PM ਇਮਰਾਨ ਖ਼ਾਨ ਦਾ ਕਬੂਲਨਾਮਾ, ਪਾਕਿ ''ਚ ਧਰਮ ਦੀ ਆੜ ''ਚ ਹਿੰਸਾ ਵਧੀ, ਗ਼ਲਤ ਦਿਸ਼ਾ ''ਚ ਜਾ ਰਿਹੈ ਦੇਸ਼

Wednesday, Dec 08, 2021 - 04:28 PM (IST)

PM ਇਮਰਾਨ ਖ਼ਾਨ ਦਾ ਕਬੂਲਨਾਮਾ, ਪਾਕਿ ''ਚ ਧਰਮ ਦੀ ਆੜ ''ਚ ਹਿੰਸਾ ਵਧੀ, ਗ਼ਲਤ ਦਿਸ਼ਾ ''ਚ ਜਾ ਰਿਹੈ ਦੇਸ਼

ਇਸਲਾਮਾਬਾਦ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਧਰਮ ਦੇ ਨਾਂ 'ਤੇ ਭੀੜ ਦੀ ਹਿੰਸਾ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ੇਗੀ ਨਹੀਂ। ਉਹ ਪ੍ਰਧਾਨ ਮੰਤਰੀ ਦਫ਼ਤਰ ਵਿਖੇ ਮਾਰੇ ਗਏ ਸ੍ਰੀਲੰਕਾਈ ਨਾਗਰਿਕ ਪ੍ਰਿਅੰਤਾ ਕੁਮਾਰਾ ਲਈ ਇੱਕ ਸ਼ੋਕ ਸਭਾ ਨੂੰ ਸੰਬੋਧਨ ਕਰ ਰਹੇ ਸਨ, ਜਿਸ ਨੂੰ ਪਿਛਲੇ ਹਫ਼ਤੇ ਪੰਜਾਬ ਸੂਬੇ ਦੇ ਸਿਆਲਕੋਟ 'ਚ ਈਸ਼ਨਿੰਦਾ ਦੇ ਦੋਸ਼ 'ਚ ਭੀੜ ਵੱਲੋਂ ਕੁੱਟ-ਕੁੱਟ ਕੇ ਅੱਗ ਲਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਧਰਮ ਦੀ ਆੜ 'ਚ ਹਿੰਸਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਸਵਿਟਜ਼ਰਲੈਂਡ ’ਚ ਇੱਛਾ ਮੌਤ ਦੀ ਮਸ਼ੀਨ ਨੂੰ ਕਾਨੂੰਨੀ ਮਨਜ਼ੂਰੀ, 1 ਮਿੰਟ ’ਚ ਬਿਨਾਂ ਦਰਦ ਦੇ ਮਿਲੇਗੀ ਮੌਤ

ਇਮਰਾਨ ਖ਼ਾਨ ਨੇ ਕਿਹਾ ਕਿ ਸਿਆਲਕੋਟ ਘਟਨਾ ਨੇ ਦੇਸ਼ ਨੂੰ "ਅਜਿਹੀਆਂ ਘਟਨਾਵਾਂ ਨੂੰ ਖ਼ਤਮ ਕਰਨ" ਦੇ ਇੱਕ ਬਿੰਦੂ 'ਤੇ ਲਿਆਇਆ ਹੈ। ਉਨ੍ਹਾਂ ਅਫਸੋਸ ਜ਼ਾਹਰ ਕੀਤਾ ਕਿ ਪਾਕਿਸਤਾਨ 'ਚ ਲੋਕ ਪਵਿੱਤਰ ਪੈਗੰਬਰ ਦੇ ਨਾਂ 'ਤੇ ਦੂਜਿਆਂ ਨੂੰ ਮਾਰ ਰਹੇ ਹਨ ਅਤੇ ਈਸ਼ਨਿੰਦਾ ਦੇ ਦੋਸ਼ੀ ਜੇਲ੍ਹਾਂ 'ਚ ਸੜ੍ਹ ਰਹੇ ਹਨ ਕਿਉਂਕਿ ਵਕੀਲ ਅਤੇ ਜੱਜ ਅਜਿਹੇ ਮਾਮਲਿਆਂ ਦੀ ਸੁਣਵਾਈ ਤੋਂ ਡਰਦੇ ਹਨ। ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਹੀ ਇਕ ਅਜਿਹਾ ਦੇਸ਼ ਹੈ, ਜਿਸ ਦੀ ਸਥਾਪਨਾ ਇਸਲਾਮ ਦੇ ਨਾਂ 'ਤੇ ਹੋਈ ਸੀ ਪਰ ਸਿਆਲਕੋਟ ਵਰਗੀਆਂ ਘਟਨਾਵਾਂ ਸ਼ਰਮਨਾਕ ਹਨ। ਉਨ੍ਹਾਂ ਕਿਹਾ ਕਿ ''ਅਸੀਂ ਬਿਲਕੁਲ ਵੱਖਰੀ ਦਿਸ਼ਾ ਵੱਲ ਜਾ ਰਹੇ ਹਾਂ ਅਤੇ ਕੌਮ ਨੂੰ ਪੈਗੰਬਰ ਦੇ ਜੀਵਨ ਦਾ ਅਧਿਐਨ ਕਰਨਾ ਚਾਹੀਦਾ ਹੈ।''

ਇਹ ਵੀ ਪੜ੍ਹੋ : ਬਰੂੰਡੀ ਦੀ ਜੇਲ੍ਹ ’ਚ ਭਿਆਨਕ ਅੱਗ ਲੱਗਣ ਕਾਰਨ 38 ਕੈਦੀਆਂ ਦੀ ਮੌਤ, 6 ਦਰਜਨ ਝੁਲਸੇ

ਕੱਟੜਪੰਥੀ ਇਸਲਾਮੀ ਪਾਰਟੀ ਤਹਿਰੀਕ-ਏ-ਲਬੈਇਕ ਪਾਕਿਸਤਾਨ (ਟੀ. ਐੱਲ. ਪੀ.) ਦੇ ਸਮਰਥਕਾਂ ਸਮੇਤ 800 ਤੋਂ ਵੱਧ ਲੋਕਾਂ ਦੀ ਭੀੜ ਨੇ ਸ਼ੁੱਕਰਵਾਰ ਨੂੰ ਲਾਹੌਰ ਤੋਂ ਲਗਭਗ 100 ਕਿਲੋਮੀਟਰ ਦੂਰ ਸਿਆਲਕੋਟ ਜ਼ਿਲੇ ਦੀ ਇਕ ਕੱਪੜਾ ਫੈਕਟਰੀ 'ਤੇ ਹਮਲਾ ਕੀਤਾ ਅਤੇ ਇਸ ਦੇ ਜਨਰਲ ਮੈਨੇਜਰ ਪ੍ਰਿਅੰਤਾ ਕੁਮਾਰ 'ਤੇ ਈਸ਼ਨਿੰਦਾ ਦਾ ਦੋਸ਼ ਲਗਾਇਆ। ਦੀਆਵਦਨਾਗੇ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਸ ਦੀ ਲਾਸ਼ ਨੂੰ ਅੱਗ ਲਗਾ ਦਿੱਤੀ ਗਈ ਸੀ। ਪੋਸਟਮਾਰਟਮ ਰਿਪੋਰਟ ਅਨੁਸਾਰ ਇਸ ਬਰਬਰ ਘਟਨਾ 'ਚ ਦਿਵੰਦਨਾਗੇ ਦੀਆਂ ਲਗਭਗ ਸਾਰੀਆਂ ਹੱਡੀਆਂ ਟੁੱਟ ਗਈਆਂ ਸਨ ਅਤੇ ਉਸ ਦਾ ਸਰੀਰ 99 ਫੀਸਦੀ ਸੜ੍ਹ ਗਿਆ ਸੀ। ਦੀਆਵਦਨਾਗੇ ਦੀ ਲਾਸ਼ ਸੋਮਵਾਰ ਨੂੰ ਸ਼੍ਰੀਲੰਕਾ ਭੇਜ ਦਿੱਤੀ ਗਈ।

ਇਹ ਵੀ ਪੜ੍ਹੋ : ਸ਼ਰਮਨਾਕ: ਪਾਕਿਸਤਾਨ ’ਚ ਚੋਰੀ ਦੇ ਦੋਸ਼ ’ਚ 4 ਔਰਤਾਂ ਨੂੰ ਨੰਗਾ ਕਰਕੇ ਕੁੱਟਿਆ, ਬਣਾਈ ਵੀਡੀਓ

ਪਾਕਿਸਤਾਨ ਦੇ ਫੈਸਲਾਬਾਦ 'ਚ ਇੱਕ ਫੈਕਟਰੀ 'ਚ ਮਕੈਨੀਕਲ ਇੰਜਨੀਅਰ ਵਜੋਂ ਨੌਕਰੀ ਪ੍ਰਾਪਤ ਕਰਨ ਤੋਂ ਬਾਅਦ ਦੀਆਵਾਦਨਾਗੇ 2011 'ਚ ਪਾਕਿਸਤਾਨ ਆਇਆ ਸੀ। ਇੱਕ ਸਾਲ ਬਾਅਦ, ਉਹ ਸਿਆਲਕੋਟ ਦੀ ਰਾਜਕੋ ਇੰਡਸਟਰੀਜ਼ ਵਿੱਚ ਜਨਰਲ ਮੈਨੇਜਰ ਵਜੋਂ ਸ਼ਾਮਲ ਹੋਇਆ ਅਤੇ ਇਸ ਫੈਕਟਰੀ 'ਚ ਕੰਮ ਕਰਨ ਵਾਲਾ ਇੱਕਲੌਤਾ ਸ੍ਰੀਲੰਕਾਈ ਨਾਗਰਿਕ ਸੀ। ਉਹ ਆਪਣੇ ਪਿੱਛੇ ਪਤਨੀ ਨਿਲੁਸ਼ੀ ਅਤੇ 14 ਅਤੇ 9 ਸਾਲ ਦੇ ਦੋ ਬੇਟੇ ਛੱਡ ਗਿਆ ਹੈ। ਨਿਲੁਸ਼ੀ ਨੇ ਪਾਕਿਸਤਾਨ ਸਰਕਾਰ ਨੂੰ ਆਪਣੇ ਪਤੀ ਦੇ ਕਤਲ ਲਈ ਇਨਸਾਫ ਅਤੇ ਮੁਆਵਜ਼ੇ ਦੀ ਅਪੀਲ ਕੀਤੀ ਹੈ ਅਤੇ ਪਾਕਿਸਤਾਨ ਦੀ ਧਰਤੀ 'ਤੇ ਸਾਰੇ ਸ਼੍ਰੀਲੰਕਾਈ ਲੋਕਾਂ ਦੀ ਸੁਰੱਖਿਆ ਦੀ ਅਪੀਲ ਕੀਤੀ ਹੈ। ਇਮਰਾਨ ਖ਼ਾਨ ਨੇ ਕਿਹਾ ਕਿ ਸਿਆਲਕੋਟ ਦੇ ਵਪਾਰਕ ਭਾਈਚਾਰੇ ਨੇ ਮ੍ਰਿਤਕ ਸ਼੍ਰੀਲੰਕਾਈ ਨਾਗਰਿਕ ਦੇ ਪਰਿਵਾਰ ਲਈ 100,000 ਡਾਲਰ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਉਨ੍ਹਾਂ ਦੀ (ਮ੍ਰਿਤਕ) ਉਮਰ ਭਰ ਦੀ ਮਹੀਨਾਵਾਰ ਤਨਖਾਹ ਮਿਲੇਗੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News