ਅਫ਼ਗਾਨਿਸਤਾਨ ’ਚ ਹਿੰਸਾ ਦਾ ਅਸਰ; 4 ਮਹੀਨਿਆਂ ’ਚ 36,000 ਪਰਿਵਾਰ ਹੋਏ ਬੇਘਰ

2021-07-24T12:46:28.763

ਕਾਬੁਲ— ਅਫ਼ਗਾਨਿਸਤਾਨ ਵਿਚ ਸੁਰੱਖਿਆ ਦਸਤਿਆਂ ਅਤੇ ਦੇਸ਼ ਦੀ ਜਨਤਾ ’ਤੇ ਤਾਲਿਬਾਨੀਆਂ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਤਾਲਿਬਾਨ ਦੇ ਹਮਲੇ ਕਾਰਨ ਹਾਲ ਹੀ ’ਚ ਵਾਧੇ ਦਰਮਿਆਨ ਪਿਛਲੇ 4 ਮਹੀਨਿਆਂ ਵਿਚ ਅਫ਼ਗਾਨਿਸਤਾਨ ’ਚ 36,000 ਤੋਂ ਵੱਧ ਪਰਿਵਾਰ ਬੇਘਰ ਹੋਏ ਹਨ। ਅਫ਼ਗਾਨਿਸਤਾਨ ਦੇ ਸ਼ਰਨਾਰਥੀ ਅਤੇ ਰਿਟਰਨਟੇਸ਼ਨ ਮੰਤਰਾਲਾ ਨੇ ਜੰਗ ਜਾਰੀ ਰਹਿਣ ਕਾਰਨ ਬੇਘਰ ਹੋਏ ਲੋਕਾਂ ਦੀ ਗਿਣਤੀ ਵਿਚ ਵਾਧੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਇਕ ਨਿਊਜ਼ ਚੈਨਲ ਦੇ ਹਵਾਲੇ ਤੋਂ ਮੰਤਰਾਲਾ ਦੇ ਸਲਾਹਕਾਰ ਸਈਅਦ ਅਬਦੁੱਲ ਬਾਸਿਤ ਅੰਸਾਰੀ ਨੇ ਕਿਹਾ ਕਿ ਕਈ ਸੂਬਿਆਂ ਵਿਚ ਜੰਗ ਅਤੇ ਅਸੁਰੱਖਿਆ ਕਾਰਨ ਲੱਗਭਗ 36,500 ਪਰਿਵਾਰ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਜਦੋਂ ਤੋਂ ਅਮਰੀਕਾ ਨੇ ਮਈ ਵਿਚ ਆਪਣੀ ਵਾਪਸੀ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ, ਉਦੋਂ ਤੋਂ ਅਫ਼ਗਾਨਿਸਤਾਨ ਜੰਗ-ਪੀੜਤ ਦੇਸ਼ ’ਚ ਹਿੰਸਾ ਵਿਚ ਭਾਰੀ ਵਾਧਾ ਹੋਇਆ ਹੈ। 

ਇਸ ਹਫ਼ਤੇ ਦੀ ਸ਼ੁਰੂਆਤ ਵਿਚ ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ (ਆਈ. ਸੀ. ਆਰ. ਸੀ.) ਨੇ ਕਿਹਾ ਸੀ ਕਿ ਦੇਸ਼ ਭਰ ’ਚ 416 ਆਈ. ਸੀ. ਆਰ. ਸੀ. ਸਹਿਯੋਗੀ ਸਿਹਤ ਸਹੂਲਤਾਂ ਨੇ 49,500 ਤੋਂ ਵੱਧ ਹਥਿਆਰਾਂ ਨਾ ਜ਼ਖਮੀ ਰੋਗੀਆਂ ਨੂੰ ਇਲਾਜ ਅਤੇ ਦੇਖਭਾਲ ਪ੍ਰਾਪਤ ਕੀਤੀ ਹੈ। ਆਈ. ਸੀ. ਆਰ. ਸੀ. ਦੇ ਬਿਆਨ ਵਿਚ ਕਿਹਾ ਗਿਆ ਸੀ ਕਿ ਇਹ ਹਰ ਦਿਨ ਔਸਤਨ 270 ਲੋਕਾਂ ਦੇ ਬਰਾਬਰ ਹਨ। ਸੰਗਠਨ ਨੇ ਇਹ ਵੀ ਕਿਹਾ ਕਿ ਅਫ਼ਗਾਨਿਸਤਾਨ ਇਕ ਨਾਗਰਿਕ ਬਣਨ ਲਈ ਦੁਨੀਆ ਦੇ ਸਭ ਤੋਂ ਘਾਤਕ ਥਾਵਾਂ ਵਿਚੋਂ ਇਕ ਹੈ, ਜਿੱਥੇ ਔਰਤਾਂ ਅਤੇ ਬੱਚੇ ਸਭ ਆਮ ਨਾਗਰਿਕਾਂ ਦੇ ਜ਼ਖਮੀ ਹੋਣ ਦਾ ਅੱਧਾ ਹਿੱਸਾ ਹਨ। 


Tanu

Content Editor Tanu