ਆਸਟ੍ਰੇਲੀਆ ਦੇ ਪਬਲਿਕ ਸਕੂਲਾਂ ''ਚ ਹਿੰਸਾ ਦੀਆਂ ਘਟਨਾਵਾਂ ''ਚ ਹੋਇਆ 25 ਫ਼ੀਸਦੀ ਵਾਧਾ
Friday, May 20, 2022 - 02:48 PM (IST)
 
            
            ਪਰਥ (ਪਿਆਰਾ ਸਿੰਘ ਨਾਭਾ)- ਸਕੂਲਾਂ ਵਿੱਚ ਹਿੰਸਾ ਅਸਵੀਕਾਰ ਯੋਗ ਹੈ। ਇਹ ਗੱਲ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਸੂ ਏਲਰੀ ਨੇ ਕਹੀ ਹੈ। ਏਲਰੀ ਨੇ ਕਿਹਾ ਕਿ ਇਸ ਮਹੀਨੇ ਸੰਸਦ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਪਿਛਲੇ 5 ਸਾਲਾਂ ਵਿੱਚ ਪਬਲਿਕ ਸਕੂਲਾਂ ਵਿੱਚ ਹਮਲਿਆਂ ਜਾਂ ਹਿੰਸਾ ਦੀਆਂ ਧਮਕੀਆਂ ਦੀਆਂ ਘਟਨਾਵਾਂ ਵਿੱਚ 25 ਫ਼ੀਸਦੀ ਦਾ ਵਾਧਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਪ੍ਰਿੰਸੀਪਲ ਅਤੇ ਵਿਸ਼ੇਸ਼ ਤੌਰ 'ਤੇ ਡਿਪਟੀਆਂ ਨੂੰ 1400 ਵਾਰ ਨਿਸ਼ਾਨਾ ਬਣਾਇਆ ਗਿਆ ਸੀ, ਜੋ ਕਿ 2017 ਵਿੱਚ ਦਰਜ ਕੀਤੀ ਗਈ ਗਿਣਤੀ ਨਾਲੋਂ ਲਗਭਗ ਦੁੱਗਣਾ ਹੈ। ਇਸ ਤੋਂ ਇਲਾਵਾ ਹਥਿਆਰਾਂ ਨਾਲ ਜੁੜੀਆਂ ਘਟਨਾਵਾਂ ਵੀ ਲਗਭਗ ਦੁੱਗਣੀਆਂ ਹੋ ਗਈਆਂ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            