲੁਧਿਆਣਾ: ਲੁਧਿਆਣਾ ਤੋਂ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਇਕ ਚਾਚੇ ਨੇ 7 ਸਾਲਾ ਭਤੀਜੀ ਨੂੰ ਇਤਰਾਜ਼ੋਗ ਵੀਡੀਓਜ਼ ਦਿਖਾ ਕੇ ਇਸ ਦੀ ਆਦਤ ਲਗਾ ਦਿੱਤੀ। ਬੱਚੀ ਨੂੰ ਅਡਲਟ ਵੀਡੀਓ ਵੇਖਣ ਦੀ ਆਦਤ ਲੱਗ ਗਈ। ਹੋਰ ਤਾਂ ਹੋਰ ਬੱਚੀ ਨੇ ਆਪਣੇ ਦੋਸਤਾਂ ਨੂੰ ਵੀ ਅਜਿਹੀਆਂ ਵੀਡੀਓਜ਼ ਦਿਖਾਈਆਂ। ਅਧਿਆਪਕਾਂ ਵੱਲੋਂ ਇਸ ਦੀ ਸ਼ਿਕਾਇਤ ਮਿਲਣ 'ਤੇ ਜਦੋਂ ਮਾਂ ਨੇ ਬੱਚੀ ਦੀ Search History ਚੈੱਕ ਕੀਤੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਮਾਂ ਨੇ ਜਦੋਂ ਬੱਚੀ ਕੋਲੋਂ ਪੁੱਛਿਆ ਤਾਂ ਉਸ ਨੇ ਸਾਰੀ ਗੱਲ ਦੱਸੀ। ਮਾਂ ਵੱਲੋਂ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ, ਜਿਸ ਮਗਰੋਂ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਪਾਕਸੋ ਐਕਟ ਤਹਿਤ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋਈਆਂ ਛੁੱਟੀਆਂ! ਖੁੱਲ੍ਹੇ ਰਹਿਣਗੇ ਇਹ ਦਫ਼ਤਰ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਬੱਚੀ ਦੀ ਮਾਂ ਨੇ ਦੱਸਿਆ ਕਿ ਉਹ ਪ੍ਰਾਈਵੇਟ ਬੈਂਕ ਵਿਚ ਕੰਮ ਕਰਦੀ ਹੈ ਤੇ ਰਾਤ ਨੂੰ ਬਿਊਟੀ ਪਾਰਲਰ ਦਾ ਕੰਮ ਸਿੱਖਣ ਜਾਂਦੀ ਹੈ। 2023 ਵਿਚ ਜਦੋਂ ਉਸ ਦੀ ਧੀ ਦੀ ਉਮਰ 7 ਸਾਲ ਸੀ, ਉਹ ਨੌਕਰੀ 'ਤੇ ਜਾਣ ਤੋਂ ਪਹਿਲਾਂ ਧੀ ਨੂੰ ਦਰਾਣੀ ਕੋਲ ਛੱਡ ਕੇ ਚਲੀ ਜਾਂਦੀ ਸੀ। ਕਈ ਵਾਰ ਇਲਾਕੇ ਦੇ ਲੋਕਾਂ ਤੇ ਅਧਿਆਪਕਾਂ ਨੇ ਉਸ ਨੂੰ ਸ਼ਿਕਾਇਤ ਕੀਤੀ ਕਿ ਉਸ ਦੀ ਧੀ ਬੱਚਿਆਂ ਨੂੰ ਇਤਰਾਜ਼ਯੋਗ ਵੀਡੀਓਜ਼ ਦਿਖਾਉਂਦੀ ਹੈ। ਇਸ ਸਾਲ ਉਸ ਨੇ ਬੱਚੀ ਨੂੰ ਟਿਊਸ਼ਨ ਭੇਜਣਾ ਸ਼ੁਰੂ ਕੀਤਾ ਤਾਂ ਕੁਝ ਦੇਰ ਬਾਅਦ ਟਿਊਸ਼ਨ ਟੀਚਰ ਨੇ ਵੀ ਬੱਚੀ ਬਾਰੇ ਇਹੋ ਸ਼ਿਕਾਇਤ ਦਿੱਤੀ। 

ਬੱਚੀ ਦੀ ਮਾਂ ਨੇ ਅੱਗੇ ਦੱਸਿਆ ਕਿ ਇਸ ਮਗਰੋਂ ਉਸ ਨੇ ਬੱਚੀ ਦੇ ਫ਼ੋਨ ਦੀ ਸਰਚ ਹਿਸਟਰੀ ਵੇਖੀ ਤਾਂ ਹੈਰਾਨ ਰਹਿ ਗਈ। ਉਸ ਨੇ ਵੇਖਿਆ ਕਿ ਉਸ ਦੀ ਧੀ 2023 ਤੋਂ ਇਤਰਾਜ਼ੋਯਗ ਵੀਡੀਓਜ਼ ਵੇਖ ਰਹੀ ਸੀ। ਉਸ ਨੇ ਆਪਣੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ 2023 ਵਿਚ ਚਾਚੂ ਨੇ ਉਸ ਨੂੰ ਇਹ ਵੀਡੀਓ ਵਿਖਾਈ ਸੀ। ਜਦੋਂ ਉਹ ਚਾਚੂ ਕੋਲ ਜਾਂਦੀ ਸੀ ਤਾਂ ਉਹ ਫ਼ੋਨ ਵਿਚ ਅਜਿਹੀਆਂ ਹੀ ਵੀਡੀਓਜ਼ ਵਿਖਾਉਂਦੇ ਸਨ। ਚਾਚੂ ਨੇ ਹੀ ਉਸ ਨੂੰ ਫ਼ੋਨ 'ਤੇ ਅਜਿਹੀਆਂ ਵੀਡੀਓਜ਼ ਸਰਚ ਕਰਨਾ ਸਿਖਾਇਆ।  

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੱਸ Hijack! ਸਹਿਮ ਗਈਆਂ ਸਵਾਰੀਆਂ

ਇਸ 'ਤੇ 25 ਦਸੰਬਰ ਨੂੰ ਉਸ ਨੇ ਉਕਤ ਵਿਅਕਤੀ ਨੂੰ ਆਪਣੇ ਘਰ ਬੁਲਾਇਆ ਤੇ ਉਸ ਨਾਲ ਇਸ ਬਾਰੇ ਗੱਲ ਕੀਤੀ। ਮੁਲਜ਼ਮ ਨੇ ਆਪ ਮੰਨਿਆ ਕਿ ਉਹ ਬੱਚੀ ਨੂੰ ਇਹ ਵੀਡੀਓਜ਼ ਵਿਖਾਉਂਦਾ ਸੀ। ਇਸ ਮਗਰੋਂ ਉਸ ਨੇ ਬੱਚੀ ਦੀ ਮਾਂ ਨਾਲ ਵੀ ਗਲਤ ਹਰਕਤ ਕੀਤੀ। ਪੀੜਤਾ ਨੇ ਇਸ ਪੂਰੀ ਘਟਨਾ  ਦੀ ਵੀਡੀਓ ਬਣਾ ਲਈ ਤੇ ਪਤੀ ਦੇ ਨਾਲ ਥਾਣੇ ਜਾ ਕੇ ਮੁਲਜ਼ਮ ਖ਼ਿਲਾਫ਼ ਸ਼ਿਕਾਇਤ ਦਿੱਤੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News